ਕੁਲਦੀਪ ਧਾਲੀਵਾਲ ਨੇ ਮੋਹਾਲੀ ਦੇ ਦਫ਼ਤਰਾਂ ’ਚ ਮਾਰੇ ਛਾਪੇ

Kuldeep Dhaliwal in Mohali

ਮੋਹਾਲੀ (ਸੱਚ ਕਹੂੰ ਨਿਊਜ਼)। ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੇ ਮੁਹਾਲੀ ਮੁੱਖ ਦਫ਼ਤਰ ਖੇਤੀ ਭਵਨ (Kuldeep Dhaliwal in Mohali) ਵਿੱਚ ਛਾਪਾ ਮਾਰਿਆ ਅਤੇ ਚੈਕਿੰਗ ਕੀਤੀ। ਦਫ਼ਤਰ ’ਚ ਕੀਤੀ ਗਈ ਅਚਨਚੇਤ ਚੈਕਿੰਗ ਦੌਰਾਨ ਧਾਲੀਵਾਲ ਨੇ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਦੱਸਿਆ ਕਿ ਮੁਹਾਲੀ ਮੁੱਖ ਦਫ਼ਤਰ ਖੇਤੀ ਭਵਨ ਵਿੱਚ ਅਚਨਚੇਤ ਨਿਰੀਖਣ ਲਈ ਗਏ ਤਾਂ ਕਈ ਲੋਕ ਛੁੱਟੀ ’ਤੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ’ਚ 20 ਫੀਸਦੀ ਤੋਂ ਵੱਧ ਮੁਲਾਜ਼ਮ ਛੁੱਟੀ ’ਤੇ ਨਹੀਂ ਹੋ ਸਕਦੇ, ਇਸ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿਹੜੇ ਕਰਮਚਾਰੀ 5 ਵਜੇ ਦੀ ਬਜਾਏ 3 ਵਜੇ ਡਿਊਟੀ ਤੋਂ ਚਲੇ ਜਾਂਦੇ ਹਨ ਉਹ ਸੁਧਰ ਜਾਣ। ਉਨ੍ਹਾਂ ਕਿਹਾ ਕਿ ਉਹ ਸਾਰੇ ਮੁਲਾਜ਼ਮਾਂ ਨੂੰ ਇੱਕ ਵਾਰ ਦਾ ਮੌਕਾ ਦੇ ਰਹੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here