ਮੁਦਈ ਵੱਲੋਂ ਬਣਾਈ ਗਈ ਝੂਠੀ ਕਹਾਣੀ ਦਾ ਵੀ ਕੀਤਾ ਪਰਦਾਫਾਸ਼
- ਪਹਿਲਾ ਮੁਲਜ਼ਮਾਂ ਵੱਲੋਂ ਝੂਠੀ ਖੋਹ ਬਣਾ ਵਾਰਦਾਤ ਨੂੰ ਦਿੱਤਾ ਗਿਆ ਸੀ ਅੰਜਾਮ
- ਮੁਲਜ਼ਮਾਂ ਖਿਲਾਫ ਪਹਿਲਾ ਵੀ ਦਰਜ ਹਨ ਖੋਹ ਅਤੇ ਹੋਰ ਸੰਗੀਨ ਅਪਰਾਧਾ ਤਹਿਤ 3 ਮੁਕੱਦਮੇ
- ਇਹਨਾਂ ਮੁਲਜ਼ਮਾਂ ’ਚ ਇੱਕ ਮੁਲਜ਼ਮ ਪਾਸੋ ਹੌਲਸਟਰ ਸਮੇਤ 15 ਜਿੰਦਾ ਰੌਂਦ ਵੀ ਕੀਤੇ ਗਏ ਬਰਾਮਦ
Kotkapura News: ਕੋਟਕਪੂਰਾ (ਅਜੈ ਮਨਚੰਦਾ)। ਡਾ. ਪ੍ਰਗਿਆ ਜੈਨ ਆਈਪੀਐਸ ਐਸਐਸਪੀ ਦੀ ਅਗਵਾਈ ਹੇਠ ਕੋਟਕਪੂਰਾ ਪੁਲਿਸ ਵੱਲੋਂ ਮਾੜੇ ਅਨਸਰਾਂ ਪਰ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਹਿਤ ਇਸੇ ਤਹਿਤ ਜੋਗੇਸ਼ਵਰ ਸਿੰਘ ਗੋਰਾਇਆ ਐਸਪੀ ਇੰਨਵੈਸਟੀਗੇਸ਼ਨ ਦੀ ਰਹਿਨੁਮਾਈ ਹੇਠ ਪਿੰਡ ਕੁਹਾਰਵਾਲਾ ਵਿਖੇ ਹੋਏ ਖੋਹ ਦੇ ਮਾਮਲੇ ’ਚ ਤੁਰੰਤ ਕਾਰਵਾਈ ਕਰਦੇ ਹੋਏ ਵਾਰਦਾਤ ਨੂੰ ਅੰਜਾਮ ਦੇਣ ਵਾਲੇ 4 ਮੁਲਜ਼ਮਾਂ ਨੂੰ ਮਹਿਜ ਚੰਦ ਘੰਟਿਆਂ ਅੰਦਰ ਹੀ ਗ੍ਰਿਫਤਾਰ ਕੀਤਾ ਗਿਆ ਹੈ ਤੇ ਮੁਦਈ ਮੁਕੱਦਮਾ ਵੱਲੋਂ ਦਿੱਤੀ ਗਈ।
ਖੋਹ ਦੀ ਝੂਠੀ ਇਤਲਾਹ ਦਾ ਵੀ ਪਰਦਾਫਾਸ਼ ਕੀਤਾ ਗਿਆ। ਕੋਟਕਪੂਰਾ ਦੇ ਡੀਐੱਸਪੀ ਸੰਜੀਵ ਕੁਮਾਰ ਨੇ ਕਾਰਵਾਈ ਦੇ ਵੇਰਵੇ ਸਾਂਝੇ ਕਰਦਿਆ ਉਨ੍ਹਾਂ ਦੱਸਿਆ ਮਿਤੀ 09 ਦਸੰਬਰ ਨੂੰ ਕੁਲਵੰਤ ਸਿੰਘ ਨਾਂਅ ਦੇ ਵਿਅਕਤੀ ਨੇ ਇਤਲਾਹ ਦਿੱਤੀ ਕਿ ਮਿਤੀ 9 ਦਸੰਬਰ ਨੂੰ ਸਵੇਰੇ ਬੈਕ ਵਿੱਚੋ ਕਢਵਾਏ ਹੋਏ₹2,15,000 ਰੁਪਏ ਲੈ ਕੇ ਪਿੰਡ ਵਾੜਾ ਦਰਾਕਾ ਤੋ ਆਪਣੇ ਪਿੰਡ ਕੁਹਾਰ ਵਾਲਾ ਪੁੱਜਾ ਤਾਂ ਇੱਕ ਸਵਿਫਟ ਕਾਰ ਨੰਬਰੀ ਪੀਬੀ-31 ਐਨ 4482 ਉਸਦੇ ਅੱਗੇ ਲਾ ਕੇ ਉਸ ਨੂੰ ਰੋਕ ਲਿਆ ਜਿਸ ’ਚ ਸਵਾਰ 04 ਵਿਅਕਤੀਆ ਨੇ ਜਿਹਨਾ ’ਚ ਕਾਰ ਡਰਾਇਵਰ ਦੇ ਪੁਲਿਸ ਦੀ ਵਰਦੀ ਵੀ ਪਾਈ ਹੋਈ ਸੀ।
ਇਹ ਖਬਰ ਵੀ ਪੜ੍ਹੋ : Bathinda News: ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਤੇ ਕੰਬਲ ਵੰਡ ਸਰੀਰਦਾਨੀ ਗੁਰਦੇਵ ਸਿੰਘ ਇੰਸਾਂ ਨੂੰ ਦਿੱਤੀ ਸ਼ਰਧਾਂਜਲੀ
ਜਿਹਨਾ ਵੱਲੋਂ ਉਸ ਦੀ ਗੱਡੀ ’ਚ ਪਏ 02 ਲੱਖ 15 ਹਜਾਰ ਰੁਪਏ ਖੋਹ ਕਰਕੇ ਲੈ ਗਏ। ਇਸ ਸੂਚਨਾ ਤੇ ਅਧਾਰ ’ਤੇ ਥਾਣਾ ਸਦਰ ਕੋਟਕਪੂਰਾ ਵਿੱਚ ਮੁਕੱਮਦਾ ਦਰਜ ਰਜਿਸਟਰ ਕਰਕੇ ਕਾਰਵਾਈ ਸ਼ੁਰੂ ਕੀਤੀ ਗਈ। ਜਿਸ ਦੌਰਾਨ ਪੁਲਿਸ ਪਾਰਟੀ ਵੱਲੋਂ ਕਾਰ ਮਾਲਕ ਲਖਮੀਰ ਸਿੰਘ ਦੇ ਬਿਆਨ ਪਰ ਇਸ ਵਿੱਚ 4 ਮੁਲਜ਼ਮਾਂ 4 ਵਿਅਕਤੀਆ ਰਣਜੀਤ ਸਿੰਘ, ਹਰਦੀਪ ਸਿੰਘ, ਸਿਪਾਹੀ ਵਰਿੰਦਰ ਸਿੰਘ ਅਤੇ ਹਰਜੀਤ ਸਿੰਘ ਨੂੰ ਨਾਮਜਦ ਕੀਤਾ ਗਿਆ ਜਿਹਨਾ ਨੂੰ ਮਿਤੀ 10 ਦਸੰਬਰ ਨੂੰ ਗ੍ਰਿਫਤਾਰ ਕੀਤਾ ਗਿਆ। ਜਿਸ ਉੁਪਰੰਤ ਮੁੱਢਲੀ ਤਫਤੀਸ਼ ਦੌਰਾਨ ਇਹ ਸਾਹਮਣੇ ਆਇਆ ਕਿ ਉਹਨਾਂ ਨੇ ਲੁੱਟ ਦੀ ਨੀਯਤ ਨਾਲ ਕੁਲਵੰਤ ਸਿੰਘ ਦੀ ਗੱਡੀ ਨੂੰ ਜਰੂਰ ਰੋਕਿਆ ਸੀ।
ਪਰ ਉਸ ਨਾਲ ਪੈਸਿਆਂ ਦੀ ਲੁੱਟ-ਖੋਹ ਨਹੀ ਹੋਈ ਸੀ, ਜਿਸ ਤੇ ਕੁਲਵੰਤ ਸਿੰਘ ਅਤੇ ਉਸਦੇ ਦੋਸਤ ਰਜਿੰਦਰ ਸਿੰਘ ਪਾਸੋ ਪੁੱਛਗਿਛ ਕੀਤੀ ਗਈ, ਇਸ ਦੌਰਾਨ ਕੁਲਵੰਤ ਸਿੰਘ ਨੇ ਮੰਨਿਆ ਕਿ ਉਕਤ ਮੁਲਜ਼ਮਾਂ ਨੇ ਉਹਨਾਂ ਦੀ ਗੱਡੀ ਨੂੰ ਰੋਕ ਕੇ ਗੱਡੀ ਦੀ ਤਲਾਸ਼ੀ ਲਈ ਸੀ ਪਰ ਜੋ ਉਹ ਐਚਡੀਐਫਸੀ ਬੈਂਕ ਵਿੱਚੋ 2,15,000/- ਰੁਪਏ ਕਢਵਾ ਕੇ ਲਿਆਇਆ ਸੀ ਉਹ ਉਹਨਾਂ ਪਾਸ ਹੀ ਹਨ, ਕੁਲਵੰਤ ਸਿੰਘ ਅਤੇ ਉਸਦੇ ਸਾਥੀ ਰਜਿੰਦਰ ਸਿੰਘ ਨੇ ਲੁੱਟ-ਖੋਹ ਦੀ ਝੂਠੀ ਕਹਾਣੀ ਬਣਾਈ ਸੀ, ਜਿਸ ਤੇ ਉਕਤ ਮੁਕੱਦਮਾ ਵਿੱਚ ਕੁਲਵੰਤ ਸਿੰਘ ਤੇ ਉਸਦੇ ਸਾਥੀ ਰਜਿੰਦਰ ਸਿੰਘ ਨੂੰ ਬਤੌਰ ਮੁਲਜ਼ਮ ਨਾਮਜਦ ਕਰਕੇ ਧਾਰਾ ਦਾ ਵਾਧਾ ਕੀਤਾ ਗਿਆ। Kotkapura News
ਇਸ ਦੌਰਾਨ ਪੁਲਿਸ ਪਾਰਟੀ ਵੱਲੋਂ ਇਸ ਵਾਰਦਾਤ ਵਿੱਚ ਕੁਲਵੰਤ ਸਿੰਘ ਪੁੱਤਰ ਭਗਤਾ ਸਿੰਘ, ਵਾਸੀ ਪਿੰਡ ਕੁਹਾਰਵਾਲਾ ਤੇ ਉਸਦੇ ਸਾਥੀ ਰਜਿੰਦਰ ਸਿੰਘ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ। ਮੁਕੱਦਮਾ ਦੀ ਤਫਤੀਸ਼ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਮੁਲਜ਼ਮ ਵਰਿੰਦਰ ਸਿੰਘ ਜੋ ਕਿ ਇੱਕ ਪੁਲਿਸ ਮੁਲਾਜਮ ਹੈ, ਉਸ ਪਾਸੋ ਹੌਲਸਟਰ ਵਿੱਚੋ ਮੌਜੂਦ 15 ਜਿੰਦਾ ਰੌਂਦ ਵੀ ਬਰਾਮਦ ਹੋਏ ਹਨ। ਜਿਸ ਤੇ ਇਸ ਮੁਕੱਦਮਾ ਵਿੱਚ 25/54/59 ਅਸਲਾ ਐਕਟ ਦਾ ਵਾਧਾ ਜੁਰਮ ਕੀਤਾ ਗਿਆ ਹੈ। ਗ੍ਰਿਫਤਾਰ ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਡ ਹਾਸਲ ਕੀਤਾ ਜਾ ਰਿਹਾ ਹੈ। ਰਿਮਾਡ ਹਾਸਿਲ ਕਰਨ ਉਪਰੰਤ ਮੁਲਜ਼ਮ ਪਾਸੋ ਹੋਰ ਪੁੱਛਗਿੱਛ ਕੀਤੀ ਜਾਵੇਗੀ। ਜਿਸ ਦੌਰਾਨ ਇਹਨਾ ਤੋ ਹੋਰ ਵੀ ਵਾਰਦਾਤਾ ਟਰੇਸ ਹੋਣ ਦੀ ਉਮੀਦ ਹੈ।














