ਝੁੰਝੁਨੂੰ ‘ਚ ਕਾਂਗਰਸ ਦੀ ਹਾਰ ‘ਤੇ ਲਾਲਪੁਰੀਆ ਨੇ ਦਿੱਤਾ ਅਸਤੀਫਾ
ਝੁੰਝਨੂੰ, ਏਜੰਸੀ। ਰਾਜਸਥਾਨ ‘ਚ ਝੁੰਝਨੂੰ ਲੋਕ ਸਭਾ ਸੀਟ ਤੋਂ ਕਾਂਗਰਸ ਉਮੀਦਵਾਰ ਸਰਵਣਕੁਮਾਰ ਦੀ ਕਰਾਰੀ ਹਾਰ ਦੀ ਨੈਤਿਕ ਜਿੰਮੇਵਾਰੀ ਲੈਂਦੇ ਹੋਏ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸੀਨੀਅਰ ਵਾਈਸ ਪ੍ਰਧਾਨ ਨੇਤਰਾਮ ਲਾਲਪੁਰੀਆ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਸ੍ਰੀ ਲਾਲਪੁਰੀਆ ਨੇ ਕਾਂਗਰਸ ਦੀ ਹਾਰ ਦੀ ਜਿੰਮੇਵਾਰੀ ਲੈਂਦੇ ਹੋਏ ਕਿਹਾ ਕਿ ਝੁੰਝਨੂੰ ਜ਼ਿਲ੍ਹਾ ਕਾਂਗਰਸ ਦਾ ਗੜ ਮੰਨਿਆ ਜਾਂਦਾ ਰਿਹਾ ਹੈ ਅਤੇ ਪਿਛਲੀਆਂ ਵਿਧਾਨ ਸਭਾ ਚੋਣਾਂ ‘ਚ ਝੁੰਝਨੂੰ ਲੋਕ ਸਭਾ ਖੇਤਰ ਦੀਆਂ ਅੱਠ ‘ਚੋਂ ਪੰਜ ਸੀਟਾਂ ‘ਤੇ ਕਾਂਗਰਸ ਉਮੀਦਵਾਰ ਜੇਤੂ ਹੋਏ ਸਨ। ਮਗਰ ਲੋਕ ਸਭਾ ਚੋਣਾਂ ‘ਚ ਸਾਰੇ ਖੇਤਰਾਂ ‘ਚੋਂ ਕਾਂਗਰਸ ਉਮੀਦਵਾਰ ਦਾ ਹਾਰਨਾ ਸੰਗਠਨ ਦੀ ਕਮਜ਼ੋਰੀ ਹੈ। ਜਿਕਰਯੋਗ ਹੈ ਕਿ ਲਾਲਪੁਰੀਆ ਪਹਿਲਾਂ ਲੰਮੇ ਸਮੇਂ ਤੱਕ ਝੁੰਝਨੂੰ ਜ਼ਿਲ੍ਹਾ ਯੁਵਕ ਕਾਂਗਰਸ ਦੇ ਪ੍ਰਧਾਨ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ‘ਚ ਮਹਾਂਮੰਤਰੀ ਰਹਿ ਚੁੱਕੇ ਹਨ। ਉਹ ਕਈ ਵਾਰ ਲਾਲਪੁਰ ਗ੍ਰਾਮ ਪੰਚਾਇਤ ਦੇ ਸਰਪੰਚ ਅਤੇ ਝੁੰਝਨੂੰ ਪੰਚਾਇਤ ਕਮੇਟੀ ਦੇ ਵਾਈਸ ਪ੍ਰਧਾਨ ਰਹਿ ਚੁੱਕੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।