2023 ’ਚ ਅਸਟਰੇਲੀਆ ਭਾਰਤ ਨੂੰ ਹਰਾ ਬਣਿਆ ਹੈ ਚੈਂਪੀਅਨ | Cricket World Cup
- 2027 ’ਚ 3 ਦੇਸ਼ ਕਰਨਗੇ ਵਿਸ਼ਵ ਕੱਪ ਦੀ ਮੇਜ਼ਬਾਨੀ | Cricket World Cup
ਨਵੀਂ ਦਿੱਲੀ। ਆਈਸੀਸੀ ਕ੍ਰਿਕੇਟ ਵਿਸ਼ਵ ਕੱਪ 2023 ਹੁਣ ਪੂਰਾ ਹੋ ਚੁੱਕਿਆ ਹੈ। ਇਸ ਵਾਰ ਵਾਲੇ ਵਿਸ਼ਵ ਕੱਪ ’ਚ ਇੱਕ ਵਾਰ ਫੇਰ ਤੋਂ ਭਾਰਤੀ ਟੀਮ ਵਿਸ਼ਵ ਕੱਪ ਦਾ ਖਿਤਾਬ ਚੁੱਕਣ ਤੋਂ ਖੁੰਝ ਗਈ। ਭਾਰਤੀ ਟੀਮ ਨੂੰ ਅਸਟਰੇਲੀਆ ਨੇ 6 ਵਿਕਟਾਂ ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਅਸਟਰੇਲੀਆ ਛੇਵੀਂ ਵਾਰ ਵਿਸ਼ਵ ਕੱਪ ਚੈਂਪੀਅਨ ਬਣ ਗਿਆ। ਦਰਅਸਲ ਭਾਰਤੀ ਟੀਮ ਸੈਮੀਫਾਈਨਲ ’ਚ ਨਿਊਜੀਲੈਂਡ ਨੂੰ ਹਰਾ ਕੇ ਫਾਈਨਲ ’ਚ ਪਹੁੰਚੀ ਸੀ ਅਤੇ ਅਸਟਰੇਲੀਆਈ ਨੇ ਸੈਮੀਫਾਈਨਲ ’ਚ ਦੱਖਣੀ ਅਫਰੀਕਾ ਨੂੰ ਹਰਾਇਆ ਸੀ, ਫਾਈਨਲ ਮੁਕਾਬਲਾ ਦੋਵਾਂ ’ਚ 19 ਨਵੰਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਖੇਡਿਆ ਗਿਆ ਸੀ। (Cricket World Cup)
ਇਹ ਵੀ ਪੜ੍ਹੋ : ‘ਲੱਕੜ ਦੇ ਡੰਡੇ’ ਦੀ ਸਟਿੱਕ ਬਣਾ ਕੇ ਹਾਕੀ ਖੇਡਦੇ ਸਨ ‘ਧਨਰਾਜ ਪਿੱਲੇ’
ਜਿਸ ਵਿੱਚ ਭਾਰਤੀ ਟੀਮ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ ’ਚ 240 ਦੌੜਾਂ ਬਣਾਈਆਂ। ਜਵਾਬ ’ਚ ਅਸਟਰੇਲੀਆਈ ਟੀਮ ਨੇ ਓਪਨਰ ਟ੍ਰੈਵਿਸ ਹੈਡ ਦੇ ਸੈਂਕੜੇ ਅਤੇ ਮਾਰਨਸ ਲਾਬੁਸ਼ੇਨ ਦੇ ਅਰਧਸੈਂਕੜੇ ਦੀ ਮੱਦਦ ਨਾਲ ਇਹ ਟੀਚਾ 43 ਓਵਰਾਂ ’ਚ ਹੀ ਹਾਸਲ ਕਰ ਲਿਆ, ਅਤੇ ਭਾਰਤੀ ਪ੍ਰਸ਼ੰਸਕਾਂ ਦਾ ਸੁਪਨਾ ਫਿਰ ਤੋਂ ਟੁੱਟ ਗਿਆ। ਹੁਣ ਭਾਰਤੀ ਪ੍ਰਸ਼ੰਸਕਾਂ ਨੂੰ ਵਿਸ਼ਵ ਕੱਪ ਭਾਰਤੀ ਟੀਮ ਦੇ ਹੱਥ ’ਚ ਵੇਖਣ ਲਈ 4 ਸਾਲ ਦਾ ਇੰਤਜਾਰ ਫਿਰ ਤੋਂ ਕਰਨਾ ਹੈ। ਇੱਕ ਰੋਜ਼ਾ ਕ੍ਰਿਕੇਟ ਦਾ ਵਿਸ਼ਵ ਕੱਪ ਹੁਣ ਸਾਲ 2027 ’ਚ ਖੇਡਿਆ ਜਾਵੇਗਾ। ਇਹ ਵਿਸ਼ਵ ਕੱਪ ਦੀ ਮੇਜ਼ਬਾਨੀ 3 ਦੇਸ਼ ਕਰਨਗੇ। ਇਹ ਵਿਸ਼ਵ ਕੱਪ ਦੱਖਣੀ ਅਫਰੀਕਾ, ਜ਼ਿੰਬਾਬਵੇ ਅਤੇ ਨਾਮੀਬੀਆ ’ਚ ਖੇਡਿਆ ਜਾਵੇਗਾ। (Cricket World Cup)
ਇਹ ਵੀ ਪੜ੍ਹੋ : ਵਿਸ਼ਵ ਕੱਪ 2023 ‘ਚ ਲੱਗੀ ਰਿਕਾਰਡਾਂ ਦੀ ਝੜੀ
ਇਹ ਦੂਜੀ ਵਾਰ ਹੋਵੇਗਾ ਜਦੋਂ ਅਫਰੀਕੀ ਮਹਾਂਦੀਪ ’ਚ ਵਿਸ਼ਵ ਕੱਪ ਖੇਡਿਆ ਜਾਵੇਗਾ। ਇਸ ਤੋਂ ਪਹਿਲਾਂ ਸਾਲ 2003 ਵਾਲਾ ਵਿਸ਼ਵ ਕੱਪ ਵੀ ਦੱਖਣੀ ਅਫਰੀਕਾ ’ਚ ਹੀ ਖੇਡਿਆ ਗਿਆ ਸੀ। ਉਸ ਸਮੇਂ ਦੱਖਣੀ ਅਫਰੀਕਾ ਅਤੇ ਜਿੰਬਾਬਵੇ ਦੇ ਨਾਲ-ਨਾਲ ਕੀਨੀਆ ਨੇ ਵੀ ਵਿਸ਼ਵ ਕੱਪ ਦੇ ਮੈਚਾਂ ਦੀ ਮੇਜ਼ਬਾਨੀ ਕੀਤੀ ਸੀ। ਉਸ ਵਿਸ਼ਵ ਕੱਪ ’ਚ ਦੱਖਣੀ ਅਫਰੀਕਾ ਅਤੇ ਜਿੰਬਾਬਵੇ ਤਾਂ ਗਰੁੱਪ ਸਟੇਜ ਦੇ ਮੈਚਾਂ ਤੋਂ ਹੀ ਬਾਹਰ ਹੋ ਗਏ ਸਨ। ਪਰ ਕੀਨੀਆ ਦੀ ਟੀਮ ਨੇ ਸੈਮੀਫਾਈਨਲ ਤੱਕ ਦਾ ਸਫਰ ਜ਼ਰੂਰ ਤੈਅ ਕੀਤਾ ਸੀ।
ਪਰ ਕੀਨੀਆ ਨੂੰ ਸੈਮੀਫਾਈਨਲ ’ਚ ਭਾਰਤ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਭਾਰਤ ਸੈਮੀਫਾਈਨਲ ’ਚ ਕੀਨੀਆ ਨੂੰ ਹਰਾ ਕੇ ਫਾਈਨਲ ’ਚ ਅਸਟਰੇਲੀਆ ਨਾਲ ਹੀ ਭਿੜਿਆ ਸੀ। ਉਸ ਸਮੇਂ ਵੀ ਭਾਰਤ ਨੂੰ ਅਸਟਰੇਲੀਆ ਨੇ ਹਰਾ ਦਿੱਤਾ ਸੀ। ਉਸ ਵਿਸ਼ਵ ਕੱਪ ’ਚ ਵੀ ਭਾਰਤੀ ਟੀਮ 1983 ਤੋਂ ਬਾਅਦ ਪਹਿਲੀ ਵਾਰ ਵਿਸ਼ਵ ਕੱਪ ਫਾਈਨਲ ’ਚ ਪਹੁੰਚੀ ਸੀ। (Cricket World Cup)
ਇਹ ਦੇਸ਼ਾਂ ਦਾ ਕੁਆਲੀਫੀਕੇਸ਼ਨ ਹੋਣਾ ਤੈਅ | Cricket World Cup
ਮੇਜ਼ਬਾਨ ਹੋਣ ਕਾਰਨ ਦੱਖਣੀ ਅਫਰੀਕਾ ਅਤੇ ਜਿੰਬਾਬਵੇ ਦਾ 2027 ਵਿਸ਼ਵ ਕੱਪ ’ਚ ਖੇਡਣਾ ਤੈਅ ਹੈ, ਪਰ ਨਾਮੀਬੀਆ ਨਾਲ ਅਜਿਹਾ ਨਹੀਂ ਹੋਵੇਗਾ। ਉਸ ਨੂੰ ਆਪਣੀ ਪਛਾਣ ਕੁਝ ਸਾਲਾਂ ’ਚ ਚੰਗਾ ਪ੍ਰਦਰਸ਼ਨ ਕਰਕੇ ਬਣਾਉਣੀ ਹੋਵੇਗੀ। ਨਾਮੀਬੀਆ ਦੇ ਵਿਸ਼ਵ ਕੱਪ ’ਚ ਐਂਟਰੀ ਦਾ ਫਾਰਮੂਲਾ ਉਹੀ ਰਹੇਗਾ। ਜੋ ਬਾਕੀ ਟੀਮਾਂ ਦਾ ਰਹੇਗਾ। (Cricket World Cup)
ਕਿਨੀਆਂ ਟੀਮਾਂ ਲੈਣਗੀਆਂ ਹਿੱਸਾ ਅਤੇ ਕਿਵੇਂ ਹੋਵੇਗੀ ਐਂਟਰੀ | Cricket World Cup
2027 ਵਾਲੇ ਵਿਸ਼ਵ ਕੱਪ ’ਚ ਕੁਲ 14 ਟੀਮਾਂ ਹਿੱਸਾ ਲੈਣਗੀਆਂ, ਜਿਸ ’ਚ 2 ਟੀਮਾਂ ਤਾਂ ਪਹਿਲਾਂ ਹੀ ਤੈਅ ਹੋ ਚੁੱਕੀਆਂ, ਜੋ ਮੇਜ਼ਬਾਨੀ ਕਰਨਗੀਆਂ। ਇਸ ਤੋਂ ਬਾਅਦ ਆਈਸੀਸੀ ਇੱਕਰੋਜ਼ਾ ਰੈਂਕਿੰਗ ’ਚ ਸਿਖਰ ਦੀਆਂ 8 ਟੀਮਾਂ ਨੂੰ ਵਿਸ਼ਵ ਕੱਪ ਤੋਂ ਪਹਿਲਾਂ ਇੱਕ ਨਿਸ਼ਚਿਤ ਸਮਾਂ-ਸੀਮਾ ਲਈ ਸਿੱਧੇ ਵਿਸ਼ਵ ਕੱਪ ਦੀਆਂ ਟਿਕਟਾਂ ਦਿੱਤੀਆਂ ਜਾਣਗੀਆਂ। ਬਾਕੀ ਚਾਰ ਟੀਮਾਂ ਕੁਆਲੀਫਾਇਰ ਮੈਚਾਂ ਰਾਹੀਂ ਕ੍ਰਿਕੇਟ ਦੇ ਇਸ ਸਭ ਤੋਂ ਵੱਡੇ ਟੂਰਨਾਮੈਂਟ ’ਚ ਦਾਖਲ ਹੋ ਸਕਣਗੀਆਂ। (Cricket World Cup)
ਕੀ ਹੋਵੇਗਾ ਫਾਰਮੈਟ | Cricket World Cup
2027 ’ਚ ਹੋਣ ਵਾਲੇ ਵਿਸ਼ਵ ਕੱਪ ’ਚ 7-7 ਟੀਮਾਂ ਦੇ ਦੋ ਗਰੁੱਪ ਬਣਾਏ ਜਾਣਗੇ। ਇੱਥੇ ਰਾਊਂਡ ਰੌਬਿਨ ਪੜਾਅ ਤੋਂ ਬਾਅਦ, ਦੋਵਾਂ ਗਰੁੱਪਾਂ ਦੀਆਂ ਸਿਖਰ ਦੀਆਂ 3 ਟੀਮਾਂ ਅਗਲੇ ਪੜਾਅ ਲਈ ਅੱਗੇ ਵਧਣਗੀਆਂ। ਭਾਵ ਦੂਜੇ ਦੌਰ ’ਚ 6 ਟੀਮਾਂ ਹੋਣਗੀਆਂ। ਇੱਕ ਗਰੁੱਪ ਦੀ ਟੀਮ ਦੂਜੇ ਗਰੁੱਪ ਦੀਆਂ ਸਾਰੀਆਂ ਟੀਮਾਂ ਵਿਰੁੱਧ ਇੱਕ-ਇੱਕ ਮੈਚ ਖੇਡੇਗੀ। ਇਸ ਤਰ੍ਹਾਂ ਇਸ ਦੌਰ ’ਚ ਹਰ ਟੀਮ ਦੇ ਤਿੰਨ ਮੈਚ ਖੇਡੇ ਜਾਣਗੇ। ਇਸ ਪੜਾਅ ’ਚ ਦੋ ਟੀਮਾਂ ਬਾਹਰ ਹੋ ਜਾਣਗੀਆਂ ਅਤੇ ਫਿਰ ਸੈਮੀਫਾਈਨਲ ਮੁਕਾਬਲਾ ਖੇਡਿਆ ਜਾਵੇਗਾ। (Cricket World Cup)