ਰਸਤੇ ‘ਚੋਂ ਚੱਟਾਨਾਂ ਅਤੇ ਮਲਬਾ ਹਟਾਉਣ ਦੇ ਕਾਰਜ ਜਾਰੀ
ਸ੍ਰੀਨਗਰ: ਜੰਮੂ-ਕਸ਼ਮੀਰ ਦੇ ਊਧਮਪੁਰ ਅਤੇ ਰਾਮਬਨ ਵਿੱਚ ਭਾਰੀ ਮੀਂਹ ਪੈਣ ਤੋਂ ਬਾਅਦ ਕੌਮੀ ਰਾਜਮਾਰਗ ‘ਤੇ ਜ਼ਮੀਨ ਖਿਸਕਣ ਕਾਰਨ ਅਮਰਨਾਥ ਯਾਤਰਾ ਰੋਕ ਦਿੱਤੀ ਗਈ ਹੈ। ਤੀਰਥਯਾਤਰੀਆਂ ਨੂੰ ਜੰਮੂ ਤੋਂ ਸ੍ਰੀਨਗਰ ਵਿਚਕਾਰ ਰੋਕਿਆ ਗਿਆ ਹੈ।
ਐਡਮਨਿਸਟਰੇਸ਼ਨ ਨੇ ਉਨ੍ਹਾਂ ਨੂੰ ਜੰਮੂ ਦੇ ਬੇਸ ਕੈਂਪ ਵਿੱਚ ਹੀ ਦਿਨ ਗੁਜ਼ਾਰਨ ਲਈ ਕਿਹਾ ਹੈ। ਉੱਧਰ, ਰਸਤੇ ‘ਚੋਂ ਚਟਾਨਾਂ ਅਤੇ ਮਲਬਾ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਹਾਈਵੇ ਨੂੰ ਖੋਲ੍ਹਣ ਦਾ ਕੰਮ ਕਰੀਬ 50 ਫੀਸਦੀ ਹੋ ਗਿਆ।
ਸ੍ਰੀ ਅਮਰਨਾਥ ਸ਼੍ਰਾਈਨ ਬੋਰਡ (ਐੱਸਏਐੱਸਬੀ) ਦੇ ਇੱਕ ਦਫ਼ਤਰੀ ਬੁਲਾਰੇ ਨੇ ਨਿਊਜ਼ ਏਜੰਸੀ ਨੂੰ ਦੱਸਿਆ ਕਿ ਬਾਰਸ਼ ਅਤੇ ਜ਼ਮੀਨ ਖਿਸਕਣ ਕਾਰਨ ਬਾਲਟਾਨ ਅਤੇ ਪਹਿਲਗਾਮ ਦੋਵੇਂ ਰਸਤਿਆਂ ਤੋਂ ਫਿਲਹਾਲ ਯਾਤਰਾ ਰੋਕ ਦਿੱਤੀ ਗਈ ਹੈ।