Cricket Tournament: ਪਿੰਡ ਸੌਂਟੀ ‘ਚ ਕਰਵਾਏ ਕ੍ਰਿਕਟ ਟੂਰਨਾਮੈਂਟ ਦੇ ਦੂਜੇ ਦਿਨ ਕੁਲਜਿੰਦਰ ਸਿੰਘ ਨਿਰਵਾਲ ਨੇ ਕੀਤੀ ਸ਼ਿਰਕਤ

Cricket-Tournament
ਅਮਲੋਹ :ਕੁਲਜਿੰਦਰ ਸਿੰਘ ਨਿਰਵਾਲ ਤੇ ਡਾ. ਜਸਵੰਤ ਸਿੰਘ ਖਿਡਾਰੀਆਂ ਨਾਲ ਜਾਣ ਪਹਿਚਾਣ ਕਰਨ ਮੌਕੇ। ਤਸਵੀਰ: ਅਨਿਲ ਲੁਟਾਵਾ

ਡਾ. ਜਸਵੰਤ ਸਿੰਘ ਅਲਾਦਾਦਪੁਰ ਵਿਸ਼ੇਸ਼ ਮਹਿਮਾਨ ਵੱਜੋਂ ਸ਼ਾਮਲ ਹੋਏ

Cricket Tournament: (ਅਨਿਲ ਲੁਟਾਵਾ) ਅਮਲੋਹ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕਲੱਬ ਪਿੰਡ ਸੌਟੀ ਵੱਲੋਂ ਤਿੰਨ ਰੋਜ਼ਾ ਸ਼ਾਨਦਾਰ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ। ਇਸ ਦੌਰਾਨ ਕੁਲਜਿੰਦਰ ਸਿੰਘ ਨਿਰਵਾਲ ਮਾਲਕ ਨਿਰਵਾਲ ਰੈਸਟੋਰੈਂਟ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ ਅਤੇ ਖਿਡਾਰੀਆਂ ਦੀ ਹੌਂਸਲਾ ਅਫ਼ਜ਼ਾਈ ਕੀਤੀ।

ਇਹ ਵੀ ਪੜ੍ਹੋ: BBMB and Punjab: ਵਕੀਲਾਂ ਤੋਂ ਲੈ ਕੇ ਮੁਨਸ਼ੀ ਤੱਕ, ਕਾਗ਼ਜ਼ ਤੋਂ ਲੈ ਕੇ ਪੈੱਨ ਤੱਕ, ਬੀਬੀਐੱਮਬੀ ਨੇ ਪੰਜਾਬ ਤੋਂ ਲਿਆ ਹਰ …

ਉਨ੍ਹਾਂ ਨੇ ਕਿਹਾ ਕਿ ਅਜਿਹੇ ਟੂਰਨਾਮੈਂਟ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਖੇਡਾਂ ਵੱਲ ਲੈ ਕੇ ਜਾਣ ਵਿੱਚ ਮੱਦਦਗਾਰ ਸਾਬਤ ਹੁੰਦੇ ਹਨ। ਇਸ ਟੂਰਨਾਮੈਂਟ ‘ਚ ਡਾ. ਜਸਵੰਤ ਸਿੰਘ ਅਲਾਦਾਦਪੁਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਹਨੀ ਸੌਂਟੀ ਗਗਨ ਸੌਂਟੀ, ਜਸਕਰਨ ਮਨੀ, ਜੱਗੀ,ਰਾਜੂ, ਆਰਿਫ ਜੋਬਨ, ਆਸ਼ੀਸ਼, ਵਿੱਕੀ, ਗੁਰਪ੍ਰੀਤ ਸਾਹਿਲ, ਗੁਰਪ੍ਰੀਤ, ਹਰਵਿੰਦਰ, ਗੁਰਕਮਲ, ਸਤਵੀਰ, ਗੁਰਜਿੰਦਰ, ਨਿਰਮਲ ਆਦਿ ਹਾਜ਼ਰ ਸਨ। Cricket Tournament