ਕੋਹਲੀ ਨੇ ਪਿੱਛੇ ਛੱਡੇ ਸਚਿਨ,ਸਹਿਵਾਗ, ਦ੍ਰਵਿੜ

ਸਾਊਥੈਂਪਟਨ, 31 ਅਗਸਤ

ਬਿਹਤਰੀਨ ਲੈਅ ‘ਚ ਚੱਲ ਰਹੇ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਇੰਗਲੈਂਡ ਵਿਰੁੱਧ ਚੌਥੇ ਟੈਸਟ ਮੈਚ ‘ਚ ਆਪਣੇ ਕਰੀਅਰ ਦੀਆਂ 6000 ਟੈਸਟ ਦੌੜਾਂ ਪੁਰੀਆਂ ਕਰ ਲਈਆਂ ਕੋਹਲੀ ਨੇ ਆਪਣੀ 119ਵੀਂ ਪਾਰੀ ‘ਚ ਇਹ ਕਾਰਨਾਮਾ ਕੀਤਾ ਭਾਰਤ ਵੱਲੋਂ ਸਭ ਤੋਂ ਘੱਟ ਪਾਰੀਆਂ ‘ਚ 6000 ਟੈਸਟ ਦੌੜਾਂ ਬਣਾਉਣ ਦਾ ਰਿਕਾਰਡ ਸਾਬਕਾ ਧੁਰੰਦਰ ਸਲਾਮੀ ਬੱਲੇਬਾਜ਼ ਸੁਨੀਲ ਗਾਵਸਕਰ(117) ਦੇ ਨਾਂਅ ਹੈ ਕੋਹਲੀ ਹੁਣ ਇਸ ਲਿਸਟ ‘ਚ ਦੂਸਰੇ ਨੰਬਰ ‘ਤੇ ਹਨ ਭਾਰਤ ਲਈ ਕੋਹਲੀ ਤੋਂ ਬਾਅਦ ਸਭ ਤੋਂ ਘੱਟ ਪਾਰੀਆਂ ‘ਚ 6000 ਟੈਸਟ ਦੌੜਾਂ ਸਚਿਨ ਤੇਂਦੁਲਕਰ(120), ਵਰਿੰਦਰ ਸਹਿਵਾਗ (121) ਅਤੇ ਰਾਹੁਲ ਦ੍ਰਵਿੜ (125) ਨੇ ਬਣਾਈਆਂ ਹਨ ਕੋਹਲੀ ਨੇ 54 ਦੀ ਔਸਤ ਨਾਲ ਇਹ ਦੌੜਾਂ ਬਣਾਈਆਂ ਹਨ

 
ਟੈਸਟ ਕ੍ਰਿਕਟ ‘ਚ ਸਭ ਤੋਂ ਘੱਟ ਪਾਰਆਂ ‘ਚ 6000 ਦੌੜਾਂ ਬਣਾਉਣ ਦਾ ਰਿਕਾਰਡ ਆਸਟਰੇਲੀਆ ਦੇ ਮਹਾਨ ਬੱਲੇਬਾਜ਼ ਡਾੱਨ ਬ੍ਰੇਡਮੈਨ ਦੇ ਨਾਂਅ ਹੈ, ਜਿਸ ਨੇ ਸਿਰਫ਼ 68 ਪਾਰੀਆਂ ‘ਚ ਇਹ ਪ੍ਰਾਪਤੀ ਹਾਸਲ ਕੀਤੀ ਸੀ ਉਹਨਾਂ ਤੋਂ ਇਲਾਵਾ ਟੈਸਟ ਕ੍ਰਿਕਟ ‘ਚ ਅਜੇ ਤੱਕ ਕੋਈ ਵੀ ਬੱਲੇਬਾਜ਼ 100 ਪਾਰੀਆਂ ‘ਚ ਵੀ 6000 ਦੌੜਾਂ ਨਹੀਂ ਬਣਾ ਸਕਿਆ

 

6000 ਦੌੜਾਂ ਤੱਕ ਇਸ ਤਰ੍ਹਾਂ ਪਹੁੰਚੇ ਵਿਰਾਟ

ਦੌੜਾਂ              ਪਾਰੀਆਂ
1000               27
1 ਤੋਂ 2000        26
2 ਤੋਂ  3000      20
3 ਤੋਂ 4000       16
4 ਤੋਂ 5000      16
5 ਤੋਂ 6000      14

 

PUNJABI NEWS ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ FACEBOOK ਅਤੇ TWITTER ‘ਤੇ ਫਾਲੋ ਕਰੋ।