ਲਛਮਣ ਸਿੰਘ ਨੂੰ ਡਿੱਗੂੰ-ਡਿੱਗੂੰ ਕਰਦੇ ਮਕਾਨ ਤੋਂ ਮਿਲੇਗਾ ਛੁਟਕਾਰਾ

Welfare Work

ਪਵਿੱਤਰ ਗੁਰੂ ਜੀ ਦੀ ਪ੍ਰੇਰਨਾ ਸਦਕਾ ਹੀ ਇਹ ਕਾਰਜ ਸੰਭਵ ਹੋਇਆ ਹੈ : ਪੰਦਰਾਂ ਮੈਂਬਰ | Welfare Work

ਭਾਦਸੋਂ (ਸੁਸ਼ੀਲ ਕੁਮਾਰ)। ਡੇਰਾ ਸੱਚਾ ਸੌਦਾ ਦੀ ਆਸ਼ਿਆਨਾ ਮੁਹਿੰਮ ਦੇ ਤਹਿਤ ਅੱਜ ਬਲਾਕ ਭਾਦਸੋਂ ਦੀ ਸਾਧ-ਸੰਗਤ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚੱਲਦੇ ਹੋਏ ਪਿੰਡ ਮਟੋਰਡਾ ਵਿਖੇ ਬਲਾਕ ਭਾਦਸੋਂ ਦੀ ਸਾਧ-ਸੰਗਤ ਵੱਲੋਂ ਤਕਰੀਬਨ ਕੁਝ ਹੀ ਘੰਟਿਆਂ ਵਿੱਚ ਮਕਾਨ ਬਣਾ ਕੇ ਛੱਤ ’ਤੇ ਲੈਂਟਰ ਪਾਇਆ ਗਿਆ। ਇਸ ਮੌਕੇ 85 ਮੈਂਬਰ ਅਤੇ ਬਲਾਕ ਕਮੇਟੀ ਦੇ ਜ਼ਿੰਮੇਵਾਰਾਂ ਤੇ ਸਾਧ-ਸੰਗਤ ਨੇ ਨਾਅਰਾ ਲਾ ਕੇ ਇਸ ਕਾਰਜ ਨੂੰ ਸ਼ੁਰੂ ਕਰਵਾਇਆ। ਇਸ ਕਾਰਜ ਨੂੰ ਲੈ ਕੇ ਬਲਾਕ ਦੀ ਸਾਧ-ਸੰਗਤ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮਕਾਨ ਬਣਾਉਣ ਦੇ ਕਾਰਜ ਵਿੱਚ ਬਲਾਕ ਮੱਲੇਵਾਲ ਦੀ ਸਾਧ-ਸੰਗਤ ਨੇ ਵਿਸ਼ੇਸ਼ ਤੌਰ ’ਤੇ ਸਹਿਯੋਗ ਦਿੱਤਾ ਅਤੇ ਸੇਵਾ ਕੀਤੀ। (Welfare Work)

Welfare Work

ਇਸ ਮੌਕੇ ਬਲਾਕ ਪ੍ਰੇਮੀ ਸੇਵਕ ਦੀਪਕ ਇੰਸਾਂ, ਪੰਦਰਾਂ ਮੈਂਬਰ ਗੁਰਜੰਟ ਸਿੰਘ ਇੰਸਾਂ, ਰਣਬੀਰ ਸਿੰਘ ਇੰਸਾਂ ਮਟੋਰਡਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕੇ ਦਰਬਾਰ ਵੱਲੋਂ 160 ਮਾਨਵਤਾ ਭਲਾਈ ਦੇ ਕੰਮ ਚੱਲ ਰਹੇ ਹਨ ਅਤੇ ਸਾਧ-ਸੰਗਤ ਇਨ੍ਹਾਂ ਮਾਨਵਤਾ ਭਲਾਈ ਦੇ ਕੰਮਾਂ ਨੂੰ ਪੂਰੀ ਤਨਦੇਹੀ ਨਾਲ ਕਰ ਰਹੀ ਹੈ ਅਤੇ ਉਨ੍ਹਾਂ ਕਿਹਾ ਜਦੋਂ ਬਲਾਕ ਕਮੇਟੀ ਨੂੰ ਪਤਾ ਲੱਗਿਆ ਕਿ ਲਛਮਣ ਸਿੰਘ ਇੰਸਾਂ ਦੇ ਘਰ ਦੀ ਹਾਲਤ ਬਹੁਤ ਹੀ ਖਸਤਾ ਹੈ।

ਬਲਾਕ ਕਮੇਟੀ ਮੈਂਬਰਾਂ ਵੱਲੋਂ ਪਿੰਡ ਦੀ ਕਮੇਟੀ ਮੈਂਬਰਾਂ ਨੂੰ ਨਾਲ ਲੈ ਕੇ ਲੋੜਵੰਦ ਪਰਿਵਾਰ ਦਾ ਘਰ ਵੇਖਿਆ ਤਾਂ ਉਸ ਮਕਾਨ ਦੀ ਹਾਲਤ ਬਹੁਤ ਹੀ ਖਸਤਾ ਹਾਲਤ ਦਿਖਾਈ ਦੇ ਰਹੀ ਸੀ ਤੇ ਦਰਬਾਰ ਦੇ ਹੁਕਮਾਂ ਅਨੁਸਾਰ ਬਲਾਕ ਕਮੇਟੀ ਵੱਲੋਂ ਇਸ ਕਾਰਜ ਨੂੰ ਪੂਰਾ ਕਰਨ ਦਾ ਫੈਸਲਾ ਲਿਆ ਗਿਆ। ਇਸ ਮੌਕੇ ਪੱਤਰਕਾਰਾਂ ਦੇ ਪੁੱਛੇ ਗਏ ਸਵਾਲਾਂ ’ਤੇ ਉਨ੍ਹਾਂ ਕਿਹਾ ਕਿ ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਸਦਕਾ ਹੀ ਇਹ ਕਾਰਜ ਸੰਭਵ ਹੋਇਆ ਹੈ। ਇਸ ਮੌਕੇ ਉਨ੍ਹਾਂ ਸੇਵਾ ਕਰ ਰਹੀ ਸਾਧ-ਸੰਗਤ ਦਾ ਇਸ ਕਾਰਜ ਨੂੰ ਕਰਨ ’ਤੇ ਧੰਨਵਾਦ ਕੀਤਾ।

Welfare Work

ਮਕਾਨ ਦਾ ਕਾਰਜ ਕੁਝ ਹੀ ਘੰਟਿਆਂ ਵਿੱਚ ਕੀਤਾ ਪੂਰਾ

ਸਰੀਰਦਾਨੀ ਸਰਵਣ ਸਿੰਘ ਇੰਸਾਂ ਜੀ ਦੀ ਯਾਦ ਵਿੱਚ ਉਨ੍ਹਾਂ ਦੇ ਬੇਟੇ ਸਮਾਜ ਸੇਵੀ ਅਮਰੀਕ ਸਿੰਘ ਭੰਗੂ ਵੱਲੋਂ ਇਸ ਕਾਰਜ ਵਿੱਚ ਆਰਥਿਕ ਮੱਦਦ ਕੀਤੀ ਗਈ। ਬਲਾਕ ਭਾਦਸੋਂ ਦੀਆ ਭੈਣਾਂ ਵੱਲੋਂ ਇਸ ਕਾਰਜ ਵਿਚ ਸੇਵਾ ਕਰ ਰਹੀ ਸਾਧ-ਸੰਗਤ ਨੂੰ ਲੰਗਰ ਵੀ ਛਕਾਇਆ ਗਿਆ। ਇਸ ਮੌਕੇ ਬਲਾਕ ਪ੍ਰੇਮੀ ਸੇਵਕ, ਸਮੂਹ ਪੰਦਰਾਂ ਮੈਂਬਰ, ਸ਼ਾਹ ਸਤਿਨਾਮ ਸਿੰਘ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰ, ਸਮੂਹ ਪਿੰਡਾਂ ਦੇ ਪ੍ਰੇਮੀ ਸੇਵਕ, ਮਿਸਤਰੀ ਸੇਵਾਦਾਰ ਭਾਈ ਅਤੇ ਵੱਡੀ ਗਿਣਤੀ ਵਿਚ ਸਾਧ-ਸੰਗਤ ਹਾਜ਼ਰ ਸੀ।

Welfare Work

LEAVE A REPLY

Please enter your comment!
Please enter your name here