ਗੱਫਿਆਂ ਨਾਲ ਲੱਦਿਆ ਲੱਖ ਕਰੋੜੀ ਬਜਟ

ਹਰ ਵਰਗ ਨੂੰ ਦਿੱਤਾ ਕੁਝ ਨਾ ਕੁਝ, ਕਈ ਵੱਡੇ ਹੋਏ ਐਲਾਨ | Budget

  • ਸਿਹਤ ਤੋਂ ਲੈ ਕੇ ਸਕੂਲ ਸਿੱਖਿਆ ਦਾ ਰੱਖਿਆ ਖ਼ਿਆਲ, ਕੋਈ ਨਹੀਂ ਹੋਇਆ ਨਿਰਾਸ਼
  • ਖੇਤੀ ਕਮਿਸ਼ਨ ਦੋ ਮਹੀਨਿਆਂ ‘ਚ ਤਿਆਰ ਕਰੇਗਾ ਨਵੀਂ ਖੇਤੀ ਨੀਤੀ
  • ਮਨਪ੍ਰੀਤ ਦੀ ਕਪਤਾਨੀ ਪਾਰੀ ਸ਼ੁਰੂ, ਹੁਣ ਤੱਕ ਦਾ ਸਭ ਤੋਂ ਵੱਡਾ ਬਜਟ ਪੇਸ਼ ਕੀਤਾ

ਚੰਡੀਗੜ੍ਹ, (ਅਸ਼ਵਨੀ ਚਾਵਲਾ)। ਅਮਰਿੰਦਰ ਸਰਕਾਰ ਵਿੱਚ ਮਨਪ੍ਰੀਤ ਬਾਦਲ ਨੇ ਵੀ ਬਤੌਰ ਖਜਾਨਾ ਮੰਤਰੀ ਆਪਣੀ ‘ਕਪਤਾਨੀ ਪਾਰੀ’ ਸ਼ੁਰੂ ਕਰ ਕਰਕੇ ਬਜਟ ਦਰਮਿਆਨ ਵੱਡੇ ਵੱਡੇ ਐਲਾਨ ਕਰਦੇ ਹੋਏ ਹਰ ਵਰਗ ਨੂੰ ਕੁਝ ਨਾ ਕੁਝ ਦੇ ਦਿੱਤਾ ਹੈ। ਹਾਲਾਂਕਿ ਇਸ ਕਾਂਗਰਸ ਸਰਕਾਰ ਦੇ ਪਹਿਲੇ ਬਜਟ ਵਿੱਚ 23 ਹਜ਼ਾਰ 92 ਕਰੋੜ ਰੁਪਏ ਦਾ ਵਿੱਤੀ ਘਾਟਾ ਵੀ ਦਿਖਾਇਆ ਗਿਆ ਹੈ ਪਰ ਮਨਪ੍ਰੀਤ ਬਾਦਲ ਨੇ ਇਸ ਵਿੱਤੀ ਘਾਟੇ ਨੂੰ ਵੀ ਜਲਦ ਹੀ ਬਰਾਬਰ ਕਰਨ ਦਾ ਭਰੋਸਾ ਵੀ ਜਤਾਇਆ ਹੈ। ਮਨਪ੍ਰੀਤ ਬਾਦਲ ਨੇ ਆਪਣੀ ਸਰਕਾਰ ਦੇ ਪਹਿਲੇ ਬਜਟ ਦਾ ਅਕਾਰ 1 ਲੱਖ 18 ਹਜ਼ਾਰ 237 ਕਰੋੜ 90 ਲੱਖ ਦਾ ਰੱਖਿਆ ਹੈ। ਪੰਜਾਬ ਨੇ ਆਪਣਾ ਪਹਿਲੀ ਵਾਰ 1 ਲੱਖ ਹਜ਼ਾਰ ਕਰੋੜ ਤੋਂ ਜਆਦਾ ਬਜਟ ਪੇਸ਼ ਕੀਤਾ ਹੈ। (Budget)

ਮਨਪ੍ਰੀਤ ਬਾਦਲ ਨੇ ਵਿਧਾਨ ਸਭਾ ਵਿੱਚ ਆਪਣਾ ਪਹਿਲਾਂ ਬਜਟ ਪੇਸ਼ ਕਰਦੇ ਹੋਏ ਸਭ ਤੋਂ ਪਹਿਲਾਂ ਕਿਸਾਨਾਂ ਦੀ ਤਰਸਯੋਗ ਹਾਲਤ ‘ਤੇ ਚਿੰਤਾ ਜ਼ਾਹਿਰ ਕਰਦੇ ਹੋਏ ਇਸ ਨੂੰ ਕਿਸੇ ਨਾ ਕਿਸੇ ਤਰੀਕੇ ਠੀਕ ਕਰਨ ਲਈ ਯਤਨਸ਼ੀਲ ਹੋਣ ਸਬੰਧੀ ਵਾਅਦਾ ਕਰਦੇ ਹੋਏ 1500 ਕਰੋੜ ਰੁਪਏ ਕਿਸਾਨੀ ਕਰਜ਼ੇ ਲਈ ਬਜਟ ਵਿੱਚ ਐਲਾਨ ਕਰ ਦਿੱਤਾ ਹੈ। ਹਾਲਾਂਕਿ ਕਿਸਾਨੀ ਕਰਜ਼ੇ ਸਾਹਮਣੇ 1500 ਕਰੋੜ ਬਹੁਤ ਹੀ ਛੋਟੀ ਰਕਮ ਐ ਪਰ ਮਨਪ੍ਰੀਤ ਬਾਦਲ ਨੇ ਇਸ ਨੂੰ ਸਿਰਫ਼ ਸ਼ਗਨ ਦੇ ਤੌਰ ਟੋਕਨ ਰਕਮ ਕਰਾਰ ਦਿੰਦੇ ਹੋਏ ਕਿਹਾ ਹੈ ਕਿ ਹੁਣ ਕਿਸਾਨਾਂ ਨੂੰ ਫਿਕਰ ਕਰਨ ਦੀ ਲੋੜ ਨਹੀਂ ਹੈ, ਕਿਉਂਕਿ ਕਿਸਾਨਾਂ ਦਾ ਕਰਜ਼ਾ ਤਾਂ ਸਰਕਾਰ ਆਪਣੇ ਸਿਰ ਲਵੇਗੀ। (Budget)

ਜਦੋਂ ਕਿ ਇਹ 1500 ਕਰੋੜ ਰੁਪਏ ਤਾਂ ਬੈਂਕਾਂ ਲਈ ਰੱਖੇ ਗਏ ਹਨ, ਜਿਸ ਨਾਲ ਪਹਿਲੀ ਕਿਸ਼ਤ ਬੈਂਕਾਂ ਨੂੰ ਦੇ ਕੇ ਅਗਲੀਆਂ ਕਿਸ਼ਤਾਂ ਫਾਈਨਲ ਹੋਣਗੀਆਂ, ਜਦੋਂ ਕਿ ਕਿਸਾਨ ਤਾਂ ਅਗਲੇ 2-3 ਮਹੀਨਿਆਂ ਵਿੱਚ ਹੀ ਕਰਜ਼ਾ ਮੁਕਤ ਹੋ ਜਾਣਗੇ। ਇਸ ਨਾਲ ਹੀ ਮਨਪ੍ਰੀਤ ਬਾਦਲ ਨੇ ਆਪਣੇ ਪਹਿਲੇ ਬਜਟ ਵਿੱਚ ਸਿਹਤ ਸੇਵਾਵਾਂ ਤੋਂ ਲੈ ਕੇ ਸਕੂਲੀ ਸਿੱਖਿਆ ਸਣੇ ਹਰ ਵਰਗ ਨੂੰ ਕੁਝ ਨਾ ਕੁਝ ਦਿੱਤਾ ਹੈ। ਕਾਂਗਰਸ ਸਰਕਾਰ ਆਪਣੇ ਪਹਿਲੇ ਸਾਲ ਦੇ ਬਜਟ ਵਿੱਚ ਕਿਸੇ ਨੂੰ ਵੀ ਨਰਾਜ਼ ਨਹੀਂ ਕਰਨਾ ਚਾਹੁੰਦੀ ਸੀ, ਜਿਸ ਕਾਰਨ ਭਾਵੇਂ ਥੋੜਾ ਜਿਹਾ ਪਰ ਹਰ ਕਿਸੇ ਨੂੰ ਖ਼ੁਦ ਕਰਨ ਦੀ ਕੋਸ਼ਸ਼ ਕੀਤੀ ਗਈ ਹੈ। (Budget)

ਬਜਟ ‘ਚ ਮੁੱਖ ਐਲਾਨ | Budget

ਨੌਜਵਾਨਾਂ ਨੂੰ ਮਿਲਣਗੇ ਮੋਬਾਇਲ, ਲੱਗੇਗੀ ਭਗਤ ਸਿੰਘ ਦੀ ਫੋਟੋ

ਪੰਜਾਬ ਦੇ ਨੌਜਵਾਨਾਂ ਨੂੰ ਇਸ ਬਜਟ ‘ਚ ਸਮਾਰਟ ਮੋਬਾਇਲ ਫੋਨ ਦੇਣ ਲਈ 10 ਕਰੋੜ ਰੁਪਏ ਰੱਖੇ ਗਏ ਹਨ ਤਾਂ ਕਿ ਨੌਜਵਾਨਾਂ ਨੂੰ ਪਹਿਲੇ ਸਾਲ ਵਿੱਚ ਜ਼ਿਆਦਾ ਤੋਂ ਜ਼ਿਆਦਾ ਮੋਬਾਇਲ ਫੋਨ ਦਿੱਤੇ ਜਾ ਸਕਣ। ਹਾਲਾਂਕਿ ਮਨਪ੍ਰੀਤ ਬਾਦਲ ਨੇ ਜਾਣਕਾਰੀ ਦਿੱਤੀ ਕਿ ਮੋਬਾਇਲ ਫੋਨ ਤਾਂ ਇੱਕ ਕੰਪਨੀ ਮੁਫ਼ਤ ਵੀ ਦੇਣ ਨੂੰ ਤਿਆਰ ਹੈ ਪਰ ਸਰਕਾਰ ਮੁਫ਼ਤ ਦੀ ਥਾਂ ‘ਤੇ ਸਮਾਰਟ ਫੋਨ ਸਮਾਰਟ ਤਰੀਕੇ ਨਾਲ ਸਸਤੇ ਭਾਅ ਵਿੱਚ ਖਰੀਦਣ ਜਾ ਰਹੀ ਹੈ ਅਤੇ ਇਨ੍ਹਾਂ ਸਮਾਰਟ ਫੋਨ ‘ਤੇ ਕਿਸੇ ਲੀਡਰ ਦੀ ਨਹੀਂ ਸਗੋਂ ਸ਼ਹੀਦ ਭਗਤ ਸਿੰਘ ਦੀ ਫੋਟੋ ਲੱਗੇਗੀ।

ਬੇਰੁਜ਼ਗਾਰਾਂ ਨੂੰ ਮਿਲਣਗੇ ਟਰੈਕਟਰ, ਬਣੇਗੀ ਯਾਰੀ ਇੰਟਰਪ੍ਰਾਈਜਿਜ਼

ਬੇਰੁਜ਼ਗਾਰਾਂ ਨੂੰ ਕਿੱਤੇ ‘ਤੇ ਲਗਾਉਣ ਲਈ ਪੰਜਾਬ ਸਰਕਾਰ ਇਸ ਸਾਲ ਸ਼ਹੀਦ ਭਗਤ ਸਿੰਘ ਰੁਜ਼ਗਾਰ ਸਿਰਜਣ ਯੋਜਨਾ ਤਹਿਤ 25 ਹਜ਼ਾਰ ਨੌਜਵਾਨਾਂ ਨੂੰ ਟਰੈਕਟਰ ਦੇਵੇਗੀ, ਇਸ ਨਾਲ ਹੀ ਸ਼ਹਿਰਾਂ ਅਤੇ ਪਿੰਡਾ ਵਿੱਚ ਆਪਣੀ ਗੱਡੀ ਆਪਣਾ ਰੁਜ਼ਗਾਰ ਤਹਿਤ ਯਾਰੀ ਇੰਟਰਪ੍ਰਾਈਜਿਜ਼ ਯੋਜਨਾ ਰਾਹੀਂ 3 ਲੱਖ ਨੌਜਵਾਨਾਂ ਨੂੰ ਨੌਕਰੀ ਦੇਣ ਦੀ ਕੋਸ਼ਿਸ਼ ਕਰੇਗੀ। ਇਸ ਸਬੰਧੀ ਸਾਧਨ ਦੀ ਖਰੀਦ ਕਰਨ ਲਈ ਪੰਜਾਬ ਸਰਕਾਰ ਸਿਰਫ਼ 3 ਫੀਸਦੀ ਦਰ ਵਿਆਜ ਨਾਲ ਨੌਜਵਾਨਾਂ ਨੂੰ ਕਰਜ਼ਾ ਦੇਵੇਗੀ। ਇਸ ਲਈ ਪੰਜਾਬ ਸਰਕਾਰ ਨੇ 50 ਕਰੋੜ ਰੁਪਏ ਰੱਖੇ ਹਨ।

ਹੁਣ ਹਰ ਸਕੂਲ ‘ਚ ਹੋਵੇਗਾ ਫਰਨੀਚਰ, ਮੁਫ਼ਤ ਮਿਲੇਗੀ ਪੜ੍ਹਾਈ

ਪੰਜਾਬ ਦੇ ਪ੍ਰਾਇਮਰੀ ਸਕੂਲਾਂ ਤੋਂ ਲੈ ਕੇ ਮਿਡਲ ਸਕੂਲਾਂ ਵਿੱਚ ਹੁਣ ਕੋਈ ਵੀ ਸਕੂਲ ਇਹੋ ਜਿਹਾ ਨਹੀਂ ਮਿਲੇਗਾ, ਜਿਥੇ ਕਿ ਫਰਨੀਚਰ ਨਾ ਹੋਣ ਕਾਰਨ ਵਿਦਿਆਰਥੀਆਂ ਨੂੰ ਹੇਠਾਂ ਬੈਠ ਕੇ ਪੜ੍ਹਾਈ ਕਰਨੀ ਪਏਗੀ। ਪੰਜਾਬ ਸਰਕਾਰ ਨੇ ਇਸੇ ਸਾਲ 21 ਕਰੋੜ ਰੁਪਏ ਖ਼ਰਚ ਕਰਕੇ ਨਵਾਂ ਫਰਨੀਚਰ ਸਕੂਲਾਂ ਵਿੱਚ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਹੈ। ਇੰਨਾ ਹੀ ਨਹੀਂ ਹੀ ਲੜਕੀਆਂ ਦੀ ਪੜ੍ਹਾਈ ਮੁਫ਼ਤ ਕਰਨ ਦੇ ਨਾਲ ਹੀ ਕਿਤਾਬਾਂ ਅਤੇ ਵਰਦੀਆਂ ਵੀ ਮੁਫ਼ਤ ਦੇਣ ਦਾ ਐਲਾਨ ਕੀਤਾ ਹੈ।

ਆਟਾ-ਦਾਲ ਨਾਲ ਹੁਣ ਲੱਗਣਗੀਆਂ ਚਾਹ ਦੀਆਂ ਚੁਸਕੀਆਂ

ਮਨਪ੍ਰੀਤ ਬਾਦਲ ਨੇ ਇਸ ਸਾਲ ਤੋਂ ਨੀਲੇ ਕਾਰਡ ਖ਼ਤਮ ਕਰਨ ਦਾ ਐਲਾਨ ਕਰਦੇ ਹੋਏ ਉਨ੍ਹਾਂ ਦੀ ਥਾਂ ‘ਤੇ ਸਮਾਰਟ ਕਾਰਡ ਬਣਾਉਣ ਦਾ ਐਲਾਨ ਕੀਤਾ ਹੈ। ਇਸ ਸਮਾਰਟ ਕਾਰਡ ਰਾਹੀਂ ਲਾਭਪਾਤਰੀਆਂ ਨੂੰ ਆਟਾ ਦਾਲ ਦੇ ਨਾਲ ਹੀ ਹੁਣ ਖੰਡ ਅਤੇ ਚਾਹ ਪੱਤੀ ਵੀ ਮਿਲੇਗੀ ਤਾਂ ਕਿ ਉਹ ਚਾਹ ਦੀਆਂ ਚੁਸਕੀਆਂ ਵੀ ਲਗਾ ਸਕਣ। ਇਸ ਲਈ 500 ਕਰੋੜ ਰੁਪਏ ਰੱਖੇ ਗਏ ਹਨ।

2017-2018

ਗੱਫਿਆਂ ਦਾ ਖ਼ਜ਼ਾਨਾ

  1. ਪਿਛਲੀਆਂ ਸ਼੍ਰੇਣੀਆਂ ਤੇ ਅਨੁਸੂਚਿਤ ਜਾਤੀਆਂ ਦੇ ਲੋਕਾਂ ਦਾ ਵੀ ਹੋਵੇਗਾ 50 ਹਜ਼ਾਰ ਰੁਪਏ ਤੱਕ ਦਾ ਕਰਜ਼ਾ ਮੁਆਫ਼
  2. ਤੇਜ਼ਾਬ ਹਮਲੇ ਦੀਆਂ ਪੀੜਤ ਔਰਤਾਂ ਨੂੰ ਮਿਲੇਗੀ 8 ਹਜ਼ਾਰ ਰੁਪਏ ਵਿੱਤੀ ਸਹਾਇਤਾ
  3. 1ਿ00 ਨਵੇਂ ਪੁਲਿਸ ਥਾਣਿਆਂ ਦੀ ਹੋਵੇਗੀ ਉਸਾਰੀ
  4. ਮੁਹਾਲੀ ਵਿਖੇ ਖੁੱਲ੍ਹੇਗਾ ਮੈਡੀਕਲ ਕਾਲਜ
  5. ਪ੍ਰਾਇਮਰੀ ਸਕੂਲਾਂ ਵਿੱਚ 10 ਕਰੋੜ ਨਾਲ ਲੱਗਣਗੇ ਨਵੇਂ ਕੰਪਿਊਟਰ
  6. ਸਿਕੂਲਾਂ ਵਿੱਚ ਖਤਮ ਹੋਣਗੇ ਬਲੈਕ ਬੋਰਡ, ਲੱਗਣਗੇ ਗਰੀਨ ਬੋਰਡ
  7. ਪੰਜਾਬ ‘ਚ ਖੁੱਲ੍ਹਣਗੇ 5 ਨਵੇਂ ਡਿਗਰੀ ਕਾਲਜ
  8. ਮੁੱਖ ਮੰਤਰੀ ਵਜੀਫ਼ਾ ਸਕੀਮ ਰਾਹੀਂ ਮਿਲੇਗਾ ਹੁਸ਼ਿਆਰ ਵਿਦਿਆਰਥੀਆਂ ਨੂੰ 100 ਫੀਸਦੀ ਤੱਕ ਵਜੀਫ਼ਾ
  9. ਪਿਟਿਆਲਾ ਵਿਖੇ ਬਣੇਗੀ ਖੇਡ ਯੂਨੀਵਰਸਿਟੀ
  10. ਪਿਟਿਆਲਾ ਤੇ ਬਠਿੰਡਾ ਵਿਖੇ ਮੁੜ ਸ਼ੁਰੂ ਹੋਣਗੇ ਵਿਰਾਸਤੀ ਮੇਲੇ, ਖ਼ਰਚ ਹੋਣਗੇ 7 ਕਰੋੜ ਰੁਪਏ