ਅਮਲੋਹ (ਅਨਿਲ ਲੁਟਾਵਾ)। Amloh News: ਅੱਜ ਲਾਲਾ ਫੁੱਲ ਚੰਦ ਬਾਂਸਲ ਸਰਵਹਿੱਤਕਾਰੀ ਵਿਦਿਆ ਮੰਦਰ ਅਮਲੋਹ ਵਿਖੇ ਤੀਜ ਦਾ ਤਿਉਹਾਰ ਸਕੂਲ ਦੇ ਚੀਫ ਪੈਟਰਨ ਪ੍ਰਦੀਪ ਬਾਂਸਲ ਦੀ ਸਰਪ੍ਰਸਤੀ ਹੇਠ ਮਨਾਇਆ ਗਿਆ। ਜਿਸ ਦੇ ਵਿਚ ਚੈਅਰਮੈਨ ਰਾਜਪਾਲ ਗਰਗ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਸਮਾਗਮ ਵਿੱਚ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਗਿੱਧੇ ਅਤੇ ਭੰਗੜੇ ਦੇ ਰੰਗਾਰੰਗ ਪ੍ਰਦਰਸ਼ਨ ਨੇ ਸਭ ਦਾ ਦਿਲ ਜਿੱਤ ਲਿਆ। ਇਹ ਪ੍ਰਦਰਸ਼ਨ ਵਿਦਿਆਰਥੀਆਂ ਦੇ ਅੰਦਰ ਲੁਕੇ ਹੁਨਰ ਨੂੰ ਉਭਾਰਨ ਵਾਲੇ ਸਨ।
Ludhiana Student Suicide: ਬੁਰੀ ਖਬਰ, ਬੀਏ ਦੀ ਪੜ੍ਹਾਈ ਕਰ ਰਹੀ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ, ਜਾਣੋ ਕਾਰਨ
ਸਮਾਗਮ ਨੂੰ ਸੰਬੋਧਨ ਕਰਦਿਆਂ ਸਕੂਲ ਦੇ ਮੈਨੇਜਰ ਰਾਕੇਸ਼ ਕੁਮਾਰ ਗਰਗ ਨੇ ਕਿਹਾ ਕਿ ਲਾਲਾ ਫੁੱਲ ਚੰਦ ਬਾਂਸਲ ਸਰਵਹਿੱਤਕਾਰੀ ਵਿਦਿਆ ਮੰਦਰ ਨਾ ਸਿਰਫ ਉੱਚ ਮਿਆਰੀ ਪੜਾਈ ਵਿੱਚ ਅੱਗੇ ਹੈ, ਸਗੋਂ ਇਸ ਤਰ੍ਹਾਂ ਦੇ ਤਿਉਹਾਰਾਂ ਰਾਹੀਂ ਪੁਰਾਤਨ ਭਾਰਤੀ ਵਿਸ਼ੇਸ਼ ਤੌਰ ’ਤੇ ਪੰਜਾਬੀ ਸੰਸਕ੍ਰਿਤੀ, ਚੰਗੇ ਸੰਸਕਾਰ ਅਤੇ ਧਾਰਮਿਕ ਮੁੱਲਾਂ ਨੂੰ ਜਿੰਦਾ ਰੱਖਣ ਲਈ ਵੀ ਵੱਡਾ ਯੋਗਦਾਨ ਪਾ ਰਿਹਾ ਹੈ। ਇਸ ਮੌਕੇ ਉੱਤੇ ਰਾਕੇਸ਼ ਕੁਮਾਰ ਗਰਗ ਨੇ ਨਾਨਾ ਬਣਨ ਦੀ ਖੁਸ਼ੀ ’ਚ ਆਪਣੇ ਵੱਲੋਂ ਸਕੂਲ ਨੂੰ 51 ਹਜ਼ਾਰ ਰੁਪਏ ਦੀ ਰਕਮ ਅਧਿਆਪਕਾ ਦੀ ਮਹੀਨਾਵਾਰ ਸਨਮਾਨ ਭੱਤੇ ਲਈ ਦਾਨ ਦੇਣ ਦਾ ਐਲਾਨ ਕੀਤਾ ਅਤੇ ਉਨ੍ਹਾਂ ਨੇ ਸਕੂਲ ਦੇ ਚੀਫ ਪੈਟਰਨ ਪ੍ਰਦੀਪ ਬਾਂਸਲ ਵੱਲੋਂ ਦਿੱਤੀ ਜਾ ਰਹੀ।
ਨਿਰੰਤਰ ਵਿਸ਼ੇਸ਼ ਸਹਿਯੋਗ ਰਕਮ ਲਈ ਅਤੇ ਵਾਇਸ ਚੈਅਰਮੈਨ ਸ਼ੁਸੀਲ ਬਾਂਸਲ ਦਾ ਵੀ ਧੰਨਵਾਦ ਕੀਤਾ| ਉਨ੍ਹਾ ਨੇ ਕਿਹਾ ਕਿ ਤੀਜ ਸਮਾਗਮ ਦੀ ਸਫਲਤਾ ਅਤੇ ਸਕੂਲ ਦੇ ਵਿੱਚ ਕਰਵਾਈ ਜਾ ਰਹੀ| ਉੱਚ ਮਿਆਰੀ ਪੜਾਈ ਵਿੱਚ ਸਕੂਲ ਦੇ ਮਿਹਨਤੀ ਸਟਾਫ – ਪ੍ਰਿੰਸੀਪਲ ਆਂਚਲ ਰਾਣੀ, ਮੇਘਾ ਸ਼ਰਮਾ, ਨੇਹਾ ਰਾਣੀ, ਭਾਵਨਾ ਰਾਣੀ, ਦਵਿੰਦਰ ਕੋਰ ਅਤੇ ਮੀਨਾ ਰਾਣੀ ਵੱਲੋਂ ਕੀਤੀ ਗਈ ਮਿਹਨਤ, ਕਾਬਿਲ-ਏ-ਤਾਰੀਫ ਹੈ| ਅਧਿਆਪਕਾ ਦੇ ਵੱਡਮੁੱਲੇ ਯਤਨ ਨਾਲ ਤਿਆਰ ਕੀਤਾ ਇਹ ਸਮਾਗਮ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਨਾਲ ਸੱਭਿਆਚਾਰ ਦੀ ਵੀ ਮਹੱਤਤਾ ਸਿਖਾਉਣ ਵਿੱਚ ਸਫਲ ਰਿਹਾ ਹੈ। ਇਸ ਮੌਕੇ ਵੱਡੀ ਗਿਣਤੀ ਵਿੱਚ ਬੱਚਿਆ ਦੇ ਮਾਪਿਆ ਨੇ ਭਾਗ ਲੈ ਕੇ ਤੀਜ ਦੇ ਤਿਉਹਾਰ ਦੀਆ ਖੁਸ਼ੀਆਂ ਮਨਾਈਆ। Amloh News