ਕੁਲਭੂਸ਼ਣ ਜਾਧਵ ਮਾਮਲਾ : ਭਾਰਤ ਨੇ ਪਾਕਿ ਨੂੰ ਬਿਨਾ ਕਿਸੇ ਸ਼ਰਤ ਕਾਊਂਸਲਰ ਅਕਸੈਸ ਦੇਣ ਦੀ ਕੀਤੀ ਮੰਗ

Pakstan, Rejected, Consular Access, Kulbhushan Jadhav

ਕੁਲਭੂਸ਼ਣ ਜਾਧਵ ਮਾਮਲਾ : ਭਾਰਤ ਨੇ ਪਾਕਿ ਨੂੰ ਬਿਨਾ ਕਿਸੇ ਸ਼ਰਤ ਕਾਊਂਸਲਰ ਅਕਸੈਸ ਦੇਣ ਦੀ ਕੀਤੀ ਮੰਗ

ਨਵੀਂ ਦਿੱਲੀ। ਪਾਕਿਸਤਾਨ ਦੀ ਜੇਲ੍ਹ ‘ਚ ਬੰਦ ਭਾਰਤ ਦੇ ਸੇਵਾ ਮੁਕਤ ਨੇਵੀ ਅਫ਼ਸਰ ਕੁਲਭੂਸ਼ਣ ਜਾਧਵ ਦੇ ਕਾਊਂਸਲਰ ਅਕਸੈਸ ਸਬੰਧੀ ਇੱਕ ਵਾਰ ਫਿਰ ਭਾਰਤ ਨੇ ਪਾਕਿਸਤਾਨ ਨਾਲ ਗੱਲ ਕੀਤੀ। ਸੂਤਰਾਂ ਅਨੁਸਾਰ ਭਾਰਤ ਨੇ ਇੱਕ ਵਾਰ ਫਿਰ ਪਾਕਿ ਨੂੰ ਕਿਹਾ ਕਿ ਕੁਲਭੂਸ਼ਣ ਜਾਧਵ ਦੇ ਮਾਮਲੇ ‘ਚ ਬਿਨਾਂ ਕਿਸੇ ਅੜਿੱਕੇ ਦੇ ਕਾਊਂਸਲਰ ਅਕਸੈਸ ਦੇਵੇ।

Pakstan, Rejected, Consular Access, Kulbhushan Jadhav

ਵਿਦੇਸ਼ ਮੰਤਰਾਲੇ ਵੱਲੋਂ ਵੀਰਵਾਰ ਨੂੰ ਇੱਕ ਅਧਿਕਾਰਿਕ ਤੌਰ ‘ਤੇ ਇਸ ‘ਤੇ ਬਿਆਨ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਭਾਰਤ ਦੀ ਮੰਗ ਰਹੀ ਹੈ ਕਿ ਜਾਧਵ ਨੂੰ ਭਾਰਤ ਦੇ ਦੋ ਅਧਿਕਾਰੀਆਂ ਨੂੰ ਮਿਲਣ ਦਿੱਤ ਜਾਵੇ। ਗੱਲਬਾਤ ਦੀ ਭਾਸ਼ਾ ਅੰਗਰੇਜ਼ ਨਾ ਤੈਅ ਕੀਤੀ ਜਾਵੇ ਤੇ ਵਕੀਲ ਵੀ ਪਾਕਿਸਤਾਨ ਤੋਂ ਬਾਹਰ ਦਾ ਕਰਨ ਦਿੱਤਾ ਜਾਵੇ। ਪਾਕਿਸਤਾਨ ਵਿਦੇਸ਼ ਮੰਤਰਾਲੇ ਨੇ ਪਿਛਲੇ ਹਫ਼ਤੇ ਹੀ ਦਾਅਵਾ ਕੀਤਾ ਸੀ ਕਿ ਰਿਵਿਊ ਪਟੀਸ਼ਨ ਫਾਈਲ ਕਰਨ ਦੀ ਪੇਸ਼ਕਸ਼ ਕੁਲਭੂਸ਼ਧ ਜਾਧਵ ਨੇ ਠੁਕਰਾ ਦਿੱਤੀ ਹੈ ਤੇ ਉਹ ਆਪਣੀ ਰਹਿਮ ਪਟੀਸ਼ਨ ‘ਤੇ ਹੀ ਜ਼ੋਰ ਦੇਣਾ ਚਾਹੁੰਦੇ ਹਨ। ਪਾਕਿਸਤਾਨ ਨੇ ਰਿਵਿਊ ਪਟੀਸ਼ਨ ਦਾਖਲ ਕਰਨ ਲਈ 20 ਜੁਲਾਈ ਦੀ ਸਮਾਂ ਹੱਦ ਤੈਅ ਕੀਤੀ ਹੈ।

ਜ਼ਿਕਰਯੋਗ ਹੈ ਕਿ ਕੁਲਭੂਸ਼ਣ ਜਾਧਵ ਨੂੰ ਪਾਕਿਸਤਾਨ ਨੇ ਜਾਸੂਸੀ ਕਰਨ ਦੇ ਦੋਸ਼ਾਂ ਤਹਿਤ ਜੇਲ੍ਹ ‘ਚ ਬੰਦ ਕੀਤਾ ਹੋਇਆ ਹੈ ਅਤੇ ਸਾਲ 2017 ‘ਚ ਪਾਕਿਸਤਾਨ ਦੀ ਫੌਜੀ ਅਦਾਲਤ ਨੇ ਜਾਧਵ ਨੂੰ ਜਾਸੂਸੀ ਅਤੇ ਅੱਤਵਾਦ ਦੇ ਦੋਸ਼ਾਂ ਤਹਿਤ ਮੌਤ ਦੀ ਸਜ਼ਾ ਸੁਣਾਈ ਸੀ। ਹਾਲਾਂਕਿ ਭਾਰਤ ਨੇ ਪਾਕਿਸਤਾਨ ਵੱਲੋਂ ਜਾਧਵ ‘ਤੇ ਲਾਏ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਸੀ ਅਤੇ ਸਜ਼ਾ ਖਿਲਾਫ਼ ਅੰਤਰਰਾਸ਼ਟਰੀ ਕੋਰਟ ‘ਚ ਚਲਾ ਗਿਆ ਸੀ, ਜਿੱਥੇ ਕੋਰਟ ਨੇ ਭਾਰਤ ਦੇ ਹੱਕ ‘ਚ ਫੈਸਲਾ ਸੁਣਾਉਂਦਿਆਂ ਜਾਧਵ ਦੀ ਸਜ਼ਾ ਦੀ ਸਮੀਖਿਆ ਅਤੇ ਉਸ ਨੂੰ ਛੇਤੀ ਤੋਂ ਛੇਤੀ ਕਾਊਂਸਲਰ ਅਕਸੈਸ ਦੇਣ ਦਾ ਹੁਕਮ ਦਿੱਤਾ ਸੀ ਪਰ ਅੰਤਰਰਾਸ਼ਟਰੀ ਕੋਰਟ ਨੇ ਪਾਕਿਸਤਾਨੀ ਫੌਜੀ ਅਦਾਲਤ ਦੇ ਫੈਸਲੇ ਨੂੰ ਰੱਦ ਕਰਨ ਤੇ ਜਾਧਵ ਨੂੰ ਰਿਹਾਈ ਸਮੇਤ ਭਾਰਤ ਦੇ ਕਈ ਮੰਗਾ ਨੂੰ ਰੱਦ ਕਰ ਦਿੱਤਾ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ