ਨਹੀਂ ਰਹੇ ਪ੍ਰੋਡਿਊਸਰ ਗਿਲਡ ਆਫ਼ ਇੰਡੀਆ ਦੇ ਸੀਈਓ ਕੁਲਮੀਤ ਮੱਕੜ
ਨਵੀਂ ਦਿੱਲੀ। ਹਿੰਦੀ ਫ਼ਿਲਮ ਇੰਡਸਟਰੀ ‘ਚ ਇਕ ਤੋਂ ਬਾਅਦ ਇਕ ਬੁਰੀਆਂ ਖਬਰਾਂ ਆ ਰਹੀਆਂ ਹਨ। ਪਹਿਲਾਂ ਇਰਫਾਨ ਖਾਨ, ਰਿਸ਼ੀ ਕਪੂਰ ਤੇ ਹੁਣ ਪ੍ਰੋਡਿਊਸਰ ਗਿਲਡ ਆਫ਼ ਇੰਡੀਆ ਦੇ ਸੀਈਓ ਕੁਲਮੀਤ ਮੱਕੜ ਦੀ ਮੌਤ ਦੀ ਖ਼ਬਰ ਆਈ ਹੈ। 60 ਸਾਲ ਦੇ ਕੁਲਮੀਤ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ। ਖ਼ਬਰ ਫੈਲਦੇ ਹੀ ਬਾਲੀਵੁੱਡ ‘ਚ ਸ਼ੌਕ ਦੀ ਲਹਿਰ ਛਾ ਗਈ। ਕਰਨ ਜੌਹਰ ਨੇ ਟਵੀਟਰ ‘ਤੇ ਕੁਲਮੀਤ ਮੱਕੜ ਦੇ ਯੋਗਦਾਨ ਬਾਰੇ ਦਸਦਿਆਂ ਦੁੱਖ ਪ੍ਰਗਟਾਇਆ ਹੈ।
ਉਨ੍ਹਾਂ ਨੇ ਲਿਖਿਆ ਕਿ ਕੁਲਮੀਤ ਪ੍ਰੋਡਿਊਸਰ ਗਿਲਡ ਆਫ਼ ਇੰਡੀਆ ਲਈ ਇਕ ਖੁੰਭੇ ਵਾਂਗ ਸੀ। ਇੰਡਸਟਰੀ ਨੂੰ ਅੱਗੇ ਵਧਾਉਣ ਲਈ ਬਿਨਾਂ ਰੁਕੇ ਕੰਮ ਕਰਦੇ ਰਹੇ। ਤੁਸੀਂ ਚਲੇ ਗਏ। ਤੁਸੀਂ ਹਮੇਸ਼ਾ ਯਾਦ ਆਉਗੇ। ਮੇਰੇ ਦੋਸਤ ਰੱਬ ਤੁਹਾਨੂੰ ਸ਼ਾਂਤੀ ਦੇਵੇ। ਜਾਣਕਾਰੀ ਮੁਤਾਬਕ ਕੋਵਿਡ-19 ਲਾਕਡਾਊਨ ਦੀ ਵਜ੍ਹਾ ਕਾਰਨ ਕੁਲਮੀਤ ਧਰਮਸ਼ਾਲਾ ‘ਚ ਸੀ।
ਜਿੱਥੇ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਸੀ। ਮੱਕੜ ਨੇ ਮੰਨੋਰੰਜਨ ਜਗਤ ‘ਚ 30 ਸਾਲ ਤੋਂ ਜ਼ਿਆਦਾ ਸਮਾਂ ਗੁਜਾਰਿਆ ਹੈ। ਇਸ ਦੌਰਾਨ ਉਹ ਸਾਰੇਗਾਮਾ ਤੇ ਰਿਲਾਇੰਸ ਇੰਟਰਟੇਨਮੈਂਟ ਸਣੇ ਕਈ ਕੰਪਨੀਆਂ ਨਾਲ ਜੁੜੇ ਸੀ। 2010 ‘ਚ ਕੁਲਮੀਤ ਨੇ ਪ੍ਰੋਡਿਊਸਰ ਗਿਲਡ ਆਫ਼ ਇੰਡੀਆ ‘ਚ ਬਤੌਰ ਸੀਈਓ ਜੁਆਇੰਨ ਕੀਤਾ ਸੀ। ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਇਰਫ਼ਾਨ ਖਾਨ ਤੇ ਵੀਰਵਾਰ ਨੂੰ ਰਿਸ਼ੀ ਕਪੂਰ ਨੇ ਇਸ ਦੁਨੀਆ ਨੂੰ ਅਲਵਿਦਾ ਕਿਹਾ ਦਿੱਤਾ ਸੀ। ਇਰਫ਼ਾਨ ਖਾਨ ਦੀ ਮੌਤ ਮੁੰਬਈ ਦੇ ਕੋਕਿਲਾਬੇਨ ਹਸਪਤਾਲ ‘ਚ ਹੋਈ ਸੀ ਜਦਕਿ ਰਿਸ਼ੀ ਨੇ ਐੱਚਐੱਨ ਰਿਲਾਇੰਸ ਹਸਪਤਾਲ ‘ਚ ਆਖਰੀ ਸਾਹ ਲਿਆ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।