ਆਪ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਪੰਜਾਬ ਵਾਸੀਆਂ ਲਈ ਲਾਹੇਵੰਦ ਸਾਬਤ ਹੋ ਰਹੀਆਂ ਹਨ : ਵਿਧਾਇਕ ਗੈਰੀ ਬੜਿੰਗ (Amloh News )
- ਵਿਧਾਇਕ ਗੈਰੀ ਬੜਿੰਗ ਨੇ ਕੱਚੇ ਮਕਾਨਾਂ ਲਈ 15 ਲੱਖ ਦੇ ਕਰੀਬ ਰਾਸ਼ੀ ਜਾਰੀ ਕੀਤੀ
(ਅਨਿਲ ਲੁਟਾਵਾ) ਅਮਲੋਹ। ਅਮਲੋਹ ਵਿਖੇ ਹਲਕਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਕੱਚੇ ਮਕਾਨ ਦੇ 59 ਲਾਭਪਾਤਰੀਆਂ ਨੂੰ 15 ਲੱਖ ਦੇ ਕਰੀਬ ਰਾਸ਼ੀ ਜਾਰੀ ਕੀਤੀ। ਵਿਧਾਇਕ ਬੜਿੰਗ ਨੇ ਕਿਹਾ ਕਿ ਆਪ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਬਣਦੀਆਂ ਸਹੂਲਤਾਂ ਮੁਹਈਆ ਕਰਵਾਈਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਦਾ ਲਾਭ ਵੀ ਸਹੀ ਹੱਕਦਾਰਾਂ ਤੱਕ ਪੁੱਜਦਾ ਕੀਤਾ ਜਾ ਰਿਹਾ ਹੈ। ਵਿਧਾਇਕ ਬੜਿੰਗ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਤੀਰਥ ਯਾਤਰਾ ਸ਼ੁਰੂ ਕੀਤੀ ਗਈ ਹੈ ਜਿਸ ਨਾਲ ਧਰਮਿਕ ਅਸਥਾਨਾਂ ਦੇ ਦਰਸ਼ਨ ਕਰਨ ਦਾ ਕਾਫੀ ਲੋਕਾਂ ਦਾ ਸੁਪਨਾ ਪੂਰਾ ਹੋਵੇਗਾ। (Amloh News )
ਜਲਦ ਹੀ ਹੁਣ ਮਹਿਲਾਵਾਂ ਨੂੰ ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਵੀ ਮਿਲੇਗਾ
ਵਿਧਾਇਕ ਬੜਿੰਗ ਨੇ ਕਿਹਾ ਕਿ ਅੱਜ ਕੱਚੇ ਮਕਾਨ ਦੇ 59 ਲਾਭਪਾਤਰੀਆਂ ਨੂੰ 15 ਲੱਖ ਦੇ ਕਰੀਬ ਰਾਸ਼ੀ ਜਾਰੀ ਕੀਤੀ ਗਈ ਅਤੇ ਹੁਣ ਤੱਕ ਕੁੱਲ 122 ਲਾਭਪਾਤਰੀਆਂ ਨੂੰ 44 ਲੱਖ ਦੇ ਕਰੀਬ ਰਾਸ਼ੀ ਜਾਰੀ ਕੀਤੀ ਜਾ ਚੁੱਕੀ ਹੈ ਅਤੇ ਕਿਸੇ ਨਾਲ ਵੀ ਕੋਈ ਪੱਖਪਾਤ ਨਹੀਂ ਕੀਤਾ ਜਾ ਰਿਹਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਵੱਲੋਂ ਪੰਜਾਬ ਵਾਸੀਆਂ ਨਾਲ ਕੀਤੇ ਗਏ ਵਾਅਦਿਆਂ ਨੂੰ ਇਕ ਇਕ ਕਰਕੇ ਪੂਰਾ ਕੀਤਾ ਜਾ ਰਿਹਾ ਹੈ ਤੇ ਜਲਦ ਹੀ ਹੁਣ ਮਹਿਲਾਵਾਂ ਨੂੰ ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਵੀ ਦੇਣ ਜਾ ਰਹੀ ਹੈ।
ਇਹ ਵੀ ਪਡ਼੍ਹੋ : BJP ਵਰਕਰਾਂ ਦੇ ਇਹ ਡਾਂਸ ਨੇ ਸੋਸ਼ਲ ਮੀਡੀਆ ’ਤੇ ਮਚਾਈ ਹਲਚਲ, ਵੇਖੋ ਵੀਡੀਓ…
ਉਨ੍ਹਾਂ ਕਿਹਾ ਕਿ ਆਪ ਸਰਕਾਰ ਸਾਰੇ ਵਾਅਦਿਆਂ ਨੂੰ ਪੂਰਾ ਕਰੇਗੀ। ਇਸ ਮੌਕੇ ਬਲਾਕ ਪ੍ਰਧਾਨ ਸਿਕੰਦਰ ਸਿੰਘ ਗੋਗੀ, ਪ੍ਰਧਾਨ ਅਮਰੀਕ ਸਿੰਘ ਔਲਖ,ਪ੍ਰਧਾਨ ਦਰਸ਼ਨ ਸਿੰਘ ਭੱਦਲਥੂਹਾ, ਦਫ਼ਤਰ ਇੰਚਾਰਜ ਰਾਮ ਬਾਵਾ,ਜਸਵੀਰ ਸਿੰਘ ਫ਼ੌਜੀ, ਗੁਰਪਾਲ ਸਿੰਘ, ਸਨੀ ਮਾਹੀ, ਅਸ਼ੀਸ਼ ਜਿੰਦਲ, ਪ੍ਰਧਾਨ ਕੁਲਦੀਪ ਦੀਪਾ, ਹਰਵਿੰਦਰ ਵਾਲੀਆ,ਦਵਿੰਦਰ ਅਰੋੜਾ, ਸੂਰਜ ਸਿੰਘ,ਬੰਟੀ ਅਮਲੋਹ , ਰੁਪਿੰਦਰ ਜਿੰਦਲ ਅਤੇ ਕੱਚੇ ਮਕਾਨਾਂ ਦੇ ਲਾਭਪਾਤਰੀ ਮੌਜੂਦ ਸਨ।