ਏਸ਼ੀਆਡ2018: ਮਹਿਲਾ ਹਾੱਕੀ ਸੋਨੇ ਦਾ ਸੁਪਨਾ ਟੁੱਟਿਆ, 20 ਸਾਲ ਬਾਅਦ ਜਿੱਤੀ ਚਾਂਦੀ

ਫਾਈਨਲ ਂਚ ਜਾਪਾਨ ਹੱਥੋਂ ਮਿਲੀ 1-2 ਦੀ ਮਾਤ

ਜਕਾਰਤਾ, 31 ਅਗਸਤ। 

ਭਾਰਤੀ ਮਹਿਲਾ ਟੀਮ ਦਾ ਏਸ਼ੀਆਈ ਖੇਡਾਂ ‘ਚ 36 ਸਾਲ ਦੇ ਲੰਮੇ ਫ਼ਰਕ ਤੋਂ ਬਾਅਦ ਸੋਨ ਤਗਮਾ ਜਿੱਤਣ ਦਾ ਸੁਪਨਾ ਹਾਈ ਵੋਲਟੇਜ਼ ਫਾਈਨਲ ‘ਚ ਜਾਪਾਨ ਹੱਥੋਂ 1-2 ਦੀ ਹਾਰ ਨਾਲ ਟੁੱਟ ਗਿਆ ਭਾਰਤੀ ਮਹਿਲਾ ਟੀਮ 20 ਸਾਲ ਬਾਅਦ ਏਸ਼ੀਆਈ ਖੇਡਾਂ ਦੇ ਸੈਮੀਫਾਈਨਲ ‘ਚ ਖੇਡ ਰਹੀ ਸੀ ਅਤੇ ਉਸਨੂੰ ਚਾਂਦੀ ਤਗਮੇ ਨਾਲ ਸੰਤੋਸ਼ ਕਰਨਾ ਪਿਆ ਜਾਪਾਨ ਨੇ ਸੋਨ ਤਗਮੇ ਦੇ ਨਾਲ-ਨਾਲ ਆਪਣੀ ਮੇਜ਼ਬਾਨੀ ‘ਚ 2020 ‘ਚ ਹੋਣ ਵਾਲੀਆਂ ਟੋਕੀਓ ਓਲੰਪਿਕ ਲਈ ਸਿੱਧਾ ਕੁਆਲੀਫਾਈ ਕਰ ਲਿਆ

 
ਜਾਪਾਨ ਨੇ ਮੈਚ ਦੇ 11ਵੇਂ ਮਿੰਟ ‘ਚ ਪੈਨਲਟੀ ਕਾਰਨਰ ‘ਤੇ ਵਾਧਾ ਬਣਾਇਆ ਜਦੋਂ ਭਾਰਤੀ ਟੀਮ ਨੇ ਦੂਸਰੇ ਕੁਆਰਟਰ ‘ਚ 25ਵੇਂ ਮਿੰਟ ‘ਚ ਨੇਹਾ ਵੱਲੋਂ ਕੀਤੇ ਗੋਲ ਨਾਲ ਬਰਾਬਰੀ ਕੀਤੀ ਪਰ ਜਾਪਾਨ ਨੇ 44ਵੇਂ ਮਿੰਟ ‘ਚ ਪੈਨਲਟੀ ਕਾਰਨਰ ‘ਤੇ ਗੋਲ ਕਰਕੇ 2-1 ਦਾ ਵਾਧਾ ਬਣਾ ਲਿਆ ਜੋ ਕਿ ਭਾਰਤੀ ਟੀਮ ਵੱਲੋਂ ਬਰਾਬਰੀ ਦੀਆਂ ਜੀਅ ਤੋੜ ਕੋਸ਼ਿਸ਼ਾਂ ਦੇ ਬਾਵਜ਼ੂਦ ਬਰਕਰਾਰ ਰਿਹਾ ਮੈਚ ਦੇ 58ਵੇਂ ਮਿੰਟ ‘ਚ ਗੋਲਕੀਪਰ ਸਵਿਤਾ ਨੂੰ ਬਾਹਰ ਬੁਲਾ ਕੇ ਲਾਲਰੇਮਸਿਆਮੀ ਨੂੰ ਅੰਦਰ ਉਤਾਰਿਆ ਗਿਆ ਪਰ ਨਤੀਜਾ ਹਾਰ ਹੀ ਰਿਹਾ

 

 

ਆਖ਼ਰੀ ਮਿੰਟ ‘ਚ ਵੰਦਨਾ ਕਟਾਰੀਆ ਨੂੰ ਜਾਪਾਨ ਦੇ ਗੋਲ ਦੇ ਠੀਕ ਸਾਹਮਣੇ ਸ਼ਾਨਦਾਰ ਪਾਸ ਮਿਲਿਆ ਪਰ ਉਹ ਇਸਨੂੰ ਗੋਲ ‘ਚ ਨਾ ਪਹੁੰਚਾ ਸਕੀ ਇਸ ਦੇ ਨਾਲ ਹੀ ਭਾਰਤ ਦੀਆਂ ਤਮਾਮ ਆਸਾਂ ਸਮਾਪਤ ਹੋ ਗਈਆਂ ਜਾਪਾਨ ਦੀ ਏਸ਼ੀਆਈ ਖੇਡਾਂ ‘ਚ ਭਾਰਤ ਨਾਲ ਹੋਏ 11 ਮੁਕਾਬਲਿਆਂ ‘ਚ ਛੇਵੀਂ ਜਿੱਤ ਰਹੀ ਜਾਪਾਨ ਨੇ ਭਾਰਤ ਨੂੰ 1990, 2002, 2006 ਅਤੇ 2010 ‘ਚ ਦੋ ਵਾਰ ਹਰਾਇਆ ਸੀ

 

PUNJABI NEWS ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ FACEBOOK ਅਤੇ TWITTER ‘ਤੇ ਫਾਲੋ ਕਰੋ।