ਰਜਵਾਹਿਆਂ ’ਚ ਨਹਿਰੀ ਪਾਣੀ ਦੀ ਕਮੀ ਕਾਰਨ ਕਿਸਾਨਾਂ ਨੇ ਸਰਕਾਰ ਨੂੰ ਦਿੱਤੀ ਚਿਤਾਵਨੀ

Canal Water
ਤਲਵੰਡੀ ਸਾਬੋ: ਕਸਬੇ ਦੇ ਕਿਸਾਨ ਖਾਲੀ ਪਏ ਰਜਵਾਹੇ ਸਬੰਧੀ ਜਾਣਕਾਰੀ ਦਿੰਦੇ ਹੋਏ। ਤਸਵੀਰ: ਸੱਚ ਕਹੂੰ ਨਿਊਜ਼

ਕਿਸਾਨਾਂ ਨੇ ਟੇਲਾਂ ’ਤੇ ਪਾਣੀ ਪੂਰਾ ਨਾ ਦੇਣ ’ਤੇ ਸੰਘਰਸ਼ ਕਰਨ ਦੀ ਦਿੱਤੀ ਚਿਤਾਵਨੀ

(ਕਮਲਪ੍ਰੀਤ ਸਿੰਘ) ਤਲਵੰਡੀ ਸਾਬੋ। ਭਾਵੇਂ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਝੋਨਾ ਲਾਉਣ ਦੀ ਪ੍ਰਵਾਨਗੀ 11 ਜੂਨ ਤੋਂ ਦੇ ਦਿੱਤੀ ਹੈ ਪਰ ਇਨ੍ਹੀਂ ਦਿਨੀ ਨਹਿਰਾਂ, ਕੱਸੀਆਂ ਤੇ ਰਜਵਾਹਿਆਂ ਵਿੱਚ ਪਾਣੀ ਦੀ ਕਮੀ ਕਾਰਨ ਕਿਸਾਨ ਬੇਹੱਦ ਪ੍ਰੇਸ਼ਾਨ ਹਨ। ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਪਾਣੀ ਛੱਡਣ ਦੀ ਮੰਗ ਕੀਤੀ ਹੈ। Canal Water

ਇਸ ਸਬੰਧੀ ਧੰਨਾ ਸਿੰਘ, ਜਸਵੀਰ ਸਿੰਘ ਅਤੇ ਹੋਰ ਕਿਸਾਨਾਂ ਨੇ ਦੱਸਿਆ ਕਿ ਕਸਬੇ ਦੀਆਂ ਨਹਿਰਾਂ, ਕੱਸੀਆਂ ਤੇ ਰਜਵਾਹਿਆਂ ਵਿੱਚ ਪਾਣੀ ਦੀ ਬੇਹੱਦ ਘਾਟ ਕਾਰਨ ਉਹਨਾਂ ਦੀਆਂ ਫਸਲਾਂ ਸੁੱਕ ਰਹੀਆਂ ਹਨ ਜਿਸ ਲਈ ਉਹਨਾਂ ਨੇ ਅਜੇ ਤੱਕ ਖਾਲੀ ਪਏ ਰਜਵਾਹਿਆਂ ਵਿੱਚ ਪਾਣੀ ਛੱਡਣ ਦੀ ਮੰਗ ਕੀਤੀ ਹੈ। ਉਹਨਾਂ ਟੇਲਾਂ ’ਤੇ ਪਾਣੀ ਵਧਾਉਣ ਦੀ ਮੰਗ ਕਰਦਿਆਂ ਕਿਹਾ ਕਿ ਕਿਸਾਨਾਂ ਦੀਆਂ ਫਸਲਾਂ ਪੈ ਰਹੀ ਅੱਤ ਦੀ ਗਰਮੀ ਕਾਰਨ ਸੁੱਕ ਰਹੀਆਂ ਹਨ।  Canal Water

ਇਹ ਵੀ ਪੜ੍ਹੋ: ਅਸਲਾ ਡੀਲਰ ਤੇ ਪੁਲਿਸ ਸਟੇਸ਼ਨਾਂ ‘ਚ ਜਮਾ ਹੋਏ ਲਾਇਸੰਸੀ ਹਥਿਆਰ ਰਲੀਜ ਕਰਨ ਦਾ ਹੁਕਮ

ਜੇਕਰ ਹੁਣ ਫਸਲਾਂ ਨੂੰ ਪਾਣੀ ਨਾ ਦਿੱਤਾ ਤਾਂ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋ ਜਾਣਗੀਆਂ ਕਿਉਂਕਿ ਧਰਤੀ ਹੇਠਲਾ ਪਾਣੀ ਫਸਲਾਂ ਲਈ ਢੁਕਵਾਂ ਨਹੀਂ ਹੈ। ਉਧਰ ਪਿੰਡ ਬਹਿਮਣ ਕੌਰ ਸਿੰਘ, ਬਹਿਮਣ ਜੱਸਾ ਸਿੰਘ, ਲਹਿਰੀ ਮੈਨੂੰਆਣਾ, ਸੀਂਗੋ ਮੰਡੀ ਸਮੇਤ ਸਿੰਘਪੁਰੇ ਦੇ ਕਿਸਾਨਾਂ ਨੇ ਉਹਨਾਂ ਦੇ ਖੇਤਾਂ ਨੂੰ ਪਾਣੀ ਦੇਣ ਵਾਲੇ ਰਜਵਾਹੇ ਵਿੱਚ ਪਾਣੀ ਦੀ ਘਾਟ ਨੂੰ ਦਿਖਾਉਂਦਿਆਂ ਦੱਸਿਆ ਕਿ ਟੇਲਾਂ ’ਤੇ ਪਾਣੀ ਬਿਲਕੁਲ ਨਾ ਮਾਤਰ ਹੀ ਪਹੁੰਚ ਰਿਹਾ ਹੈ ਤੇ ਉਹਨਾਂ ਦੇ ਪਿੰਡ ਦੇ ਲੋਕ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਹਨ ਜਿਸ ਲਈ ਉਨ੍ਹਾਂ ਟੇਲਾਂ ’ਤੇ ਪਾਣੀ ਪੂਰਾ ਕਰਨ ਦੀ ਮੰਗ ਕੀਤੀ ਹੈ। Canal Water

Canal Water
ਤਲਵੰਡੀ ਸਾਬੋ: ਕਸਬੇ ਦੇ ਕਿਸਾਨ ਖਾਲੀ ਪਏ ਰਜਵਾਹੇ ਸਬੰਧੀ ਜਾਣਕਾਰੀ ਦਿੰਦੇ ਹੋਏ। ਤਸਵੀਰ: ਸੱਚ ਕਹੂੰ ਨਿਊਜ਼

ਟੇਲਾਂ ’ਤੇ ਪਾਣੀ ਪੂਰਾ ਨਾ ਪਹੁੰਚਿਆ ਤਾਂ ਸੰਘਰਸ਼ ਤਿੱਖਾ ਕਰਨਗੇ ਕਿਸਾਨ | Canal Water

ਇਸ ਸਬੰਧੀ ਗੁਰਤੇਜ ਸਿੰਘ ਬਹਿਮਣ ਜੱਸਾ ਨੇ ਦੱਸਿਆ ਕਿ ਕੁਝ ਲੋਕਾਂ ਨੇ ਸਿਆਸੀ ਸਹਿ ’ਤੇ ਬਿਨਾਂ ਮਨਜ਼ੂਰ ਕੀਤੀਆਂ ਪਾਈਪਾਂ ਸਿੱਧੀਆਂ ਰਜਵਾਹੇ ਵਿੱਚ ਲਾਈਆਂ ਹੋਈਆਂ ਹਨ ਜਿਸ ਲਈ ਉਹਨਾਂ ਦੇ ਪਿੰਡ ਦੇ ਲੋਕਾਂ ਨੂੰ ਪਾਣੀ ਨਹੀਂ ਜਾ ਰਿਹਾ ਜਿਸ ਲਈ ਉਹਨਾਂ ਨਹਿਰੀ ਵਿਭਾਗ ਤੋਂ ਲਾਈਆਂ ਗਈਆਂ ਗੈਰ ਕਾਨੂੰਨੀ ਤੌਰ ’ਤੇ ਪਾਈਪਾਂ ਦੀ ਜਾਂਚ ਕਰਕੇ ਉਸ ਨੂੰ ਪੁੱਟਣ ਦੀ ਮੰਗ ਕੀਤੀ ਹੈ ਤਾਂ ਜੋ ਟੇਲਾਂ ’ਤੇ ਪਾਣੀ ਜਿਆਦਾ ਪਹੁੰਚ ਸਕੇ। ਉਨਾਂ ਪੰਜਾਬ ਸਰਕਾਰ ਤੋਂ ਉਕਤ ਪਿੰਡਾਂ ਦੇ ਕਿਸਾਨਾਂ ਨੂੰ ਆਪਣੇ ਖੇਤ ਵਿੱਚ ਵੱਡੀ ਡੱਗੀ ਬਣਾਉਣ ਦੇ ਲਈ ਆਰਥਿਕ ਸਹਾਇਤਾ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਕਿਸਾਨ ਬਰਸਾਤ ਵੇਲੇ ਉਸ ਵੱਡੀ ਡੱਗੀ ਵਿੱਚ ਪਾਣੀ ਨੂੰ ਜਮ੍ਹਾਂ ਕਰਕੇ ਰੱਖ ਸਕਣ ਤੇ ਲੋੜ ਅਨੁਸਾਰ ਆਪਣੀਆਂ ਫਸਲਾਂ ਨੂੰ ਪਾਣੀ ਦੇ ਸਕਣ ਤੇ ਉਨਾਂ ਨਹਿਰੀ ਵਿਭਾਗ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਟੇਲਾਂ ’ਤੇ ਪਾਣੀ ਪੂਰਾ ਨਾ ਪਹੁੰਚਿਆ ਤਾਂ ਉਹ ਆਪਣਾ ਸੰਘਰਸ਼ ਤਿੱਖਾ ਕਰਨਗੇ।

LEAVE A REPLY

Please enter your comment!
Please enter your name here