ਸਾਡੇ ਨਾਲ ਸ਼ਾਮਲ

Follow us

20.7 C
Chandigarh
Tuesday, February 24, 2026
More
    Home Breaking News ਟਰਾਲੀ ਵਿੱਚੋਂ ...

    ਟਰਾਲੀ ਵਿੱਚੋਂ ਡਿੱਗ ਕੇ ਜ਼ਖ਼ਮੀ ਹੋਏ ਧਰਨਾਕਾਰੀ ਦੀ ਹੋਈ ਮੌਤ

    ਟਰਾਲੀ ਵਿੱਚੋਂ ਡਿੱਗ ਕੇ ਜ਼ਖ਼ਮੀ ਹੋਏ ਧਰਨਾਕਾਰੀ ਦੀ ਹੋਈ ਮੌਤ

    ਭੁੱਚੋ ਮੰਡੀ , (ਗੁਰਜੀਤ) ਭਾਰਤੀ ਕਿਸਾਨ ਯੂਨੀਅਨ ਏਕਤਾ ਵੱਲੋਂ ਕੌਮੀ ਮਾਰਗ ‘ਤੇ ਸਥਿਤ ਬੈੱਸਟ ਪ੍ਰਾਈਸ ਮਾਲ ਅੱਗੇ ਚੱਲ ਰਹੇ ਧਰਨੇ ਦੌਰਾਨ ਦੋ ਦਿਨ ਪਹਿਲਾਂ ਟਰਾਲੀ ਵਿੱਚੋਂ ਉੱਤਰਨ ਸਮੇਂ ਡਿੱਗ ਕੇ ਜ਼ਖ਼ਮੀ ਹੋਏ ਤੇਜਾ ਸਿੰਘ ਦੀ ਅੱਜ ਮੌਤ ਹੋ ਗਈ ਧਰਨੇ ਦੀ ਅਗਵਾਈ ਕਰ ਰਹੇ ਯੂਨੀਅਨ ਦੇ ਬਲਾਕ ਪ੍ਰਧਾਨ ਹੁਸ਼ਿਆਰ ਸਿੰਘ ਨੇ ਦੱਸਿਆ ਕਿ ਤੇਜਾ ਸਿੰਘ ਲਗਾਤਾਰ ਧਰਨੇ ਵਿੱਚ ਆ ਰਿਹਾ ਸੀ ਤੇ 9 ਨਵੰਬਰ ਨੂੰ ਜਦੋਂ ਉਹ ਟਰਾਲੀ ਵਿੱਚੋਂ ਉਤਰਨ ਲੱਗਿਆ ਤਾਂ ਪੈਰ ਸੌਂ ਜਾਣ ਕਾਰਨ ਉਹ ਹੇਠਾਂ ਸੜਕ ‘ਤੇ ਡਿੱਗ ਪਿਆ ਅਤੇ ਉਸ ਦੇ ਸਿਰ ਵਿੱਚ ਸੱਟ ਲੱਗ ਗਈ ਇਸ ਦੌਰਾਨ ਪਹਿਲਾਂ ਉਸ ਨੂੰ ਭੁੱਚੋ ਮੰਡੀ ਅਤੇ ਫਿਰ ਬਠਿੰਡਾ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ

    ਕੱਲ੍ਹ ਡਾਕਟਰ ਨੇ ਉਸ ਨੂੰ ਦਵਾਈ ਦਿੱਤੀ ਤੇ ਸਿਰ ਦੀ ਐਮਆਰਆਈ ਕਰਵਾਉਣ ਲਈ ਕਿਹਾ ਪਰਿਵਾਰਕ ਮੈਂਬਰ ਕੱਲ੍ਹ ਉਸ ਨੂੰ ਘਰ ਲੈ ਆਏ, ਅੱਜ ਉਸ ਦੀ ਐਮਆਰਆਈ ਹੋਣੀ ਸੀ ਪਰ ਸੁਵੱਖਤੇ ਹੀ ਉਸ ਦੀ ਮੌਤ ਹੋ ਗਈ ਕਿਸਾਨ ਆਗੂਆਂ ਸੰਤੋਖ ਸਿੰਘ,ਬਲਜੀਤ ਸਿੰਘ,ਸਿਮਰਜੀਤ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਕਿ ਤੇਜਾ ਸਿੰਘ ਦੇ ਪਰਿਵਾਰ ਨੂੰ 10 ਲੱਖ ਰੁਪਏ ਮੁਆਵਜਾ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.