Body Donation: ਬਲਾਕ ਦੇ 28ਵੇਂ ਤੇ ਪਿੰਡ ਦੇ ਚੌਥੇ ਸਰੀਰਦਾਨੀ ਬਣੇ ਮਾਤਾ ਲਾਭ ਕੌਰ ਇੰਸਾਂ

Body Donation
ਲਹਿਰਾਗਾਗਾ: ਪਿੰਡ ਦੇ ਸਰਪੰਚ ਹਰਪਾਲ ਸਿੰਘ ਅਤੇ ਸਮੂਹ ਪੰਚਾਇਤ ਮੈਂਬਰ ਤੇ ਸਕੇ-ਸਬੰਧੀ ਸਰੀਰਦਾਨੀ ਲਾਭ ਕੌਰ ਇੰਸਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਰਵਾਨਾ ਕਰਦੀ ਹੋਈ। 

Body Donation: (ਰਾਜ ਸਿੰਗਲਾ/ਨੈਨਸੀ) ਲਹਿਰਾਗਾਗਾ। ਬਲਾਕ ਲਹਿਰਾਗਾਗਾ ਅਧੀਨ ਪੈਂਦੇ ਪਿੰਡ ਸੰਗਤਪੁਰਾ ਵਿਖੇ ਸਰੀਰਦਾਨੀ ਬਣੇ ਮਾਤਾ ਲਾਭ ਕੌਰ ਇੰਸਾਂ ਲੋਕਾਂ ਲਈ ਮਿਸਾਲ ਬਣ ਗਏ ਹਨ ਲਾਭ ਕੌਰ ਇੰਸਾਂ ਪਤਨੀ ਗੁਰਬਚਨ ਸਿੰਘ ਦੇ ਦੇਹਾਂਤ ਤੋਂ ਬਾਅਦ ਪਰਿਵਾਰ ਵੱਲੋਂ ਉਹਨਾਂ ਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ ਹੈ ਮਾਤਾ ਲਾਭ ਕੌਰ ਇੰਸਾਂ ਨੇ ਬਲਾਕ ਲਹਿਰਾਗਾਗਾ ਦੇ 28ਵੇਂ ਤੇ ਪਿੰਡ ਸੰਗਤਪੁਰਾ ਦੇ ਚੌਥੇ ਸਰੀਰਦਾਨੀ ਹੋਣ ਦਾ ਮਾਣ ਹਾਸਲ ਕੀਤਾ ਹੈ।

ਇਹ ਵੀ ਪੜ੍ਹੋ: Sports News: ਖੇਲੋ ਇੰਡੀਆ ਪੈਰਾ ਖੇਡਾਂ ’ਚ ਕੌਮਾਂਤਰੀ ਸ਼ਟਲਰ ਸੰਜੀਵ ਕੁਮਾਰ ਨੇ ਜਿੱਤਿਆ ਸੋਨ ਤਗਮਾ

ਜਾਣਕਾਰੀ ਅਨੁਸਾਰ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ 167 ਮਾਨਵਤਾ ਭਲਾਈ ਕਾਰਜ ਤਹਿਤ ਪਿੰਡ ਸੰਗਤਪੁਰਾ ਦੇ ਵਸਨੀਕ ਸੇਵਾਦਾਰ ਲਾਭ ਕੌਰ ਇੰਸਾਂ ਦੇ ਦੇਹਾਂਤ ਉਪਰੰਤ ਪਰਿਵਾਰ ਨੇ ਆਪਸੀ ਸਹਿਮਤੀ ਨਾਲ ਮਾਤਾ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕੀਤੀ ਹੈ। ਇਸ ਮੌਕੇ ਪਰਿਵਾਰ ਨੇ ਆਖਿਆ ਕਿ ਜਿਉਂਦੇ ਜੀਅ ਗੁਰਦਾ ਦਾਨ, ਦੇਹਾਂਤ ਉਪਰੰਤ ਸਰੀਰ ਦਾਨ ਕਰਨਾ ਹੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਸਿੱਖਿਆ ਹੈ ਤੇ ਉਨ੍ਹਾਂ ਦੇ ਬਚਨਾਂ ’ਤੇ ਅਮਲ ਕਰਦਿਆਂ ਹੀ ਅੱਜ ਅਸੀਂ ਮਾਤਾ ਲਾਭ ਕੌਰ ਇੰਸਾਂ ਦਾ ਸਰੀਰ ਪੰਜਾਬ ਆਯੁਰਵੈਦਿਕ ਮੈਡੀਕਲ ਕਾਲਜ ਹਨੁਮਾਨਗੜ੍ਹ ਰਾਜਸਥਾਨ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤਾ ਹੈ। ਇਸ ਮੌਕੇ ਮਾਤਾ ਲਾਭ ਕੌਰ ਇੰਸਾਂ ਦੀ ਮ੍ਰਿਤਕ ਦੇਹ ਨੂੰ ਪਵਿੱਤਰ ਨਾਅਰਾ ਲਗਾ ਕੇ ਅੰਤਿਮ ਵਿਦਾਇਗੀ ਦਿੱਤੀ ਗਈ ਤੇ ਪਿੰਡ ਦੇ ਸਰਪੰਚ ਹਰਪਾਲ ਸਿੰਘ ਅਤੇ ਸਮੂਹ ਪੰਚਾਇਤ ਦੇ ਨਾਲ 85 ਮੈਂਬਰ ਗੁਰਵਿੰਦਰ ਸਿੰਘ, ਅਮਰੀਕ ਸਿੰਘ, ਭੈਣ ਪਰਮਜੀਤ ਕੌਰ, ਰਣਜੀਤ ਕੌਰ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।

ਹਰ ਪ੍ਰਕਾਰ ਦੀ ਆਫਤ ਵਿੱਚ ਡੇਰਾ ਸ਼ਰਧਾਲੂ ਰਹਿੰਦੇ ਨੇ ਸਭ ਤੋਂ ਮੂਹਰੇ : ਹਰਪਾਲ ਸਿੰਘ ਸਰਪੰਚ

ਇਸ ਮੌਕੇ ਸਰਪੰਚ ਹਰਪਾਲ ਸਿੰਘ ਨੇ ਆਖਿਆ ਕਿ ਡੇਰਾ ਸੱਚਾ ਸੌਦਾ ਦੇ ਮਾਨਵਤਾ ਭਲਾਈ ਕਾਰਜਾਂ ਬਾਰੇ ਸਾਰੀ ਦੁਨੀਆਂ ਜਾਣਦੀ ਹੈ ਉਨ੍ਹਾਂ ਨੇ ਮਾਤਾ ਜੀ ਦੇ ਸਰੀਰ ਦਾਨ ’ਤੇ ਕਿਹਾ ਕਿ ਇਸ ਦੇਸ਼ ਦੀ ਆਬਾਦੀ ਕਰੋੜਾਂ ’ਚ ਹੈ ਪਰ ਇਹ ਡੇਰਾ ਪ੍ਰੇਮੀ ਹੀ ਹਨ ਜੋ ਜਿੱਥੇ ਜਿਉਂਦੇ ਜੀਅ ਗੁਰਦਾ ਦਾਨ ਕਰਦੇ ਹਨ ਉੱਥੇ ਮਰਨ ਉਪਰੰਤ ਦੇਹ ਦਾਨ ਕਰ ਰਹੇ ਹਨ ਜੋ ਕਿ ਜਿਗਰੇ ਵਾਲੇ ਹਨ ਦੇਸ਼ ਵਿੱਚ ਕਿਸੇ ਵੀ ਤਰ੍ਹਾਂ ਦੀ ਆਫਤ ਆਉਂਦੀ ਹੈ ਤਾਂ ਡੇਰਾ ਪ੍ਰੇਮੀ ਹਮੇਸ਼ਾ ਰਾਹਤ ਕਾਰਜਾਂ ’ਚ ਮੋਹਰੀ ਰਹਿੰਦੇ ਹਨ।

ਇਸ ਮੌਕੇ ਪਿੰਡ ਸੰਗਤਪੁਰਾ ਦੇ ਸੇਵਾਦਾਰ ਗੁਰਜੰਟ ਸਿੰਘ, ਪ੍ਰੇਮੀ ਸੇਵਕ ਰਜਿੰਦਰ ਸਿੰਘ ਕਾਲਾ, ਜਗਰਾਜ ਸ਼ਰਮਾ, ਸ਼ਾਸਤਰੀ ਸ਼ਰਮਾ ਨੇ ਆਖਿਆ ਕਿ ਸਾਨੂੰ ਮਾਣ ਹੈ ਕਿ ਸਾਡੇ ਪਿੰਡ ਵਿੱਚੋਂ ਚੌਥਾ ਸਰੀਰਦਾਨ ਹੋਇਆ ਹੈ ਉਹਨਾਂ ਕਿਹਾ ਕਿ ਪੂਜਨੀਕ ਗੁਰੂ ਜੀ ਦੀਆਂ ਸਿੱਖਿਆਵਾਂ ’ਤੇ ਚਲਦੇ ਹੋਏਾਯ ਸਾਧ-ਸੰਗਤ ਮਾਨਵਤਾ ਭਲਾਈ ਕਾਰਜਾਂ ਵਿੱਚ ਜੁਟੀ ਰਹਿੰਦੀ ਹੈ ਇਸ ਮੌਕੇ ਪਰਿਵਾਰਕ ਮੈਂਬਰ ਪੁੱਤਰ ਗੁਰਪ੍ਰੀਤ ਸਿੰਘ, ਪੁੱਤਰ ਸੁਖਜਿੰਦਰ ਸਿੰਘ, ਪਿੰਡ ਨਿਵਾਸੀ, ਪਿੰਡ ਦੀ ਪੰਚਾਇਤ, ਪਿੰਡਾਂ ਦੇ ਪ੍ਰੇਮੀ ਸੇਵਕ, ਪ੍ਰੇਮੀ ਸੰਮਤੀ, ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਕਮੇਟੀ ਦੇ ਸੇਵਾਦਾਰ, ਆਈਟੀ ਵਿੰਗ ਦੇ ਭੈਣ ਅਤੇ ਭਾਈਆਂ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੀ ਸਾਧ-ਸੰਗਤ ਹਾਜ਼ਰ ਸੀ।

85 ਮੈਂਬਰ ਗੁਰਵਿੰਦਰ ਸਿੰਘ ਅਮਰੀਕ ਸਿੰਘ ਸਰੀਰ ਦਾਨ ਬਾਰੇ ਜਾਣਕਾਰੀ ਦਿੰਦੇ ਹੋਏ।

ਸਰੀਰਦਾਨ ਕਰਨਾ ਬਹੁਤ ਵੱਡੀ ਸੇਵਾ: 85 ਮੈਂਬਰ ਰਣਜੀਤ ਕੌਰ ਇੰਸਾ

ਇਸ ਮੌਕੇ 85 ਮੈਂਬਰ ਰਣਜੀਤ ਕੌਰ ਇੰਸਾਂ ਤੇ ਪਰਮਜੀਤ ਕੌਰ ਇੰਸਾਂ ਨੇ ਦੱਸਿਆ ਕਿ ਲਾਭ ਕੌਰ ਇੰਸਾਂ ਜੀ ਬਹੁਤ ਅਣਥੱਕ ਸੇਵਾਦਾਰ ਸਨ। ਉਹਨਾਂ ਨੇ ਜਿਉਦੇ ਜੀਅ ਦੇਹਾਂਤ ਉਪਰੰਤ ਸਰੀਰਦਾਨ ਦੇ ਫਾਰਮ ਭਰੇ ਹੋਏ ਸਨ। ਦੇਹਾਂਤ ਤੋਂ ਬਾਅਦ ਉਹਨਾਂ ਦੇ ਪਰਿਵਾਰ ਵੱਲੋਂ ਉਹਨਾਂ ਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਨੂੰ ਦਾਨ ਕਰਕੇ ਬਹੁਤ ਵੱਡੀ ਸੇਵਾ ਨਿਭਾ ਦਿੱਤੀ ਹੈ ਜੋ ਕਿ ਰਹਿੰਦੀ ਦੁਨੀਆ ਤੱਕ ਯਾਦ ਰੱਖਿਆ ਜਾਵੇਗਾ । ਇਹ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਹਰ ਵੇਲੇ ਮਾਨਵਤਾ ਭਲਾਈ ਦੇ ਸੇਵਾ ਲਈ ਹਮੇਸ਼ਾ ਤਿਆਰ ਬਰ ਤਿਆਰ ਰਹਿੰਦੇ ਹਨ। Body Donation