ਸਾਡੇ ਨਾਲ ਸ਼ਾਮਲ

Follow us

18.7 C
Chandigarh
Tuesday, February 24, 2026
More
    Home Breaking News Kedarnath Hig...

    Kedarnath Highway Landslide: ਜ਼ਮੀਨ ਖਿਸਕਣ ਕਾਰਨ ਕੇਦਾਰਨਾਥ ਹਾਈਵੇਅ ਫਿਰ ਬੰਦ, ਉੱਤਰ ਪੂਰਬ ’ਚ 5 ਦਿਨਾਂ ਤੋਂ ਰੇਲ ਸੰਪਰਕ ਠੱਪ

    Kedarnath Highway Landslide

    ਮੁੰਬਈ ’ਚ ਤੇਜ਼ ਲਹਿਰਾਂ ਕਾਰਨ ਸੜਕਾਂ ਨੂੰ ਨੁਕਸਾਨ

    ਨਵੀਂ ਦਿੱਲੀ (ਏਜੰਸੀ)। Kedarnath Highway Landslide: ਮੌਸਮ ਵਿਭਾਗ ਨੇ ਅੱਜ ਦੇਸ਼ ਦੇ 31 ਸੂਬਿਆਂ ’ਚ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਯੂਪੀ-ਬਿਹਾਰ ਸਮੇਤ ਦੇਸ਼ ਦੇ 27 ਸੂਬਿਆਂ ’ਚ ਮੀਂਹ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਉੱਤਰਾਖੰਡ, ਗੁਜਰਾਤ, ਮਹਾਰਾਸ਼ਟਰ (ਮੱਧ), ਕੇਰਲ ’ਚ ਭਾਰੀ ਮੀਂਹ ਲਈ ਸੰਤਰੀ ਅਲਰਟ ਜਾਰੀ ਕੀਤਾ ਗਿਆ ਹੈ। ਸ਼ੁੱਕਰਵਾਰ ਦੇਰ ਰਾਤ ਭਾਰੀ ਮੀਂਹ ਕਾਰਨ ਉਤਰਾਖੰਡ ਦੇ ਸੋਨਪ੍ਰਯਾਗ ’ਚ ਜ਼ਮੀਨ ਖਿਸਕ ਗਈ। ਇਸ ਕਾਰਨ ਕੇਦਾਰਨਾਥ ਹਾਈਵੇਅ ਬੰਦ ਕਰ ਦਿੱਤਾ ਗਿਆ ਹੈ। ਸੜਕ ਤੋਂ ਮਲਬਾ ਹਟਾਉਣ ਦਾ ਕੰਮ ਜਾਰੀ ਹੈ। ਪੁਲਿਸ ਨੇ ਯਾਤਰੀਆਂ ਨੂੰ ਕੁਝ ਦੂਰੀ ’ਤੇ ਸੁਰੱਖਿਅਤ ਜਗ੍ਹਾ ’ਤੇ ਰੋਕ ਦਿੱਤਾ ਹੈ।

    ਇਹ ਖਬਰ ਵੀ ਪੜ੍ਹੋ : Punjab Transfer Orders: ਪੰਜਾਬ ’ਚ 8 ਆਈਏਐਸ ਸਮੇਤ 17 ਅਧਿਕਾਰੀਆਂ ਦੇ ਤਬਾਦਲੇ

    ਰਾਜਸਥਾਨ ਦੇ 29 ਜ਼ਿਲ੍ਹਿਆਂ ’ਚ ਮੀਂਹ ਲਈ ਯੈਲੋ ਅਲਰਟ ਜਾਰੀ ਹੈ। ਸ਼ੁੱਕਰਵਾਰ ਨੂੰ ਜੈਸਲਮੇਰ, ਜੈਪੁਰ, ਸੀਕਰ, ਅਲਵਰ ਸਮੇਤ 25 ਤੋਂ ਵੱਧ ਜ਼ਿਲ੍ਹਿਆਂ ’ਚ ਭਾਰੀ ਮੀਂਹ ਪਿਆ। ਇਸ ਦੇ ਨਾਲ ਹੀ ਬੁੰਦੀ ’ਚ ਇੱਕ ਨੌਜਵਾਨ ਤੇ ਔਰਤ, ਸਿਰੋਹੀ ’ਚ ਇੱਕ ਬੱਚੇ ਤੇ ਡੂੰਗਰਪੁਰ ’ਚ ਇੱਕ ਨੌਜਵਾਨ ਦੀ ਬਿਜਲੀ ਡਿੱਗਣ ਕਾਰਨ ਮੌਤ ਹੋ ਗਈ। ਮਹਾਰਾਸ਼ਟਰ ’ਚ ਭਾਰੀ ਮੀਂਹ ਜਾਰੀ ਹੈ। ਮੁੰਬਈ ’ਚ ਸਮੁੰਦਰ ’ਚ ਉੱਚੀਆਂ ਲਹਿਰਾਂ ਉੱਠ ਰਹੀਆਂ ਹਨ। ਇਸ ਕਾਰਨ ਸਮੁੰਦਰੀ ਕੰਢੇ ਦੀਆਂ ਸੜਕਾਂ ਨੂੰ ਨੁਕਸਾਨ ਪਹੁੰਚਿਆ ਹੈ।

    ਇਸ ਦੇ ਨਾਲ ਹੀ, ਮਹਾਰਾਸ਼ਟਰ ਦੇ ਚੰਦਰਪੁਰ ’ਚ ਤਾਡੋਬਾ ਅੰਧਾਰੀ ਟਾਈਗਰ ਰਿਜ਼ਰਵ ਦਾ ਮੁੱਖ ਖੇਤਰ ਮਾਨਸੂਨ ਕਾਰਨ 1 ਜੁਲਾਈ ਤੋਂ ਤਿੰਨ ਮਹੀਨਿਆਂ ਲਈ ਸੈਲਾਨੀਆਂ ਲਈ ਬੰਦ ਕਰ ਦਿੱਤਾ ਗਿਆ ਹੈ। ਭਾਰੀ ਬਾਰਿਸ਼ ਕਾਰਨ ਤ੍ਰਿਪੁਰਾ, ਮਿਜ਼ੋਰਮ, ਮਨੀਪੁਰ, ਅਸਾਮ (ਦੱਖਣ) ’ਚ ਰੇਲਵੇ ਲਾਈਨ ’ਤੇ ਕਈ ਥਾਵਾਂ ’ਤੇ ਜ਼ਮੀਨ ਖਿਸਕ ਗਈ ਹੈ। ਇਸ ਕਾਰਨ ਸ਼ੁੱਕਰਵਾਰ ਨੂੰ ਲਗਾਤਾਰ ਪੰਜਵੇਂ ਦਿਨ ਰੇਲ ਸੇਵਾ ਠੱਪ ਰਹੀ। ਇਸ ਦੇ ਨਾਲ ਹੀ ਕੇਰਲ ਦੇ ਇਡੁੱਕੀ ਜ਼ਿਲ੍ਹੇ ’ਚ ਮੁੱਲਾਪੇਰੀਆਰ ਡੈਮ ਦਾ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ। ਜੋ ਕਿ 135.35 ਫੁੱਟ ਤੱਕ ਪਹੁੰਚ ਗਿਆ ਹੈ ਤੇ ਜਲਦੀ ਹੀ 136 ਫੁੱਟ ਦੇ ਖ਼ਤਰੇ ਦੇ ਨਿਸ਼ਾਨ ਨੂੰ ਛੂਹ ਸਕਦਾ ਹੈ।

    29 ਜੂਨ ਲਈ ਮੌਸਮ ਦੀ ਭਵਿੱਖਬਾਣੀ | Kedarnath Highway Landslide

    ਦਿੱਲੀ-ਐਨਸੀਆਰ ’ਚ ਮਾਨਸੂਨ ਰਸਮੀ ਤੌਰ ’ਤੇ ਸ਼ੁਰੂ ਹੋਣ ਦੀ ਸੰਭਾਵਨਾ ਹੈ। ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਉਮੀਦ ਹੈ, ਜਿਸ ਨਾਲ ਤਾਪਮਾਨ ਘੱਟ ਜਾਵੇਗਾ। ਉੱਤਰ ਪ੍ਰਦੇਸ਼ ’ਚ ਭਾਰੀ ਬਾਰਿਸ਼ ਦੀ ਉਮੀਦ ਹੈ। ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ’ਚ ਬੱਦਲ ਫਟਣ ਤੇ ਜ਼ਮੀਨ ਖਿਸਕਣ ਦੀ ਚੇਤਾਵਨੀ ਹੈ। ਅਸਾਮ, ਮੇਘਾਲਿਆ, ਅਰੁਣਾਚਲ ਪ੍ਰਦੇਸ਼ ’ਚ ਭਾਰੀ ਬਾਰਿਸ਼ ਜਾਰੀ ਰਹੇਗੀ। ਬਿਹਾਰ, ਪੱਛਮੀ ਬੰਗਾਲ, ਰਾਜਸਥਾਨ, ਮੱਧ ਪ੍ਰਦੇਸ਼, ਗੁਜਰਾਤ ’ਚ ਭਾਰੀ ਬਾਰਿਸ਼ ਹੋ ਸਕਦੀ ਹੈ। ਕਰਨਾਟਕ, ਕੇਰਲ, ਗੋਆ, ਕਰਨਾਟਕ, ਕੇਰਲ ’ਚ ਭਾਰੀ ਮੀਂਹ ਪਵੇਗਾ। Kedarnath Highway Landslide