ਰਾਸ਼ਟਰਪਤੀ ਚੋਣਾਂ : ਕੋਵਿੰਦ ਨੇ ਭਰੇ ਨਾਮਜ਼ਦਗੀ ਕਾਗਜ਼

Kovind, Filled, Nomination Papers

ਸੌੜੀ ਰਾਜਨੀਤੀ ਤੋਂ ਉੱਪਰ ਹੈ ਰਾਸ਼ਟਰਪਤੀ ਦਾ ਅਹੁਦਾ

ਨਵੀਂ ਦਿੱਲੀ: ਰਾਸ਼ਟਰਪਤੀ ਅਹੁਦੇ ਲਈ ਐੱਨਡੀਏ ਉਮੀਦਾਵਰ ਰਾਮਨਾਥ ਕੋਵਿੰਦ ਨੇ ਅੱਜ ਕਿਹਾ ਕਿ ਰਾਸ਼ਟਰਪਤੀ ਅਹੁਦਾ ਸੌੜੀ ਸਿਆਸਤ ਤੋਂ ਉੱਪਰ ਹੈ ਤੇ ਉਹ ਉਸਦੀ ਪ੍ਰਤਿਸ਼ਠਾ ਬਣਾਈ ਰੱਖਣ ਦੀ ਪੂਰੀ ਕੋਸ਼ਿਸ਼ ਕਰਨਗੇ 71 ਸਾਲਾ ਕੋਵਿੰਦ ਨੇ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਬਾਅਦ ਕਿਹਾ ਕਿ ਉਹ ਸਾਲ 2015 ‘ਚ ਜਦੋਂ ਤੋਂ ਬਿਹਾਰ ਦੇ ਰਾਜਪਾਲ ਬਣੇ ਸਨ, ਉਦੋਂ ਤੋਂ ਉਹ ਕਿਸੇ ਸਿਆਸੀ ਪਾਰਟੀ ਨਾਲ ਨਹੀਂ ਹਨ ਉਨ੍ਹਾਂ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਮੇਰੇ ਰਾਜਪਾਲ ਬਣਨ ਤੋਂ ਬਾਅਦ ਹੀ ਮੈਂ ਕਿਸੇ ਸਿਆਸੀ ਪਾਰਟੀ ‘ਚ ਨਹੀਂ ਹਾਂ ਰਾਸ਼ਟਰਪਤੀ ਦਾ ਅਹੁਦਾ ਸੈੜੀ ਸਿਆਸਤ ਤੋਂ ਉੱਪਰ ਹੈ ਮੈਂ ਸਹਿਯੋਗ ਦੇਣ ਲਈ ਸਭ ਦਾ ਧੰਨਵਾਦੀ ਹਾਂ

ਕੋਵਿੰਦ ਨੇ ਜਦੋਂ ਨਾਮਜ਼ਦਗੀ ਦਾਖਲ ਕੀਤੀ, ਉਸ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਐੱਨਡੀਏ ਦੇ ਕਈ ਮੁੱਖ ਮੰਤਰੀ ਤੇ ਪਾਰਟੀ ਆਗੂ ਉਨ੍ਹਾਂ ਨਾਲ ਸਨ ਰਾਸ਼ਟਰਪਤੀ ਅਹੁਦੇ ਲਈ 17 ਜੁਲਾਈ ਨੂੰ ਚੋਣਾਂ ਹੋਣੀਆਂ ਹਨ ਇਸ ਮੌਕੇ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ, ਸੀਨੀਅਰ ਆਗੂ ਐਲ ਕੇ. ਅਡਵਾਨੀ ਤੇ ਮੁਰਲੀ ਮਨੋਹਰ ਜੋਸ਼ੀ ਮੌਜ਼ੂਦ ਸਨ ਇਸ ਦੌਰਾਨ ਭਾਜਪਾ ਸ਼ਾਸਿਤ ਸੂਬਿਆਂ ਦੇ ਮੁੱਖ ਮੰਤਰੀ ਵੀ ਹਾਜ਼ਰ ਸਨ ਪਰ ਗੋਵਾ ਦੇ ਮੁੱਖ ਮੰਤਰੀ ਮਨੋਹਰ ਪਾਰਿਕਰ ਤੇ ਜੰਮੂ ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਮੌਜ਼ੂਦ ਨਹੀਂ ਸੀ

ਐੱਨਡੀਏ ਦੇ ਘਟਕ ਪਾਰਟੀਆਂ ਤੋਂ ਇਲਾਵਾ ਅੰਨਾਦਰਮੁਕ, ਬੀਜਦ, ਟੀਆਰਐਸ ਤੇ ਜਦਯੂ ਵਰਗੇ ਖੇਤਰੀ ਪਾਰਟੀਆਂ ਨੇ ਦਲਿਤ ਆਗੂ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ ਹੈ ਅਗਲੇ ਰਾਸ਼ਟਰਪਤੀ ਦੀ ਚੋਣ ਕਰਨ ਵਾਲੇ ਚੋਣ ਮੰਡਲ ‘ਚ 48.6 ਫੀਸਦੀ ਵੋਟਾਂ ਐੱਨਡੀਏ ਦੇ ਘਟਕ ਪਾਰਟੀਆਂ ਦੇ ਹਨ ਕੋਵਿੰਦ ਨੂੰ 61 ਫੀਸਦੀ ਤੋਂ ਵੱਧ ਵੋਟ ਮਿਲਣ ਦੀ ਉਮੀਦ ਹੈ