ਕੁੰਭਲਗੜ੍ਹ ਫੈਸਟੀਵਲ : ਰਾਜਸਥਾਨ ਦੀ ਰੂਹ ਨਾਲ ਜੁੜਨ ਦਾ ਜਸ਼ਨ

Rajasthan News

ਜੈਪੁਰ (ਸੱਚ ਕਹੂੰ ਨਿਊਜ਼)। Rajasthan News: ਤਿੰਨ ਰੋਜ਼ਾ ਕੁੰਭਲਗੜ੍ਹ ਫੈਸਟੀਵਲ ਰਾਜਸਥਾਨ ਦੇ ਇਤਿਹਾਸਕ ਕੁੰਭਲਗੜ੍ਹ ਕਿਲ੍ਹੇ ’ਚ ਸ਼ੁਰੂ ਹੋਇਆ। ਇਸ ਤਿਉਹਾਰ ਨੇ ਰਾਜਸਥਾਨ ਦੀ ਅਮੀਰ ਕਲਾ, ਸੰਸਕ੍ਰਿਤੀ ਤੇ ਵਿਰਾਸਤ ਨੂੰ ਵਿਲੱਖਣ ਤਰੀਕੇ ਨਾਲ ਜ਼ਿੰਦਾ ਕੀਤਾ। ਸੈਰ ਸਪਾਟਾ ਵਿਭਾਗ ਤੇ ਰਾਜਸਮੰਦ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਵਾਇਆ ਗਿਆ। ਇਹ ਮੇਲਾ ਦੇਸ਼-ਵਿਦੇਸ਼ ਦੇ ਸੈਲਾਨੀਆਂ ’ਚ ਕਾਫੀ ਹਰਮਨ ਪਿਆਰਾ ਹੈ। ਸੈਰ-ਸਪਾਟਾ ਵਿਭਾਗ ਦੇ ਡਿਪਟੀ ਡਾਇਰੈਕਟਰ ਦਲੀਪ ਸਿੰਘ ਰਾਠੌਰ ਅਨੁਸਾਰ ਕੁੰਭਲਗੜ੍ਹ ਫੈਸਟੀਵਲ ਰਾਜਸਥਾਨ ਦੇ ਮੇਲਿਆਂ ਤੇ ਤਿਉਹਾਰਾਂ ਦੀਆਂ ਪਰੰਪਰਾਵਾਂ ਨੂੰ ਜਿਉਂਦਾ ਰੱਖਣ ਦਾ ਪ੍ਰਤੀਕ ਹੈ। Rajasthan News

ਇਹ ਖਬਰ ਵੀ ਪੜ੍ਹੋ : Road Accident: ਸੜਕ ਹਾਦਸੇ ’ਚ ਵਿਅਕਤੀ ਦੀ ਮੌਤ

ਅਜਿਹੇ ਸਮਾਗਮ ਨਾ ਸਿਰਫ਼ ਸੈਲਾਨੀਆਂ ਨੂੰ ਆਕਰਸ਼ਿਤ ਕਰਦੇ ਹਨ ਸਗੋਂ ਸਾਡੇ ਸੱਭਿਆਚਾਰ ਅਤੇ ਵਿਰਸੇ ਨੂੰ ਨਵੀਂ ਪਛਾਣ ਵੀ ਦਿੰਦੇ ਹਨ। ਉਦੈਪੁਰ ਸੈਰ-ਸਪਾਟਾ ਵਿਭਾਗ ਦੀ ਡਿਪਟੀ ਡਾਇਰੈਕਟਰ ਸ਼ਿਖਾ ਸਕਸੈਨਾ ਅਨੁਸਾਰ, ਤਿਉਹਾਰ ਦੇ ਪਹਿਲੇ ਦਿਨ ਸਵੇਰ ਦੇ ਜਲੂਸ ਨਾਲ ਸਮਾਗਮ ਦੀ ਸ਼ਾਨਦਾਰ ਸ਼ੁਰੂਆਤ ਹੋਈ। ਹਲਦੀਪੋਲ ਤੋਂ ਕੁੰਭਲਗੜ੍ਹ ਕਿਲ੍ਹੇ ਤੱਕ ਕੱਢੇ ਗਏ ਇਸ ਜਲੂਸ ’ਚ ਰਵਾਇਤੀ ਪੁਸ਼ਾਕਾਂ ’ਚ ਸਜੇ ਕਲਾਕਾਰ ਊਠ ਤੇ ਘੋੜੇ ਲੈ ਕੇ ਨਿਕਲੇ, ਜੋ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਰਹੇ। ਲੱਖੇਲਾ ਛੱਪੜ ਨੇੜੇ ਸਜਾਏ ਗਏ ਫੂਡ ਕੋਰਟ ਤੇ ਕਿਲ੍ਹੇ ਦੇ ਵਿਹੜੇ ’ਚ ਕਰਵਾਏ ਗਏ ਵੱਖ-ਵੱਖ ਮੁਕਾਬਲਿਆਂ ਨੇ ਇਸ ਦਿਨ ਨੂੰ ਖਾਸ ਬਣਾ ਦਿੱਤਾ। Rajasthan News

ਕਿਲ੍ਹੇ ਦੇ ਯੱਗ ਵੇਦੀ ਚੌਕ ’ਚ ਸਵੇਰੇ 11 ਵਜੇ ਸੱਭਿਆਚਾਰਕ ਪੇਸ਼ਕਾਰੀਆਂ ਸ਼ੁਰੂ ਹੋਈਆਂ। ਲੋਕ ਕਲਾਕਾਰਾਂ ਵੱਲੋਂ ਪੇਸ਼ ਕੀਤੀ ਕੱਚੀ ਘੋੜੀ, ਕਾਲਬੇਲੀਆ ਨਾਚ ਤੇ ਘੁਮਾਰ ਦੀ ਪੇਸ਼ਕਾਰੀ ਨੇ ਸੈਲਾਨੀਆਂ ਦਾ ਮਨ ਜਿੱਤ ਲਿਆ। ਮੰਗਣੀ ਵਾਲੇ ਗਾਇਕਾਂ ਦੀਆਂ ਲੋਕ ਧੁਨਾਂ ਨੇ ਮਾਹੌਲ ਨੂੰ ਸੰਗੀਤਮਈ ਬਣਾ ਦਿੱਤਾ। ਜਦੋਂ ਕਿ ਦਸਤਾਰ ਸਜਾਉਣ ਤੇ ਰੰਗੋਲੀ ਮੁਕਾਬਲੇ ’ਚ ਦੇਸੀ ਤੇ ਵਿਦੇਸ਼ੀ ਸੈਲਾਨੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਜਿਵੇਂ-ਜਿਵੇਂ ਸ਼ਾਮ ਨੇੜੇ ਆਈ, ਕੁੰਭਲਗੜ੍ਹ ਕਿਲ੍ਹੇ ਦਾ ਵਿਹੜਾ ਰੌਸ਼ਨੀਆਂ ਤੇ ਰੰਗਾਂ ਨਾਲ ਜਗਮਗਾ ਉੱਠਿਆ। ਰਤਨਾ ਦੱਤਾ ਤੇ ਉਸਦੇ ਸਮੂਹ ਨੇ ਕਥਕ, ਓਡੀਸੀ ਤੇ ਭਰਤਨਾਟਿਅਮ ਦੇ ਸੰਯੋਜਨ ਨਾਲ ਇੱਕ ਹਲਚਲ ਪੈਦਾ ਕੀਤੀ। Rajasthan News