ਜਾਣੋ ਨਵੰਬਰ ‘ਚ ਕਿੰਨੀ ਵਧੀ ਥੋਕ ਮਹਿੰਗਾਈ ਦਰ, ਪੜ੍ਹੋ ਪੂਰੀ ਖ਼ਬਰ

 Inflation, Shot up, Business

ਨਵੰਬਰ ‘ਚ ਥੋਕ ਮਹਿੰਗਾਈ ਵਧ ਕੇ 3.93 ਫੀਸਦੀ | Inflation Rate

ਨਵੀਂ ਦਿੱਲੀ (ਏਜੰਸੀ)। ਫ਼ਲ, ਸਬਜ਼ੀਆਂ ਦੀਆਂ ਕੀਮਤਾਂ ‘ਚ ਵਾਧਾ ਹੋਣ ਕਾਰਨ ਮੌਜ਼ੂਦਾ ਸਾਲ ਦੇ ਨਵੰਬਰ ‘ਚ ਥੋਕ ਮੁਦਰਾਸਫੀਤੀ ਦੀ ਦਰ ਵਧ ਕੇ 3.93 ਫੀਸਦੀ ਦਰਜ ਕੀਤੀ ਗਈ ਹੈ। ਜਦੋਂਕਿ ਇਸ ਤੋਂ ਪਿਛਲੇ ਮਹੀਨੇ ਇਹ 3.59 ਫੀਸਦੀ ਰਹੀ ਸੀ ਸਰਕਾਰ ਨੇ ਜਾਰੀ ਅੰਕੜਿਆਂ ‘ਚ ਦੱਸਿਆ ਕਿ ਨਵੰਬਰ ‘ਚ ਥੋਕ ਮੁਦਰਾਸਫੀਤੀ ਦੀ ਦਰ 1.82 ਫੀਸਦੀ ਰਹੀ ਸੀ। ਮੌਜ਼ੂਦਾ ਵਿੱਤ ਵਰ੍ਹੇ ‘ਚ ਨਵੰਬਰ ਤੱਕ ਬਿਲਡਅਪ ਮੁਦਰਾਸਫ਼ੀਤੀ ਦੀ ਦਰ 2.74 ਫੀਸਦੀ ਰਹੀ ਹੈ ਜਦੋਂਕਿ ਇਸ ਤੋਂ ਪਿਛਲੇ ਵਿੱਤ ਵਰ੍ਹੇ ਦੀ ਇਸ ਮਿਆਦ ‘ਚ ਇਹ ਅੰਕੜਾ 3.90 ਫੀਸਦੀ ਸੀ। (Inflation Rate)

ਅੰਕੜਿਆਂ ਅਨੁਸਾਰ ਖੁਰਾਕੀ ਵਸਤੂ ਸਮੂਹ ਦੀਆਂ ਕੀਮਤਾਂ ‘ਚ 1.8 ਫੀਸਦੀ ਦੀ ਤੇਜ਼ੀ ਆਈ ਹੈ। ਨਵੰਬਰ 2017 ਦੌਰਾਨ ਪਾਨ ਪੱਤਾ 12 ਫੀਸਦੀ, ਫ਼ਲ ਤੇ ਸਬਜ਼ੀਆਂ ਸੱਤ ਫੀਸਦੀ ਤੇ ਕਣਕ ਦੀ ਕੀਮਤ ‘ਚ ਇੱਕ-ਇੱਕ ਫੀਸਦੀ ਵਾਧਾ ਹੋਇਆ ਹੈ। ਹਾਲਾਂਕਿ ਰਾਗੀ ਤੇ ਚਣੇ ਸੱਤ ਫੀਸਦੀ, ਮੱਕਾ ਤੇ ਜਵਾਰ ਚਾਰ ਫੀਸਦੀ, ਉੜਦ ਤੇ ਰਾਜਮਾ ਤਿੰਨ ਫੀਸਦੀ, ਅਰਹਰ, ਮੂੰਗ, ਮਸੂਰ, ਬਾਜਰਾ ਤੇ ਮੂੰਗ ਦੋ ਫੀਸਦੀ ਦੀ ਕਮੀ ਆਈ ਹੈ। ਗੈਰ ਖੁਰਾਕੀ ਵਸਤੂ ਸਮੂਹ ‘ਚ 1.9 ਫੀਸਦੀ ਦੀ ਕਮੀ ਆਈ ਹੈ ਇਸ ਮਹੀਨੇ ‘ਚ ਖਣਿਜ ਸਮੂਹ ‘ਚ ਸੱਤ ਫੀਸਦੀ ਦਾ ਵਾਧਾ ਹੋਇਆ ਹੈ। ਇਸ ਵਰਗ ‘ਚ ਲੌਹ ਅਯਸਕ 14 ਫੀਸਦੀ, ਤਾਂਬਾ 12 ਫੀਸਦੀ, ਸੀਸਾ ਚਾਰ ਫੀਸਦੀ, ਜਿੰਕ ਤਿੰਨ ਫੀਸਦੀ ਤੇ ਕੱਚਾ ਮੈਗਜ਼ੀਨ ਦੋ ਫੀਸਦੀ ਵਧਿਆ ਹੈ। ਹਾਲਾਂਕਿ ਇਸ ਵਰਗ ‘ਚ ਬਾਕਸਾਈਟ ਦੀਆਂ ਕੀਮਤਾਂ ‘ਚ ਤਿੰਨ ਫੀਸਦੀ ਦੀ ਗਿਰਵਾਟ ਆਈ ਹੈ।