NH ਬਣਾਉਣ ਵਾਲੇ ਠੇਕੇਦਾਰਾਂ ਨੂੰ ਜਾਨ ਤੋਂ ਖ਼ਤਰਾ | Punjab News
- ਜਿੰਦਾ ਸਾੜਨ ਦੀ ਮਿਲ ਰਹੀ ਐ ਧਮਕੀ, ਮੂਕ ਦਰਸ਼ਕ ਬਣੀ ਹੋਈ ਐ ਪੰਜਾਬ ਪੁਲਿਸ
- ਨੈਸ਼ਨਲ ਹਾਈਵੇ ਅਥਾਰਿਟੀ ਨੇ ਮੁੱਖ ਸਕੱਤਰ ਨੂੰ ਚਿੱਠੀ ਲਿਖ ਕੇ ਜਤਾਈ ਨਰਾਜ਼ਗੀ
- ਮੁੱਖ ਸਕੱਤਰ ਨੇ ਚਾੜ੍ਹੇ ਡੀਜੀਪੀ ਨੂੰ ਆਦੇਸ਼, ਤੁਰੰਤ ਐਫਆਈਆਰ ਦਰਜ਼ ਕਰਕੇ ਗ੍ਰਿਫ਼ਤਾਰ ਕਰੋ ਦੋਸ਼ੀਆਂ ਨੂੰ
ਚੰਡੀਗੜ (ਅਸ਼ਵਨੀ ਚਾਵਲਾ)। Punjab News : ਪੰਜਾਬ ’ਚ ਜੰਮੂ ਅੰਮ੍ਰਿਤਸਰ ਕਟੜਾ ਹਾਈਵੇ ਤਿਆਰ ਕਰ ਰਹੇ ਠੇਕੇਦਾਰਾਂ ਤੇ ਨੈਸ਼ਨਲ ਹਾਈਵੇ ਅਥਾਰਿਟੀ ਦੇ ਇੰਜੀਨੀਅਰਾਂ ਨੂੰ ਨਾ ਸਿਰਫ਼ ਜਾਨ ਤੋਂ ਖ਼ਤਰਾ ਹੈ, ਸਗੋਂ ਉਨਾਂ ਨੂੰ ਸ਼ਰ੍ਹੇਆਮ ਕੈਂਪ ਆਫ਼ਿਸ ’ਚ ਜਿੰਦਾ ਸਾੜਨ ਤੱਕ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਜਲੰਧਰ ਵਿਖੇ ਇਸ ਪ੍ਰੋਜੈਕਟ ਦੇ ਠੇਕੇਦਾਰਾਂ ਨੂੰ ਪਿੰਡਾਂ ਦੇ ਲੋਕਾਂ ਵੱਲੋਂ ਜਾਨ ਤੋਂ ਮਾਰਨ ਤੱਕ ਦੀ ਕੋਸ਼ਿਸ਼ ਕੀਤੀ ਗਈ ਤੇ ਉਹ ਇਸ ਸਮੇਂ ਹਸਪਤਾਲ ’ਚ ਦਾਖ਼ਲ ਹਨ। ਇਹ ਵੱਡੀ ਤੇ ਗੰਭੀਰ ਚਿੱਠੀ ਨੈਸ਼ਨਲ ਹਾਈਵੇ ਅਥਾਰਿਟੀ ਆਫ਼ ਇੰਡੀਆ ਵੱਲੋਂ ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਨੂੰ ਲਿਖੀ ਗਈ ਹੈ। Jammu Amritsar Katra Highway
ਬੀਤੇ ਦਿਨ 5 ਅਗਸਤ 2024 ਨੂੰ ਨੈਸ਼ਨਲ ਹਾਈਵੇ ਅਥਾਰਿਟੀ ਆਫ਼ ਇੰਡੀਆ ਵੱਲੋਂ ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਨੂੰ ਲਿਖੀ ਗਈ ਚਿੱਠੀ ’ਚ ਕਿਹਾ ਗਿਆ ਹੈ ਕਿ ਨੈਸ਼ਨਲ ਹਾਈਵੇ ਅਥਾਰਿਟੀ ਆਫ਼ ਇੰਡੀਆ ਵੱਲੋਂ ਪੰਜਾਬ ’ਚ ਦਿੱਲੀ ਅੰਮ੍ਰਿਤਸਰ ਜੰਮੂ-ਕਟੜਾ ਐਕਸਪੈੱ੍ਰਸ ਹਾਈਵੇ ਤਿਆਰ ਕੀਤਾ ਜਾ ਰਿਹਾ ਹੈ ਤੇ ਇਸ ਪ੍ਰੋਜੈਕਟ ’ਚ ਕੰਮ ਕਰ ਰਹੇ ਠੇਕੇਦਾਰਾਂ ਤੇ ਇੰਜੀਨੀਅਰ ਨੂੰ ਲੁਧਿਆਣਾ ਤੇ ਜਲੰਧਰ ’ਚ ਕਾਫ਼ੀ ਜਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੀਤੇ ਕੁਝ ਦਿਨ ਪਹਿਲਾਂ ਹੀ ਜਲੰਧਰ ਵਿਖੇ ਇਸੇ ਪ੍ਰੋਜੈਕਟ ’ਤੇ ਕੰਮ ਕਰ ਰਹੇ ਠੇਕੇਦਾਰ ਮਨੀਸ਼ ਸ਼ਰਮਾ ਨਾਲ ਪਿੰਡ ਦੇ ਲੋਕਾਂ ਨੇ ਬਹੁਤ ਹੀ ਬੁਰੀ ਤਰਾਂ ਮਾਰ ਕੁਟਾਈ ਕੀਤੀ ਗਈ। Punjab News
Read This : Punjab News: ਮੁੱਖ ਮੰਤਰੀ ਦੀ ਕਿਸਾਨਾਂ ਨੂੰ ਅਪੀਲ, ਕਰ ਲਵੋ ਇਹ ਕੰਮ…
ਉਹ ਇਸ ਸਮੇਂ ਹਸਪਤਾਲ ’ਚ ਜੇਰੇ ਇਲਾਜ ਹਨ ਤਾਂ ਇਸ ਘਟਨਾ ਤੋਂ ਬਾਅਦ ਲੁਧਿਆਣਾ ਦੇ ਪਿੰਡ ਵਾਸੀਆਂ ਵੱਲੋਂ ਠੇਕੇਦਾਰਾਂ ਤੇ ਇੰਜੀਨੀਅਰ ਦੇ ਕੈਂਪ ਆਫਿਸ ਨੂੰ ਅੱਗ ਲਾਉਣ ਦੀ ਧਮਕੀ ਦਿੱਤੀ ਗਈ ਹੈ। ਇਸੇ ਕੈਂਪ ਆਫਿਸ ’ਚ ਰਹਿ ਰਹੇ ਠੇਕੇਦਾਰਾਂ ਤੇ ਇੰਜੀਨੀਅਰਾਂ ਦੀ ਜਾਨ ਖ਼ਤਰੇ ’ਚ ਨਜ਼ਰ ਆ ਰਹੀ ਹੈ। ਇਸ ਮਾਮਲੇ ’ਚ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਸੀ ਪਰ ਪੁਲਿਸ ਵੱਲੋਂ ਹੁਣ ਤੱਕ ਐਫਆਈਆਰ ਤੱਕ ਦਰਜ਼ ਨਹੀਂ ਕੀਤੀ ਗਈ ਹੈ। ਜਦੋਂ ਕਿ ਜਲੰਧਰ ਹਮਲੇ ਵਾਲੇ ਮਾਮਲੇ ’ਚ ਦਰਜ਼ ਹੋਈ ਐਫਆਈਆਰ ’ਚ ਧਾਰਾਵਾਂ ਇੰਨੀਆਂ ਛੋਟੀਆਂ ਲਾਈਆਂ ਗਈਆਂ ਹਨ ਕਿ ਉਸੇ ਦਿਨ ਹੀ ਦੋਸ਼ੀਆਂ ਨੂੰ ਜ਼ਮਾਨਤ ਮਿਲ ਗਈ। Punjab News
ਇਸ ਤਰੀਕੇ ਨਾਲ ਪੰਜਾਬ ਦਾ ਮਾਹੌਲ ਕਾਫ਼ੀ ਜਿਆਦਾ ਖ਼ਰਾਬ ਨਜ਼ਰ ਆ ਰਿਹਾ ਹੈ ਤਾਂ ਠੇਕੇਦਾਰ ਤੇ ਇੰਜੀਨੀਅਰ ਪੰਜਾਬ ’ਚ ਕੰਮ ਕਰਨ ਲਈ ਹੀ ਤਿਆਰ ਨਹੀਂ ਹੋ ਰਹੇ। ਇਸ ਲਈ ਇਸ ਮਾਮਲੇ ’ਚ ਤੁਰੰਤ ਕਾਰਵਾਈ ਕੀਤੀ ਜਾਵੇ, ਨਹੀਂ ਤਾਂ ਪੰਜਾਬ ’ਚ ਖ਼ਰਾਬ ਅਮਨ ਤੇ ਕਾਨੂੰਨ ਵਿਵਸਥਾ ਨੂੰ ਵੇਖਦੇ ਹੋਏ ਨੈਸ਼ਨਲ ਅਥਾਰਿਟੀ ਆਫ਼ ਇੰਡੀਆ ਨੂੰ ਆਪਣੇ ਪ੍ਰੋਜੈਕਟ ਬੰਦ ਕਰਨੇ ਪੈਣਗੇ। ਇਹ ਪੱਤਰ ਮਿਲਣ ਤੋਂ ਬਾਅਦ ਪੰਜਾਬ ਦੇ ਮੁੱਖ ਸਕੱਤਰ ਨੇ ਡੀਜੀਪੀ ਗੌਰਵ ਯਾਦਵ ਨੂੰ ਚਿੱਠੀ ਲਿਖਦੇ ਹੋਏ ਤੁਰੰਤ ਕਾਰਵਾਈ ਕਰਨ ਲਈ ਕਿਹਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸ਼ਿਕਾਇਤ ਕਰੇਗਾ NHAI
ਦਿੱਲੀ ਅੰਮ੍ਰਿਤਸਰ ਜੰਮੂ-ਕਟਰਾ ਹਾਈਵੇ ਨੂੰ ਬਣਾਉਣ ਮੌਕੇ ਪੰਜਾਬ ’ਚ ਹੋ ਰਹੀਆਂ ਇਨਾਂ ਘਟਨਾਵਾਂ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨੈਸ਼ਨਲ ਹਾਈਵੇ ਅਥਾਰਿਟੀ ਆਫ਼ ਇੰਡੀਆ ਵੱਲੋਂ ਸ਼ਿਕਾਇਤ ਕੀਤੀ ਜਾਏਗੀ। ਇਸ ਪ੍ਰੋਜੈਕਟ ਸਬੰਧੀ 28 ਅਗਸਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੀਟਿੰਗ ਕਰ ਰਹੇ ਹਨ ਤੇ ਪ੍ਰੋਜੈਕਟ ਦੀ ਡਿਟੇਲ ’ਚ ਪੰਜਾਬ ’ਚ ਹੋ ਰਹੇ ਹਮਲੇ ਤੇ ਮੂਕ ਦਰਸ਼ਕ ਬਣੀ ਹੋਈ ਪੁਲਿਸ ਦੇ ਮੁੱਦੇ ਨੂੰ ਵੀ ਐਨਐਚਏਆਈ ਨੇ ਆਪਣੇ ਏਜੰਡੇ ’ਚ ਸ਼ਾਮਲ ਕਰ ਲਿਆ ਹੈ। Punjab News