ਚੀਨੀ ਘੁਸਪੈਠ ‘ਤੇ ਆਵਾਜ਼ ਚੁੱਕ ਰਹੇ ਹਨ ਲੱਦਾਖੀ

Rahul

ਨਜ਼ਰਅੰਦਾਜ਼ ਕਰਨਾ ਪਵੇਗਾ ਭਾਰੀ : ਰਾਹੁਲ

ਨਵੀਂ ਦਿੱਲੀ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਲੱਦਾਖ ਦੇ ਦੇਸ਼ ਭਗਤ ਲੋਕ ਚੀਨੀ ਫੌਜੀਆਂ ਦੀ ਘੁਸਪੈਠ ਨੂੰ ਲੈ ਕੇ ਬਰਾਬਰ ਸੁਚੇਤ ਕਰ ਰਹੇ ਹਨ ਤੇ ਉਨ੍ਹਾਂ ਦੀ ਚਿਤਾਵਨੀ ਨੂੰ ਨਜ਼ਰਅੰਦਾਜ਼ ਕਰਨਾ ਦੇਸ਼ ਨੂੰ ਮਹਿੰਗਾ ਪਵੇਗਾ।

Farmers, Debt, Forgiven, Ten, Days, Rahul

ਗਾਂਧੀ ਨੇ ਸ਼ਨਿੱਚਰਵਾਰ ਨੂੰ ਟਵੀਟ ਕਰਕੇ ਕਿਹਾ, ਲੱਦਾਖ ਦੇ ਲੋਕ ਚੀਨੀ ਘੁਸਪੈਠੀਆਂ ਖਿਲਾਫ਼ ਲਗਾਤਾਰ ਆਵਾਜ਼ ਉੱਠਾ ਰਹੇ ਹਨ। ਇਸ ਸਬੰਧੀ ਚੀਖ ਕੇ ਉਹ ਚਿਤਾਵਨੀ ਦੇ ਰਹੇ ਹਨ। ਗਾਂਧੀ ਨੇ ਕਿਹਾ ਕਿ ਸਰਕਾਰ ਨੂੰ ਉਨ੍ਹਾਂ ਦੀ ਆਵਾਜ਼ ਸੁਣਨੀ ਚਾਹੀਦੀ ਤੇ ਉਸ ‘ਤੇ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਉਨ੍ਹਾਂ ਦੀ ਗੱਲ ਨੂੰ ਨਜ਼ਰਅੰਦਾਜ਼ ਕਰਨਾ ਮਹਿੰਗਾ ਪਵੇਗਾ। ਭਾਰਤ ਦੀ ਸੁਰੱਖਿਆ ਲਈ ਕ੍ਰਿਪਾ ਉਨ੍ਹਾਂ ਦੀ ਗੱਲ ਸੁਣ ਲਓ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ