ਪੁਲਿਸ ਵੱਲੋਂ ਲੱਖਾ ਸਧਾਣਾ ਨਾਲ ਉਸ ਦੇ ਸਾਥੀਆਂ ਨੂੰ ਵੀ ਕੀਤਾ ਗ੍ਰਿਫਤਾਰ | Lakh Sadhana
- ਮਾਮਲਾ ਪੰਜਾਬ ਦੇ ਪਾਣੀਆਂ ਨੂੰ ਗੰਦਲਾ ਕਰਨ ਦਾ
ਮੋਗਾ (ਲਖਵੀਰ ਸਿੰਘ)। ਬੀਤੇ ਦਿਨੀਂ ਬਿਆਸ ਦਰਿਆ ‘ਚ ਚੱਢਾ ਸੂਗਰ ਮਿੱਲਜ ਦੇ ਘੁਲੇ ਜ਼ਹਿਰਲੇ ਕੈਮੀਕਲ ਨੂੰ ਲੈ ਕੇ ਚੱਢਾ ਮਿਲ ਖਿਲਾਫ ਕੋਈ ਕਾਰਵਾਈ ਨਾ ਹੋਣ ਸਬੰਧੀ ਇਹ ਮਸਲਾ ਪੰਜਾਬ ਸਰਕਾਰ ਦੇ ਗਲੇ ਦੀ ਹੱਡੀ ਬਣਿਆ ਹੋਇਆ ਹੈ ਤੇ ਦੂਜੇ ਪਾਸੇ ਪੰਜਾਬ ਦੇ ਪਾਣੀ ਨੂੰ ਗੰਧਲਾ ਕਰਨ ਦੇ ਮਸਲੇ ਨੂੰ ਹਲਕਾ ਪੂਰਾ ਦੇ ਪਿੰਡ ਸਧਾਣਾ ਦੇ ਨੌਜਾਵਾਨ ਲੱਖਾ (Lakh Sadhana) ਸਧਾਣਾ ਨੇ ਪੰਜਾਬ ਵਿੱਚ ਹੋ ਰਹੇ ਗੰਧਲਾ ਪਾਣੀ ਨੂੰ ਬਚਾਉੁਣ ਲਈ ਚੱਢਾ ਮਿੱਲ ਖਿਲਾਫ ਸਖ਼ਤ ਕਰਵਾਈ ਨਾ ਕਰਨ ਤੇ ਸੰਘਰਸ ਸ਼ੁਰੂ ਕੀਤਾ ਹੋਇਆ ਹੈ।
ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਂਦਿਆ ਲੱਖਾ ਸਧਾਣਾ ਅੱਜ ਸਾਹਕੋਟ ਜਿਮਨੀ ਚੋਣ ਵਿੱਚ ਪੰਜਾਬ ਦੇ ਮੰਤਰੀਆਂ ਨੂੰ ਗੰਦਲਾ ਦਰਿਆਈ ਪਾਣੀ ਭੇਂਟ ਕਰਕੇ ਵਿਰੋਧ ਕਰਨ ਜਾ ਰਿਹਾ ਸੀ।।ਜਿਥੇ ਮੋਗਾ ਪੁਹੰਚਣ ਤੇ ਸਾਬਕਾ ਗੈਗਸਟਾਰ ਲ਼ੱਖਾ ਸਧਾਣਾ, ਬਾਬਾ ਹਰਦੀਪ ਸਿੰਘ ਅਤੇ ਉਹਨਾਂ ਦੇ ਸੈਕੜੇ ਸਾਥੀਆਂ ਨੂੰ ਮੋਗਾ ਪੁਲਿਸ ਨੇ ਬੁਘੀਪੁਰਾ ਚੌਂਕ ਦੇ ਕੋਲ ਰੋਕ ਕੇ ਉਸ ਨੂੰ ਤੇ ਉਸ ਦੇ ਸਾਥੀਆਂ ਨੂੰ ਗ੍ਰਿਫਤਾਰ ਕਰਕੇ ਥਾਣਾ ਮੈਹਿਣਾ (ਮੋਗਾ) ਵਿੱਚ ਬੰਦ ਕਰ ਦਿੱਤਾ। ਲੱਖੇ ਦੀ ਗ੍ਰਿਫਤਾਰੀ ਮੌਕੇ ਐਸ.ਐਸ.ਪੀ. ਮੋਗਾ, ਐਸ ਪੀ ਐਸ, ਤੋ ਇਲਾਵਾ ਜਿਲ੍ਹੇ ਮੋਗੇ ਦੀ ਪੁਲਿਸ ਵੱਡੀ ਮਾਤਰਾ ਵਿੱਚ ਤਾਇਨਾਤ ਸੀ।।ਲੱਖਾ ਸਧਾਣਾ ਨੇ ਗ੍ਰਿਫਤਾਰ ਹੋਣ ਮੌਕੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਕਿਹਾ ਕਿ ਪੰਜਾਬ ਸਰਕਾਰ ਦੀ ਵੱਡੀ ਨਲਾਇਕੀ ਕਾਰਨ ਪੰਜਾਬ ਬਿਆਸ ਦਰਿਆ ਦੇ ਪਾਣੀ ਨੂੰ ਗੰਧਲ਼ਾਂ ਕਰਨ ਵਾਲੇ ਚੱਢਾ ਸੂਗਰ ਮਿੱਲ ਦੇ ਮਾਲਕ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ।
ਇਹ ਵੀ ਪੜ੍ਹੋ : ਖੇਡ ਮੰਤਰੀ ਮੀਤ ਹੇਅਰ ਵੱਲੋਂ ਕ੍ਰਿਕਟਰ ਤੇ ਜੂਨੀਅਰ ਵਿਸ਼ਵ ਕੱਪ ਦੇ ਜੇਤੂ ਨਾਲ ਕੀਤੀ ਮੁਲਾਕਾਤ
ਉਨਾਂ ਕਿਹਾ ਕਿ ਮੈ ਪੰਜਾਬ ਸਰਕਾਰ ਨੂੰ ਪੁੱਛਣਾ ਚਹਾਉਂਦਾ ਹਾ ਕਿ ਚੱਢਾ ਗਰੁੱਪ ਕੋਲ ਕੀ ਅਧਿਕਾਰ ਹੈ ਕਿ ਉਹ ਪੰਜਾਬ ਦੇ ਪਾਣੀ ਨੂੰ ਗੰਧਲਾ ਕਰੇ? ਇਸ ਮੌਕੇ ਲੱਖਾ ਸਧਾਣਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਵਰਦਿਆ ਕਿਹਾ ਕਿ ਸਤਲੁੱਜ ਅਤੇ ਬਿਆਸ ਦਰਿਆ ਦਾ ਪਾਣੀ ਮਾਲਵੇ ਦੇ ਜ਼ਿਆਦਾਤਰ ਜ਼ਿਲਿਆਂ ਅਤੇ ਰਾਜਸਥਾਨ ਦੇ ਲੋਕਾਂ ਵੱਲੋਂ ਪੀਣ ਲਈ, ਪਸ਼ੂਆਂ ਦੇ ਲਈ ਅਤੇ ਖੇਤੀਬਾੜੀ ਦੇ ਲਈ ਵਰਤਿਆ ਜਾ ਰਿਹਾ ਹੈ ਅਤੇ ਇਹ ਪਾਣੀ ਮਾਲਵਾ ਖੇਤਰ ਵਿੱਚ ਕੈਂਸਰ ਅਤੇ ਕਾਲਾ ਪੀਲੀਆ ਵਰਗੀਆਂ ਖਤਰਨਾਕ ਬਿਮਾਰੀਆਂ ਦਾ ਕਾਰਨ ਬਣ ਰਿਹਾ ਹੈ।