ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵੱਲੋਂ 43 ਯੂਨਿਟ ਖੂਨਦਾਨ (Blood Donation)
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਜਗ ਬਾਣੀ, ਪੰਜਾਬ ਕੇਸਰੀ ਅਖ਼ਬਾਰ ਦੇ ਬਾਨੀ ਲਾਲਾ ਜਗਤ ਨਰਾਇਣ ਦੇ ਬਲੀਦਾਨ ਦਿਵਸ ਮੌਕੇ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਵੱਲੋਂ ਵਿਸ਼ੇਸ਼ ਤੌਰ ’ਤੇ ਪੁੱਜ ਕੇ 43 ਯੂਨਿਟ ਖੂਨਦਾਨ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪੁੱਜੇ ਐਸਐਸਪੀ ਪਟਿਆਲਾ ਵਰੁਣ ਸ਼ਰਮਾ ਵੱਲੋਂ ਇਨ੍ਹਾਂ ਜੁਝਾਰੂ ਸੇਵਾਦਾਰਾਂ ਦੇ ਜਜ਼ਬੇ ਦੀ ਰੱਜ ਕੇ ਤਾਰੀਫ ਕੀਤੀ ਅਤੇ ਕਿਹਾ ਕਿ ਖੂਨਦਾਨ ਕਰਨਾ ਬਹੁਤ ਉਤਮ ਕਾਰਜ ਹੈ, ਕਿਉਂਕਿ ਖੂਨਦਾਨ (Blood Donation) ਕਰਨ ਨਾਲ ਜਿੱਥੇ ਲੋੜਵੰਦ ਇਨਸਾਨ ਦੀ ਜਾਨ ਬਚਾਉਂਦਾ ਹੈ ਉੱਥੇ ਖੁਦ ਵੀ ਇਨਸਾਨ ਕਈ ਬਿਮਾਰੀਆਂ ਤੋਂ ਬਚਿਆ ਰਹਿ ਸਕਦਾ ਹੈ। ਤੁਹਾਡੇ ਖੂਨ ਦੀ ਇਕ ਇਕ ਬੁੂੰਦ ਜਖਮੀ ਮਰੀਜ਼ ਲਈ ਸਹਾਈ ਹੋ ਸਕਦੀ ਹੈ।
ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਵੱਲੋਂ ਖੂਨਦਾਨੀਆਂ ਦੀ ਕੀਤੀ ਗਈ ਸ਼ਲਾਘਾ
ਦੱਸਣਯੋਗ ਰਜਿੰਦਰਾ ਹਸਪਤਾਲ ਵਿੱਚ ਥੈਲਾਸੀਮੀਆ ਪੀੜਤ ਬੱਚਿਆਂ ਲਈ ਸੈਂਕੜੇ ਯੂਨਿਟ ਖੂਨਦਾਨ ਚੜ੍ਹਦਾ ਹੈ। ਇਸ ਦੌਰਾਨ ਹੋਰ ਵੀ ਵੱਖ-ਵੱਖ ਸੰਸਥਾਵਾਂ ਵੱਲੋਂ ਖੂਨਦਾਨ ਕੀਤਾ ਗਿਆ। ਇਸ ਮੌਕੇ ਸਬੋਧਨ ਕਰਦਿਆਂ 85 ਮੈਂਬਰ ਹਰਮਿੰਦਰ ਨੋਨਾ ਨੇ ਕਿਹਾ ਕਿ ਜਗਬਾਣੀ ਪੰਜਾਬ ਕੇਸਰੀ ਗਰੁੱਪ ਵੱਲੋਂ ਵਿਸ਼ੇਸ਼ ਤੌਰ ’ਤੇ ਡੇਰਾ ਸੱਚਾ ਸੌਦਾ ਨੂੰ ਸੱਦਾ ਦਿੱਤਾ ਗਿਆ ਸੀ। ਇਸ ਸੱਦੇ ’ਤੇ ਵੱਡੀ ਗਿਣਤੀ ’ਚ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਪਹੁੰਚ ਕੇ ਖੂਨਦਾਨ ਕੀਤਾ। (Blood Donation)
ਉਨ੍ਹਾਂ ਦੱਸਿਆ ਕਿ ਇਨ੍ਹਾਂ ਸੇਵਾਦਾਰਾਂ ਵੱਲੋਂ 43 ਯੂਨਿਟ ਖੂਨਦਾਨ ਕੀਤਾ ਗਿਆ ਉਨ੍ਹਾਂ ਕਿਹਾ ਕਿ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਹੋਰ ਵੀ ਅਨੇਕਾਂ ਮਾਨਵਤਾ ਭਲਾਈ ਕਾਰਜਾਂ ’ਚ ਵਧ ਚੜ੍ਹ ਕੇ ਹਿੱਸਾ ਲੈਂਦੇ ਰਹਿੰਦੇ ਹਨ। ਪਿਛਲੇ ਦਿਨੀਂ ਆਏ ਭਿਆਨਕ ਹੜ੍ਹਾਂ ’ਚ ਇਨ੍ਹਾਂ ਸੇਵਾਦਾਰਾਂ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਮਾਨਵਤਾ ਦੀ ਭਲਾਈ ਲਈ ਦਿਨ ਰਾਤ ਇਕ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ’ਚ ਇਹ ਸੇਵਾ ਕਾਰਜ ਇਸੇ ਤਰ੍ਹਾਂ ਹੀ ਜਾਰੀ ਰਹਿਣਗੇ। ਇਸ ਮੌਕੇ 85 ਮੈਂਬਰ ਸੁਖਚੈਨ ਇੰਸਾਂ, 15 ਮੈਂਬਰ ਮਾਮ ਚੰਦ ਇੰਸਾਂ ਤੋਂ ਇਲਾਵਾ ਵੱਡੀ ਗਿਣਤੀ ’ਚ ਸੇਵਾਦਾਰ ਹਾਜਰ ਸਨ ਦੱਸਣਯੋਗ ਹੈ ਕਿ ਇਸ ਸਮਾਗਮ ਵਿਚ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਤੋਂ ਇਲਾਵਾ ਕਈ ਹੋਰ ਪਤਵੰਤੇ ਪੁੱਜੇ ਹੋਏ ਸਨ।