Punjab BJP: (ਮਨੋਜ) ਮਲੋਟ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਬਿਹਾਰ ਵਿੱਚ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੇ ਗਠਬੰਧਨ ਐਨ.ਡੀ.ਏ. ਦੀ ਸਰਕਾਰ ਬਣਨ ਦੀ ਖੁਸ਼ੀ ਵਿੱਚ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਕਾਰਜਕਾਰਨੀ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਪ੍ਰੇਰਨਾ ਸਦਕਾ ਅਤੇ ਜ਼ਿਲਾ ਸ਼੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਸਤੀਸ਼ ਅਸੀਜਾ ਅਤੇ ਮੰਡਲ ਮਲੋਟ ਦੇ ਪ੍ਰਧਾਨ ਸੁਸ਼ੀਲ ਜਲਹੋਤਰਾ ਦੀ ਅਗਵਾਈ ਵਿੱਚ ਮਲੋਟ ਵਿਖੇ ਜਸ਼ਨ ਮਨਾਇਆ ਗਿਆ।
ਇਹ ਵੀ ਪੜ੍ਹੋ: Aam Aadmi Party: ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਨੇ ਤਰਨਤਾਰਨ ਉਪ ਚੋਣ ਜਿੱਤੀ

ਇਸ ਦੌਰਾਨ ਪਾਰਟੀ ਦਫਤਰ ਤੋਂ ਸ਼ਹਿਰ ਦੇ ਤਹਿਸੀਲ ਰੋਡ ਤੋਂ ਇਕ ਪੈਦਲ ਮਾਰਚ ਕੱਢਿਆ ਅਤੇ ਪਟਾਕੇ ਚਲਾ ਕੇ ਅਤੇ ਲੱਡੂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸਤੀਸ਼ ਅਸੀਜਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਰਤੀ ਜਨਤਾ ਪਾਰਟੀ ਆਗਾਮੀ ਚੋਣਾਂ ਵਿੱਚ ਇਸੇ ਤਰ੍ਹਾ ਜਿੱਤ ਪ੍ਰਾਪਤ ਕਰੇਗੀ। ਇਸ ਮੌਕੇ ਮਨੋਹਰ ਲਾਲ ਨਾਗਪਾਲ, ਵੇਦ ਪ੍ਰਕਾਸ਼ ਚੂਚਰਾ, ਅਮਨਦੀਪ ਸੰਧੂ, ਸੁਸ਼ੀਲ ਗਰੋਵਰ, ਰੂਪ ਲਾਲ ਸ਼ਰਮਾ, ਸੁਭਾਸ਼ ਗੁੰਬਰ, ਕੇਸ਼ਵ ਸਿਡਾਨਾ, ਸੰਦੀਪ ਵਰਮਾ, ਪ੍ਰਵੀਨ ਮਦਾਨ, ਗੁਲਸ਼ਨ ਸ਼ਰਮਾ, ਅਸ਼ੋਕ ਅਰੋਦੀਆ, ਅਰੁਣ ਖੁਰਾਣਾ, ਗੌਰਵ ਸ਼ਰਮਾ, ਓਮ ਪ੍ਰਕਾਸ਼ ਡੁਡੇਜਾ, ਓਮ ਪ੍ਰਕਾਸ਼ ਚਾਨਣਾ, ਲੱਕੀ ਸੋਨੀ, ਸੌਰਵ ਗੌਕਲਾਨੀ, ਰਮੇਸ਼ ਕੱਲੂ, ਹਰਪ੍ਰੀਤ ਮਾਨ, ਰਾਜ ਕੁਮਾਰ ਗੁਪਤਾ ਅਤੇ ਹੋਰ ਵੀ ਕਈ ਆਗੂ ਮੌਜੂਦ ਸਨ। Punjab BJP














