IND vs ENG: ਵਨਡੇ ਸੀਰੀਜ਼ ਦੌਰਾਨ ਇਸ ਮਾਮਲੇ ’ਚ ਸਚਿਨ ਨੂੰ ਪਿੱਛੇ ਛੱਡ ਸਕਦੇ ਹਨ ਕੋਹਲੀ, 19 ਸਾਲ ਪੁਰਾਣੇ ਰਿਕਾਰਡ ’ਤੇ ਨਜ਼ਰਾਂ…

Virat Kohli
Virat Kohli: 40 ਲੱਖ ’ਚ ਵਿਕੀ ਕੋਹਲੀ ਦੇ ਆਟੋਗ੍ਰਾਫ ਵਾਲੀ ਜਰਸੀ

IND vs ENG: ਸਪੋਰਟਸ ਡੈਸਕ। ਭਾਰਤੀ ਟੀਮ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਇੰਗਲੈਂਡ ਵਿਰੁੱਧ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦੌਰਾਨ ਆਪਣੇ ਨਾਂਅ ਇੱਕ ਖਾਸ ਪ੍ਰਾਪਤੀ ਦਰਜ ਕਰਵਾ ਸਕਦੇ ਹਨ। ਇਸ 36 ਸਾਲਾ ਬੱਲੇਬਾਜ਼ ਕੋਲ ਇੱਕਰੋਜ਼ਾ ’ਚ ਸਭ ਤੋਂ ਤੇਜ਼ ਰਫ਼ਤਾਰ ਨਾਲ 14000 ਦੌੜਾਂ ਬਣਾਉਣ ਦਾ ਮੌਕਾ ਹੋਵੇਗਾ। ਭਾਰਤੀ ਟੀਮ ਦੇ ਸਾਬਕਾ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੇ 2006 ਵਿੱਚ ਆਪਣੀ 350ਵੀਂ ਵਨਡੇ ਪਾਰੀ ’ਚ ਇਹ ਉਪਲਬਧੀ ਹਾਸਲ ਕੀਤੀ ਸੀ। ਉਸ ਸਮੇਂ ਸਚਿਨ ਨੇ ਪੇਸ਼ਾਵਰ ’ਚ ਪਾਕਿਸਤਾਨ ਵਿਰੁੱਧ ਸੈਂਕੜਾ ਜੜਿਆ ਸੀ, ਪਰ ਟੀਮ ਨੂੰ ਡਕਵਰਥ ਲੁਈਸ ਨਿਯਮਾਂ ਤਹਿਤ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਇਹ ਖਬਰ ਵੀ ਪੜ੍ਹੋ : Delhi Election 2025: ਦਿੱਲੀ ਚੋਣਾਂ, 70 ਸੀਟਾਂ ’ਤੇ ਵੋਟਿੰਗ ਜਾਰੀ, ਹੁਣ ਤੱਕ 8.10 ਫੀਸਦੀ ਵੋਟਿੰਗ

ਕੋਹਲੀ ਦਾ ਇੱਕ ਰੋਜ਼ਾ ਕਰੀਅਰ | IND vs ENG

ਕੋਹਲੀ ਨੇ ਇਸ ਵੇਲੇ 283 ਇੱਕ ਰੋਜ਼ਾ ਪਾਰੀਆਂ ’ਚ 58.18 ਦੀ ਔਸਤ ਅਤੇ 93.54 ਦੇ ਸਟਰਾਈਕ ਰੇਟ ਨਾਲ 13906 ਦੌੜਾਂ ਬਣਾਈਆਂ ਹਨ, ਜਿਸ ’ਚ 50 ਸੈਂਕੜੇ ਤੇ 72 ਅਰਧ ਸੈਂਕੜੇ ਸ਼ਾਮਲ ਹਨ। ਇਸ ਦਾ ਮਤਲਬ ਹੈ ਕਿ ਕੋਹਲੀ ਸਚਿਨ ਦੇ ਰਿਕਾਰਡ ਨੂੰ ਤੋੜਨ ਤੋਂ 94 ਦੌੜਾਂ ਦੂਰ ਹੈ। ਪਿਛਲੇ ਸਾਲ, ਸ਼੍ਰੀਲੰਕਾ ਵਿਰੁੱਧ, ਕੋਹਲੀ ਨੇ ਤਿੰਨ ਮੈਚਾਂ ’ਚ 19.33 ਦੀ ਔਸਤ ਨਾਲ 58 ਦੌੜਾਂ ਬਣਾਈਆਂ। ਉਸ ਲੜੀ ’ਚ, ਕੋਹਲੀ ਨੇ 24, 14 ਤੇ 20 ਦੌੜਾਂ ਦੀਆਂ ਪਾਰੀਆਂ ਬਣਾਈਆਂ। ਕੋਹਲੀ ਨੇ 2023 ਦੇ ਵਨਡੇ ਵਿਸ਼ਵ ਕੱਪ ਦੇ ਫਾਈਨਲ ਤੋਂ ਬਾਅਦ ਤਿੰਨ ਵਨਡੇ ਮੈਚ ਖੇਡੇ ਹਨ।

ਖਰਾਬ ਫਾਰਮ ’ਚ ਜੂਝ ਰਹੇ ਕੋਹਲੀ | IND vs ENG

ਕੋਹਲੀ ਪਿਛਲੇ ਕੁਝ ਸਮੇਂ ਤੋਂ ਖਰਾਬ ਫਾਰਮ ਨਾਲ ਜੂਝ ਰਿਹਾ ਹੈ ਤੇ ਉਹ ਚੈਂਪੀਅਨਜ਼ ਟਰਾਫੀ ਤੋਂ ਪਹਿਲਾਂ ਆਪਣੀ ਫਾਰਮ ਮੁੜ ਪ੍ਰਾਪਤ ਕਰਨ ਲਈ ਬੇਤਾਬ ਹੋਵੇਗਾ। ਉਸਨੇ ਪਰਥ ’ਚ ਅਸਟਰੇਲੀਆ ਵਿਰੁੱਧ ਪਹਿਲੇ ਟੈਸਟ ਦੀ ਦੂਜੀ ਪਾਰੀ ’ਚ ਸੈਂਕੜਾ ਜੜਿਆ ਪਰ ਦੂਜੇ ਮੈਚਾਂ ’ਚ ਸੰਘਰਸ਼ ਕਰਦੇ ਰਹੇੇ। ਉਹ 12 ਸਾਲਾਂ ਬਾਅਦ ਰਣਜੀ ਟਰਾਫੀ ’ਚ ਖੇਡੇ, ਪਰ ਉੱਥੇ ਵੀ ਉਨ੍ਹਾਂ ਦਾ ਬੱਲਾ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ ਅਤੇ ਉਹ ਹਿਮਾਂਸ਼ੂ ਸਾਂਗਵਾਨ ਦੀ ਗੇਂਦ ’ਤੇ ਛੇ ਦੌੜਾਂ ਬਣਾ ਕੇ ਆਊਟ ਹੋ ਗਏ।

ਭਾਰਤ ਤੇ ਇੰਗਲੈਂਡ ਵਿਚਕਾਰ ਤਿੰਨ ਮੈਚਾਂ ਦੀ ਲੜੀ 6 ਫਰਵਰੀ ਤੋਂ ਸ਼ੁਰੂ ਹੋਵੇਗੀ। ਪਹਿਲਾ ਮੈਚ ਨਾਗਪੁਰ ਦੇ ਵਿਦਰਭ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ’ਚ ਖੇਡਿਆ ਜਾਵੇਗਾ। ਇਸ ਤੋਂ ਬਾਅਦ, ਦੋਵੇਂ ਟੀਮਾਂ ਕਟਕ ਦੇ ਨਰਿੰਦਰ ਮੋਦੀ ਸਟੇਡੀਅਮ ਤੇ ਅਹਿਮਦਾਬਾਦ ’ਚ ਦੂਜਾ ਤੇ ਤੀਜਾ ਮੈਚ ਖੇਡਣਗੀਆਂ। 19 ਫਰਵਰੀ ਤੋਂ ਸ਼ੁਰੂ ਹੋ ਰਹੀ ਚੈਂਪੀਅਨਜ਼ ਟਰਾਫੀ ਤੋਂ ਪਹਿਲਾਂ ਤਿਆਰੀ ਦੇ ਲਿਹਾਜ਼ ਨਾਲ ਇੰਗਲੈਂਡ ਖਿਲਾਫ਼ ਇੱਕ ਰੋਜ਼ਾ ਲੜੀ ਬਹੁਤ ਮਹੱਤਵਪੂਰਨ ਹੈ। ਭਾਰਤ ਨੇ ਹਾਲ ਹੀ ’ਚ ਪੰਜ ਮੈਚਾਂ ਦੀ ਟੀ-20 ਲੜੀ ’ਚ ਇੰਗਲੈਂਡ ਨੂੰ 4-1 ਨਾਲ ਹਰਾਇਆ ਹੈ। IND vs ENG

LEAVE A REPLY

Please enter your comment!
Please enter your name here