ਲੇਡੀਜ਼ ਪੁਲਿਸ ਨੇ ਵਿਖਾਈ ਫੁਰਤੀ, ਬਚਾਈ ਬਜ਼ੁਰਗ ਔਰਤ ਦੀ ਜਾਨ

Ladies police

(Ladies polic) ਰੋਹਤਕ ਰੇਲਵੇ ਸਟੇਸ਼ਨ ‘ਤੇ ਰੇਲਗੱਡੀ ਤੋਂ ਉਤਰਦੇ ਸਮੇਂ ਪੈਰ ਫਿਸਲਿਆ

ਰੋਹਤਕ। ਹਰਿਆਣਾ ਦੇ ਰੋਹਤਕ ਵਿੱਚ ਲੇਡੀਜ਼ ਪੁਲਿਸ ਕਾਂਸਟੇਬਲ ਨੇ ਇੱਕ ਔਰਤ ਦੀ ਜਾਨ ਬਚਾਈ। ਪੁਲਿਸ ਕਾਂਸਟੇਬਲ (Ladies police ) ਨੇ ਇੱਕ ਬਜ਼ੁਰਗ ਔਰਤ ਨੂੰ ਰੇਲ ਗੱਡੀ ਦੀ ਲਪੇਟ ਵਿੱਚ ਆਉਣ ਤੋਂ ਬਚਾਇਆ ਜਦੋਂ ਇੱਕ ਬਜ਼ੁਰਗ ਔਰਤ ਰੇਲ ਤੋਂ ਉਤਰ ਰਹੀ ਸੀ ਤਾਂ ਉਸ ਦਾ ਅਚਾਲਨ ਪੌੜੀ ਤੋਂ ਪੈਰ ਤਿਲਕ ਗਿਆ ਇਸ ਦੌਰਾਨ ਲੇਡਿਜ਼ ਕਾਂਸਟੇਬਲ ਨੇ ਫੁਰਤੀ ਦਿਖਾਉਂਦਿਆਂ ਉਸ ਬਜ਼ੁਰਗ ਔਰਤ ਨੂੰ ਉਤਾਂਹ ਖਿੱਚ ਲਿਆ ਜਿਸ ਕਾਰਨ ਉਸ ਦੀ ਜਾਨ ਬਚ ਗਈ।

 ਰੇਲਵੇ ਅਧਿਕਾਰੀ ਤੇ ਲੋਕਾਂ ਨੇ ਕੀਤੀ ਕਾਂਸਟੇਬਲ (Ladies police ) ਪਿੰਕੀ ਦੀ ਸ਼ਲਾਘਾ

ਜਾਣਕਾਰੀ ਅਨੁਸਾਰ ਝੱਜਰ ਦੀ ਰਹਿਣ ਵਾਲੀ 64 ਸਾਲਾ ਰਾਜਬਾਲਾ ਸ਼੍ਰੀਗੰਗਾਨਗਰ ਤੋਂ ਰੇਲ ਗੱਡੀ ਰਾਹੀਂ ਰੋਹਤਕ ਆਈ ਸੀ। ਰੋਹਤਕ ਸ਼ਟੇਸ਼ਨ ਰੁਕਣ ‘ਤੇ ਉਹ ਹੇਠਾਂ ਨਹੀਂ ਉਤਰ ਸਕੀ ਪਰ ਜਿਵੇਂ ਹੀ ਰੇਲ ਅੱਗੇ ਵਧੀ ਤਾਂ ਉਸ ਨੇ ਹੇਠਾਂ ਉਤਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਸ ਦਾ ਪੈਰ ਟਰੇਨ ਅਤੇ ਪਲੇਟਫਾਰਮ ਦੇ ਵਿਚਕਾਰਲੇ ਪਾੜੇ ‘ਚ ਚਲਾ ਗਿਆ। ਉਹ ਗੈਪ ‘ਚ ਫਸਣ ਹੀ ਵਾਲਾ ਸੀ ਕਿ ਕੁਝ ਦੂਰੀ ‘ਤੇ ਖੜ੍ਹੀ ਕਾਂਸਟੇਬਲ ਪਿੰਕੀ ਨੇ ਫੁਰਤੀ ਨਾਲ ਉਸ ਬਜ਼ੁਰਗ ਨੂੰ ਉਤਾਂਹ ਖਿੱਚ ਕੇ ਟਰੇਨ ਤੋਂ ਦੂਰ ਲੈ ਗਿਆ। ਇਸ ਦੌਰਾਨ ਬਜ਼ੁਰਗ ਔਰਤ ਨੂੰ ਮਾਮੂਲੀ ਸੱਟ ਵੀ ਨਹੀਂ ਲੱਗੀ। ਕਾਂਸਟੇਬਲ ਦੀ ਇਸ ਕੰਮ ਦੇ ਰੇਲਵੇ ਅਧਿਕਾਰੀ ਤੇ ਲੋਕਾਂ ਨੂੰ ਖੂਬ ਸ਼ਲਾਘਾ ਕੀਤੀ। ਲੋਕਾਂ ਦਾ ਕਹਿਣਾ ਸੀ ਕਿ ਜੇਕਰ ਕਾਂਸਟੇਬਲ ਦੀ ਉਸ ਬਜ਼ੁਰਗ ’ਤੇ ਨਜ਼ਰ ਨਾ ਪੈਂਦੀ ਤਾਂ ਕੋਈ ਅਣਹੋਣੀ ਵਾਪਰ ਜਾਂਦੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ