ਨਵੀਂ ਦਿੱਲੀ (ਏਜੰਸੀ)। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਭਾਰਤੀ ਨਾਗਰਿਕ ਕੁਲਭੂਸ਼ਨ ਜਾਧਵ ਦੇ ਮਾਮਲੇ ਵਿੱਚ ਸੰਸਦ ਵਿੱਚ ਅੱਜ ਬਿਆਨ ਦੇਵੇਗੀ। ਕੁਲਭੂਸ਼ਨ ਜਾਧਵ ਦੇ ਮਾਮਲੇ ਵਿੱਚ ਵਿਦੇਸ਼ ਮੰਤਰਾਲੇ ਦਾ ਰੁਖ ਸਾਫ਼ ਹੈ ਅਤੇ ਅੱਜ ਵਿਦੇਸ਼ ਮੰਤਰੀ ਸੰਸਦ ਵਿੱਚ ਇਸ ਬਾਰੇ ਪਾਕਿਸਤਾਨ ਨੂੰ ਸ਼ੀਸ਼ਾ ਵਿਖਾ ਸਕਦੀ ਹੈ। ਪਾਕਿਸਤਾਨ ਨੇ ਕੁਲਭੂਸ਼ਨ ਜਾਧਵ ਨੂੰ ਭਾਰਤ ਦਾ ਜਾਸੂਸ ਦੱਸਣ, ਖੁਦ ਨੂੰ ਉੱਧਾਰ ਚੇਹਰੇ ਵਾਲਾ ਦੇਸ਼ ਦੱਸਣ ਲਈ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਗੁਆਂਢੀ ਦੇਸ਼ ਨੇ ਪਹਿਲਾਂ ਕੁਲਭੂਸ਼ਣ ਦੇਪਰਿਵਾਰ ਦੇ ਲੋਕਾਂ ਵੱਲੋਂ ਅਪੀਲ ਕੀਤੇ ਜਾਣ ਅਤੇ ਭਾਰਤ ਦੀ ਬੇਨਤੀ ‘ਤੇ ਜਾਧਵ ਦੀ ਪਤਨੀ ਨੂੰ ਉਸ ਨੂੰ ਮਿਲਣ ਦੀ ਇਜਾਜ਼ਤ ਦਿੱਤੀ। (Kulbhushan Case)
ਭਾਰਤ ਵੱਲੋਂ ਨਾਲ ਹੀ ਜਾਧਵ ਦੀ ਮਾਂ ਨੂੰ ਵੀ ਮਿਲਾਉਣ ਦੀ ਮਨਜ਼ੂਰ ਦੇਣ ਦੀ ਅਪੀਲ ਕਰਨ ‘ਤੇ ਪਾਕਿਸਤਾਨ ਨੇ ਇਸਨੂੰ ਵੀ ਮੰਨ ਲਿਆ, ਪਰ ਇਸ ਦੇ ਪਿੱਛੇ ਉਸ ਦੀ ਨਾਪਾਕ ਮਨਸ਼ਾ ਸੀ। ਇਹ ਮਨਸ਼ਾ ਹੌਲੀ-ਹੌਲੀ ਸਾਹਮਣੇ ਆ ਰਹੀ ਹੈ। ਕੁਲਭੂਸ਼ਨ ਦੀ ਪਤਨੀ ਨੂੰ ਮੁਲਾਕਾਤ ਤੋਂ ਬਾਅਦ ਪਾਕਿਸਤਾਨ ਦੇ ਅਧਿਕਾਰੀਆਂ ਵੱਲੋਂ ਬੂਟ ਵਾਪਸ ਨਾ ਕਰਨ ਦੀ ਜਾਣਕਾਰੀ ਮਿਲਦੇ ਹੀ ਭਾਰਤ ਦੇ ਸੁਰੱਖਿਆ ਅਧਿਕਾਰੀਆਂ ਅਤੇ ਕਾਨੂੰਨੀ ਮਾਹਿਰਾਂ ਦਾ ਸ਼ੱਕ ਗਹਿਰਾ ਗਿਆ ਸੀ। ਉਨ੍ਹਾਂ ਨੂੰ ਇਸ ਵਿੱਚ ਪਾਕਿਸਤਾਨ ਦੇ ਨਾਪਾਕ ਇਰਾਦੇ ਵਿਖਾਈ ਦੇਣ ਲੱਗੇ ਸਨ। ਇੱਕ ਸੀਨੀਅਰ ਅਧਿਕਾਰੀ ਨੇ 25 ਦਸੰਬਰ ਦੀ ਦੇਰ ਰਾਤ ਹੀ ਕੁਲਭੂਸ਼ਨ ਦੀ ਪਤਨੀ ਦੇ ਬੂਟਾਂ ਨੂੰ ਲੈ ਕੇ ਪਾਕਿਸਤਾਨ ਦੇ ਸਾਜਿਸ਼ ਰਚਣ ਦਾ ਸ਼ੱਕ ਪ੍ਰਗਟਾ ਦਿੱਤਾ ਸੀ। (Kulbhushan Case)