ਅਰਵਿੰਦ ਕੰਮ ਲਈ ਗਿਆ ਬੈਂਕ ਤਾਂ ਚੋਰ ਨੇ ਦਿੱਤਾ ਇਸ ਘਟਨਾ ਨੂੰ ਅੰਜਾਮ
ਗੁਨਾ, ਏਜੰਸੀ।
ਮੱਧ ਪ੍ਰਦੇਸ਼ ਦੇ ਗੁਨਾ ਸ਼ਹਿਰ ਦੇ ਸਿਟੀ ਕੋਤਵਾਲੀ ਥਾਣਾ ਖੇਤਰ ਸਥਿਤ ਇਕ ਠੇਕੇਦਾਰ ਦੇ ਘਰ ਤੋਂ ਕਰੀਬ 70 ਲੱਖ (Lakhs) ਰੁਪਏ ਦੀ ਨਗਦੀ ਸਮੇਤ ਲੱਖਾਂ ਰੁਪਏ ਦੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਪੁਲਿਸ ਸੂਤਰਾਂ ਅਨੁਸਾਰ ਦਲਵੀ ਕਾਲੋਨੀ ਨਿਵਾਸੀ ਠੇਕੇਦਾਰ ਅਰਵਿੰਦ ਗੁਪਤਾ ਕੱਲ ਕਿਸੇ ਕੰਮ ਲਈ ਬੈਂਕ ਗਿਆ ਹੋਇਆ ਸੀ।
ਇਸ ਵਿਚਕਾਰ ਦੁਪਹਿਰ ਅਣਪਛਾਤਾ ਬਦਮਾਸ਼ ਘਰ ਦਾ ਤਾਲਾ ਤੋੜ ਕੇ ਉਸ ਦੇ ਘਰ ਦਾਖਲ ਹੋਇਆ ਤੇ 70 ਲੱਖ (Lakhs) ਰੁਪਏ ਦੀ ਨਗਦੀ ਸਮੇਤ ਕੁਝ ਕੀਮਤੀ ਗਹਿਣੇ ਚੋਰੀ ਕਰਕੇ ਫਰਾਰ ਹੋ ਗਿਆ। ਠੇਕੇਦਾਰ ਜਦੋਂ ਬੈਂਕ ਤੋਂ ਘਰ ਵਾਪਸ ਆਇਆ ਤਾਂ ਉਨ੍ਹਾਂ ਨੇ ਘਰ ਦਾ ਜਿੰਦਰਾ ਟੁੱਟਿਆ ਮਿਲਿਆ। ਘਰ ਦੇ ਅੰਦਰ ਜਾ ਕੇ ਦੇਖਿਆ ਤਾਂ ਬਦਮਾਸ਼ ਆਲਮਾਰੀ ‘ਚ ਰੱਖੇ ਰੁਪਏ ਅਤੇ ਗਹਿਣੇ ਲੈ ਕੇ ਫਰਾਰ ਹੋ ਗਿਆ।
ਇਸਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਜਿਸ ‘ਤੇ ਪੁਲਿਸ ਨੇ ਮੌਕੇ ‘ਤੇ ਪਹੁੰਚਕੇ ਮਾਮਲੇ ਦੀ ਜਾਂਚ ਕੀਤੀ। ਅਰਵਿੰਦ ਗੁਪਤਾ ਨੇ 70 ਲੱਖ (Lakhs) ਰੁਪਏ ਦੀ ਨਗਦੀ ਸਮੇਤ ਕੁੱਲ 76 ਲੱਖ ਰੁਪਏ ਦੀ ਸ਼ਿਕਾਇਤ ਕਰਵਾਈ ਹੈ। ਅਰਵਿੰਦ ਨੇ ਪੁਲਿਸ ਨੂੰ ਦੱਸਿਆ ਕਿ ਇਹ ਪੈਸੇ ਕਿਸੇ ਕੰਮ ਲਈ ਰੱਖੇ ਸਨ। ਪੁਲਿਸ ਨੇ ਅਣਪਛਾਤੇ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਲਈ ਉੱਥੇ ਲੱਗੇ ਸੀਸੀਟੀਵੀ ਕੈਮਰੇ ਦੀਆਂ ਫੁਟੇਜ ਖੁਲਵਾ ਰਹੀ ਹੈ, ਪਰ ਅਜੇ ਤੱਕ ਪੁਲਿਸ ਨੂੰ ਦੋਸ਼ੀਆਂ ਦਾ ਸੁਰਾਖ ਨਹੀਂ ਪਤਾ ਲੱਗ ਸਕਿਆ। (Lakhs)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।