ਨਵੀਂ ਦਿੱਲੀ। ਜਿਵੇਂ ਕਿ ਅਨੁਮਾਨ ਲਾਇਆ ਜਾ ਰਿਹਾ ਸੀ ਉਹ ਹੀ ਹੋਇਆ। ਭਾਰਤੀ ਰਿਜ਼ਰਵ ਬੈਂਕ ਦੇ ਐਕਸ਼ਨ ਤੋਂ ਬਾਅਦ ਪ੍ਰਾਈਵੇਟ ਸੈਕਟਰ ਦੇ ਕੋਟਕ ਮਹਿੰਦਰਾ ਬੈਂਕ ਦਾ ਸ਼ੇਅਰ ਧੜਾਮ ਡਿੱਗ ਪਿਆ। ਸਟਾਕ ਮਾਰਕੀਟ ਖੁੱਲ੍ਹਦੇ ਹੀ ਬੈਂਕ ਦਾ ਸ਼ੇਅਰ ਕਰੀਬ 10 ਫ਼ੀਸਦੀ ਟੁੱਟ ਕੇ ਖੁੱਲ੍ਹਿਆ। ਕੇਂਦਰੀ ਬੈਂਕ ਨੇ ਬੁੱਧਵਾਰ ਨੂੰ ਬਜ਼ਾਰ ਬੰਦ ਹੋਣ ਤੋਂ ਬਾਅਦ ਬੈਂਕ ’ਤੇ ਵੱਡੀ ਕਾਰਵਾਈ ਕਰਦੇ ਹੋਏ ਇਸ ਨੂੰ ਨਵੇਂ ਗਾਹਕ ਜੋੜਨ ਤੋਂ ਰੋਕ ਦਿੱਤਾ ਸੀ ਅਤੇ ਨਵੇਂ ਕ੍ਰੇਡਿਟ ਕਾਰਡ ਜਾਰੀ ਕਰਨ ’ਤੇ ਵੀ ਪਾਬੰਦੀ ਲਾਈ ਸੀ। (Kotak Mahindra Bank)
10 ਫ਼ੀਸਦੀ ਡਿੱਗ ਕੇ ਇਸ ਪੱਧਰ ’ਤੇ ਪਹੁੰਚਿਆ ਸ਼ੇਅਰ | Kotak Bank Share
ਵੀਰਵਾਰ ਨੂੰ ਸ਼ੇਅਰ ਬਜ਼ਾਰ ’ਚ ਕਾਰੋਬਾਰ ਸ਼ੁਰੂ ਹੋ ਦੇ ਨਾਲ ਹੀ 9.08 ਫ਼ੀਸਦੀ ਦੀ ਗਿਰਾਵਟ ਨਾਲ 1675 ਰੁਪਏ ਦੇ ਲੈਵਲ ’ਤੇ ਓਪਨ ਹੋਇਆ ਸੀ ਅਤੇ ਸਿਰਫ਼ 5 ਮਿੰਟ ਦੇ ਵਿੱਚ ਹੀ ਡਿੱਗ ਕੇ 10 ਫ਼ੀਸਦੀ ਹੋ ਗਈ ਅਤੇ ਕੋਟਕ ਬੈਂਕ ਸਟਾਕ 184 ਰੁਪਏ ਟੁੱਟ ਕੇ 1658 ਰੁਪਏ ’ਤੇ ਆ ਗਿਆ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਇਹ ਬੈਂਕਿੰਗ ਸਟਾਕ ਵਾਧੇ ਦੇ ਨਾਂਲ ਹਰੇ ਨਿਸ਼ਾਨ ’ਤੇ ਬੰਦ ਹੋਇਆ ਸੀ। (Kotak Mahindra Bank)
Also Read : 15 ਕਿੱਲੋ ਅਫੀਮ ਮਾਮਲੇ ’ਚ ਸਾਬਕਾ ਡੀਐਸਪੀ ਸਮੇਤ ਤਿੰਨ ਦੋਸ਼ੀਆਂ ਨੂੰ 12 ਸਾਲ ਦੀ ਕੈਦ
ਬੁੱਧਵਾਰ ਨੂੰ ਸ਼ੇਅਰ ਬਜ਼ਾਰ ’ਚ ਕਾਰੋਬਾਰ ਬੰਦ ਹੋਣ ’ਤੇ ਕੋਟਕ ਮਹਿੰਦਾ ਬੈਂਕ ਦੇ ਸ਼ੇਅਰ 1.65 ਫ਼ੀਸਦੀ ਜਾਂ 29.90 ਰੁਪਏ ਦੀ ਤੇਜ਼ੀ ਨਾਲ 1842.95 ਰੁਪਏ ਦੇ ਪੱਧਰ ’ਤੇ ਬੰਦ ਹੋਏ ਸਨ ਪਰ 3.66 ਲੱਖ ਕਰੋੜ ਰੁਪਏ ਮਾਰਕੀਟ ਕੈਪੀਟਲਾਈਜੇਸ਼ਨ ਵਾਲੇ ਇਯ ਬੈਂਕ ਤੋਂ ਸ਼ੇਅਰਾਂ ’ਤੇ ਆਰਬੀਆਈ ਦੀ ਕਾਰਵਾਈ ਦਾ ਅੱਜ ਉਲਟ ਅਸਰ ਦੇਖਣ ਨੂੰ ਮਿਲ ਸਕਦਾ ਹੈ।