Ginger : ਬਹੁਤ ਸਾਰੀਆਂ ਬਿਮਾਰੀਆਂ ਦਾ ਇਲਾਜ ਹੈ ਅਦਰਕ
ਸਰਦੀ ਦਾ ਮੌਸਮ ਸ਼ੁਰੂ ਹੁੰਦੇ ਹੀ ਅਦਰਕ ਦੀ ਮੰਗ ਤੇਜ਼ੀ ਨਾਲ ਵੱਧ ਜਾਂਦੀ ਹੈ ਕਿਉਂਕਿ ਅਦਰਕ ਸਾਨੂੰ ਸਰਦੀ ’ਚ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ। ਸਿਹਤ ਦੇ ਦ੍ਰਿਸ਼ਟੀਕੋਟ ਵਜੋਂ ਵੇਖਿਆ ਜਾਵੇ ਤਾਂ ਅਦਰਕ ਨੂੰ ਗੁਣਾਂ ਦੀ ਖਾਨ ਕਿਹਾ ਜਾਂਦਾ ਹੈ। ਅਦਰਕ ਨੂੰ ਤੁਸੀਂ ਚਾਹ, ਦੁੱਧ, ਸਬਜ਼ੀ ’ਚ ਪਾ ਸਕਦੇ ਹੋ। ਇਸ ਨਾਲ ਤੁਹਾਨੂੰ ਬਹੁਤ ਸਾਰੇ ਫਾਇਦੇ ਮਿਲਣਗੇ। ਸਰਦੀ ’ਚ ਜੇਕਰ ਚਾਹ ਤੇ ਦੁੱਧ ’ਚ ਅਦਰਕ ਪਾ ਕੇ ਪੀਤਾ ਜਾਵੇ ਤਾਂ ਠੰਢ ਨਹੀਂ ਲੱਗਦੀ ਤੇ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ। ਇਸ ਤੋਂ ਇਲਾਵਾ ਅਦਰਕ ਦੇ ਬਹੁਤ ਸਾਰੇ ਫਾਇਦੇ ਹਨ। ਆਓ ਜਾਣਦੇ ਹਾਂ ਕੀ ਹਨ ਅਦਰਕ ਦੇ ਫਾਇਦੇ ..
1. ਪੇਟ ’ਚ ਜੇਕਰ ਗੈਸ ਬਣਦੀ ਹੋਵੇ ਤਾਂ ਅਦਰਕ ਨੂੰ ਇੱਕ ਚੌਥਾਈ ਚਮਚ ਨਿੰਬੂ ਦਾ ਰਸ ਮਿਲਾ ਕੇ ਚੱਟ ਲਓ। ਇਸ ਨਾਲ ਤੁਰੰਤ ਪੇਟ ਦੀ ਗੈਸ ਤੋਂ ਰਾਹਤ ਮਿਲੇਗੀ।

2. ਜੇਕਰ ਗਲਾ ਦਰਦ ਕਰਦਾ ਜਾਂ ਗਲਾ ਬੈਠ ਜਾਵੇ ਤਾਂ ਅਦਰਕ ਨੂੰ ਚੰਗੀ ਤਰ੍ਹਾਂ ਧੋ ਕੇ, ਉਸਨੂੰ ਕੱਟਕੇ, ਉਸ ‘ਚ ਚੁਟਕੀ ਭਰ ਹਿੰਗ ਭਰਕੇ ਪਾਨ ਦੇ ਪੱਤੇ ‘ਚ ਲਪੇਟ ਕੇ ਕੰਡੇ (ਉੱਪਲੇ) ਦੇ ਹਲਕੇ ਸੇਕ ‘ਤੇ ਭੁੰਨੋ। ਜਦੋਂ ਇਹ ਭੰਨ ਜਾਵੇ ਤਾਂ ਇਸ ਨੂੰ ਠੰਢਾ ਕਰਕੇ ਅਦਰਕ ਨੂੰ ਪੀਸਕੇ ਛੋਟੀਆਂ ਛੋਟੀਆਂ ਗੋਲੀਆਂ ਬਣਾ ਕੇ ਦਿਨ ‘ਚ ਚਾਰ ਵਾਰ ਇੱਕ-ਇੱਕ ਗੋਲੀ ਚੂਸੋ ਤਾਂ ਤੁਰੰਤ ਆਰਾਮ ਮਿਲੇਗਾ ਤੇ ਤੁਹਾਡਾ ਗਲਾ ਇਕ ਦਮ ਸਾਫ ਹੋ ਜਾਵੇਗਾ।
Ginger
3. ਜੇਕਰ ਉਲਟੀ ਜਿਹੀ ਲੱਗਣ ਦੇ ਲੱਛਣ ਲੱਗਦੇ ਹੋਣ ਤਾਂ ਅਦਰਕ ਨੂੰ ਇੱਕ ਟੁਕਡ਼ੇ ਦੇ ਬਰਾਬਰ ਨਿੰਬੂ ਰਸ ਕਰੀਬ ਓਨੀ ਹੀ ਮਾਤਰਾ ’ਚ ਅਨਾਰਦਾਣਾ ਅਤੇ ਮੁਨੱਕਾ (ਦਾਖਾ) ਮਿਲਾ ਕੇ ਪੀਸ ਲਓ ਤੇ ਇਸ ਚੂਰਨ ਨੂੰ ਚਟ ਲਓ ਤਾਂ ਤੁਰੰਤ ਰਾਹਤ ਮਿਲੇਗੀ।
4. ਖੰਘ ਨਾਲ ਬੁਖਾਰ ਆ ਰਿਹਾ ਹੈ ਤਾਂ ਇਕ ਚਮਚ ਸੁੰਢ ਦੇ ਚੂਰਨ ’ਚ ਇਕ ਚੂਟਕੀ ਅਜਵਾਇਵ ਮਿਲਾ ਕੇ ਖਾਓ। ਪਸੀਨੇ ਆਵੇਗਾ ਤੇ ਪਸੀਨੇ ਰਾਹੀਂ ਤੁਹਾਡੀ ਬੁਖਾਰ ਠੀਕ ਹੈ ਜਾਵੇ। ਇਸ ਚੂਰਨ ਨੂੰ ਦਿਨ ’ਚ ਦੋ ਜਾਂ ਤਿੰਨ ਵਾਰੀ ਲਓ।

5. ਜੇਕਰ ਕੰਮ ਕਰਦੇ ਹੋਏ ਦਫਤਰ ’ਚ ਜਿਆਦਾ ਨੀਂਦ ਆ ਰਹੀ ਹੋਵੇ ਤਾਂ ਚਾਹ ’ਚ ਸੋਂਠ ਦੀ ਚੁਟਕੀ ਭਰਕੇ ਪਾਊਂਡਰ ਮਿਲਾ ਕੇ ਪਾਓ ਅਤੇ ਸਵੇਰੇ ਦੇ ਸਮੇਂ ਰੋਜ਼ਾਨ 10 ਦਿਨ ਪੀਓ।
6. ਪੇਟ ’ਚ ਜਲਨ ਤੇ ਤੇਜ਼ਾਬ ਬਣਦਾ ਹੋਵੇ ਤਾਂ ਸੁੱਕਾ ਅਦਰਕ ਤੇ ਧਨੀਆਂ ਨੂੰ ਕੁੱਟ ਲਓ ਤੇ ਇਸਨੂੰ ਇੱਕ ਗਿਲਾਸ ਪਾਣੀ ’ਚ ਉਭਾਲੋ ਤੇ ਜਦੋਂ ਇੱਕ ਤਿਹਾਈ ਪਾਣੀ ਬਚ ਜਾਵੇ ਤਾਂ ਸ਼ਹੀਦ ਮਿਲਾ ਕੇ ਪੀ ਲਓ ਤੁਰੰਤ ਰਾਹਤ ਮਿਲੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ














