ਸਾਡੇ ਨਾਲ ਸ਼ਾਮਲ

Follow us

14.1 C
Chandigarh
Tuesday, February 24, 2026
More
    Home Breaking News Family Land D...

    Family Land Dispute News: ਵੱਟ ਨੂੰ ਲੈ ਕੇ ਭਤੀਜੇ ਵੱਲੋਂ ਚਾਚੇ ਨੂੰ ਟ੍ਰੈਕਟਰ ਹੇਠਾਂ ਕੁਚਲਿਆ

    Family Land Dispute News
    ਮੋਗਾ: ਝਗੜੇ ਦੌਰਾਨ ਜ਼ਖਮੀ ਹੋਏ ਕਿਸਾਨ ਦੇ ਪਰਿਵਾਰਕ ਮੈਂਬਰ।

    Family Land Dispute News: (ਵਿੱਕੀ ਕੁਮਾਰ) ਮੋਗਾ। ਵਿਧਾਨ ਸਭਾ ਹਲਕਾ ਬਾਘਾਪੁਰਾਣਾ ਅਧੀਨ ਪੈਂਦੇ ਪਿੰਡ ਰਾਜੇਆਣਾ ਵਿਖੇ ਜ਼ਮੀਨ ਦੀ ਸਾਂਝੀ ਵੱਟ ਦੇ ਝਗੜੇ ਨੂੰ ਲੈ ਕੇ ਸਕੇ ਭਤੀਜੇ ਨੇ ਆਪਣੇ ਚਾਚੇ ਨੂੰ ਜਾਨੋ ਮਾਰਨ ਦੇ ਇਰਾਦੇ ਨਾਲ ਟਰੈਕਟਰ ਦੇ ਪਿੱਛੇ ਪਾਏ ਹਲਾਂ ਨਾਲ ਕੁਚਲ ਦਿੱਤਾ। ਇਸ ਘਟਨਾ ’ਚ ਕਿਸਾਨ ਦੇ ਢਿੱਡ ’ਚ ਹੱਲ ਖੁਬਣ ਨਾਲ ਉਸ ਦਾ ਢਿੱਡ ਪਾਟ ਗਿਆ ਤੇ ਉਸ ਨੂੰ ਗੰਭੀਰ ਹਾਲਤ ’ਚ ਲੁਧਿਆਣਾ ਦੇ ਡੀਐੱਮਸੀ ਹਸਪਤਾਲ ਵਿਚ ਦਾਖਿਲ ਕਰਵਾਇਆ ਗਿਆ, ਜਿੱਥੇ ਕਿਸਾਨ ਜਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ।

    ਇਹ ਵੀ ਪੜ੍ਹੋ: Property Seized In Drug Case: ਨਸ਼ੇ ਦਾ ਕਾਰੋਬਾਰ ਕਰਕੇ ਬਣਾਈ ਆਾਲੀਸ਼ਾਨ ਕੋਠੀ ਕੀਤੀ ਫਰੀਜ਼

    ਪੁਲਿਸ ਨੇ ਕਿਸਾਨ ਦੇ ਬੇਟੇ ਦੇ ਬਿਆਨ ’ਤੇ ਇਕ ਮੁਲਜ਼ਮ ਖਿਲਾਫ਼ ਮਾਮਲਾ ਦਰਜ ਕਰ ਲਿਆ ਅਤੇ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ। ਥਾਣਾ ਬਾਘਾਪੁਰਾਣਾ ਪੁਲਿਸ ਦੇ ਸਹਾਇਕ ਥਾਣੇਦਾਰ ਦਲਜੀਤ ਸਿੰਘ ਨੇ ਦੱਸਿਆ ਕਿ ਸੁਖਪ੍ਰੀਤ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਰਾਜੇਆਣਾ ਵੱਲੋਂ ਪੁਲਿਸ ਨੂੰ ਦਿੱਤੇ ਬਿਆਨ ’ਚ ਦੋਸ਼ ਲਗਾਉਦਿਆਂ ਕਿਹਾ ਕਿ ਉਸ ਦੇ ਤਾਏ ਸੁਖਵਿੰਦਰ ਸਿੰਘ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਖੇਤ ਦੀ ਵੱਟ ਨੂੰ ਲੈ ਕੇ ਤਾਏ ਦੇ ਲੜਕੇ ਹਰਪਾਲ ਸਿੰਘ ਨਾਲ ਝਗੜਾ ਚੱਲ ਰਿਹਾ ਸੀ। ਜ਼ਖ਼ਮੀ ਕਿਸਾਨ ਦੇ ਲੜਕੇ ਨੇ ਦੋਸ਼ ਲਗਾਇਆ ਕਿ ਘਟਨਾ ਸਮੇਤ ਹਰਪਾਲ ਸਿੰਘ ਦੇ ਨਾਲ ਕੁਝ ਹੋਰ ਵੀ ਵਿਅਕਤੀ ਸਨ। ਪੁਲਿਸ ਨੇ ਸੁਖਪ੍ਰੀਤ ਸਿੰਘ ਦੇ ਬਿਆਨ ਲੈ ਕੇ ਮੁਲਜ਼ਮ ਹਰਪਾਲ ਸਿੰਘ ਵਾਸੀ ਪਿੰਡ ਰਾਜੇਆਣਾ ਦੇ ਖਿਲਾਫ਼ ਇਰਾਦਾ ਹੱਤਿਆ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। Family Land Dispute News