ਵਿਆਹ ਬੰਧਨ ’ਚ ਬੱਝੇ ਕੇਐਲ ਰਾਹੁਲ-ਆਥੀਆ ਸ਼ੈਟੀ

KL Rahul Married

ਮੁੰਬਈ। ਭਾਰਤ ਦੇ ਓਪਨਰ ਬੱਲੇਬਾਜ਼ ਕੈਐਲ ਰਾਹੁਲ ਤੇ ਆਥੀਆ ਸ਼ੈੱਟੀ ਵਿਆਹ ਬੰਧਨ ’ਚ ਬੱਝ ਗਏ ਹਨ। (KL Rahul Married) ਆਥੀਆ ਅਤੇ ਕੇਐਲ ਰਾਹੁਲ ਦਾ ਵਿਆਹ ਬਹੁਤ ਹੀ ਖਾਸ ਤਰੀਕੇ ਨਾਲ ਹੋਇਆ ਕਿਉਂਕਿ ਉਨ੍ਹਾਂ ਦੇ ਵਿਆਹ ਦੇ ਪਹਿਰਾਵੇ ਸਬਿਆਸਾਚੀ ਦੁਆਰਾ ਡਿਜ਼ਾਈਨ ਕੀਤੇ ਗਏ ਸਨ। ਇਸ ਖਾਸ ਮੌਕੇ ‘ਤੇ ਆਥੀਆ ਲਾਲ ਨਹੀਂ ਸਗੋਂ ਵ੍ਹਾਈਟ ਅਤੇ ਗੋਲਡਨ ਆਊਟਫਿਟ ‘ਚ ਨਜ਼ਰ ਆਈ।

ਇਸ ਵਿਆਹ ਸਮਾਗਲ ‘ਚ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਕਰੀਬੀ ਦੋਸਤ ਸ਼ਾਮਲ ਹੋਏ। ਭਾਰਤੀ ਕ੍ਰਿਕਟਰ ਇਸ਼ਾਂਤ ਸ਼ਰਮਾ, ਵਰੁਣ ਆਰੋਨ ਵੀ ਵਿਆਹ ਸਮਾਗਮ ’ਚ ਸ਼ਾਮਲ ਹੋਏ। ਹਾਲਾਂਕਿ ਵਿਆਹ ‘ਚ ਸਾਰੇ ਕ੍ਰਿਕਟਰ ਸ਼ਾਮਲ ਨਹੀਂ ਹੋ ਸਕੇ ਕਿਉਂਕਿ ਇਸ ਸਮੇਂ ਸਾਰੇ ਭਾਰਤ-ਨਿਊਜ਼ੀਲੈਂਡ ਕ੍ਰਿਕਟ ਸੀਰੀਜ਼ ‘ਚ ਖੇਡ ਰਹੀ ਹੈ।  ਇਸ ਤੋਂ ਇਲਾਵਾ ਆਥੀਆ ਸ਼ੈਟੀ ਦੇ ਖਾਸ ਦੋਸਤ ਵੀ ਵਿਆਹ ’ਚ ਸਮਾਗਮ ਹੋਏ। ਵਿਆਹ ਸਮਾਗਮ ’ਚ ਐਂਟਰੀ ਦੌਰਾਨ ਸਾਰੇ ਮਹਿਮਾਨਾਂ ਦੇ ਹੱਥਾਂ ਵਿੱਚ ਇੱਕ ਲਾਲ ਪੱਟੀ ਬੰਨ੍ਹੀ ਹੋਈ ਸੀ, ਤਾਂ ਜੋ ਪਤਾ ਲੱਗ ਸਕੇ ਕਿ ਉਹ ਸੱਦੇ ਗਏ ਹਨ ਇਸ ਤੋਂ ਇਲਾਵਾ ਕਿਸੇ ਦੀ ਐਟਰੀ ਨਹੀਂ ਸੀ।

ਵਿਆਹ ਤੋਂ ਬਾਅਦ ਆਥੀਆ ਸ਼ੈੱਟੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਵਿਆਹ ਦੀਆਂ ਕੁਝ ਝਲਕੀਆਂ ਸ਼ੇਅਰ ਕੀਤੀਆਂ ਹਨ। ਤਸਵੀਰਾਂ ‘ਚ ਕੇਐੱਲ ਰਾਹੁਲ-ਆਥੀਆ ਹੱਥ ਫੜ ਕੇ ਸੱਤ ਚੱਕਰ ਲਗਾਉਂਦੇ ਨਜ਼ਰ ਆ ਰਹੇ ਹਨ। ਸੋਸ਼ਲ ਮੀਡੀਆ ‘ਤੇ ਤਸਵੀਰ ਸ਼ੇਅਰ ਕਰਦੇ ਹੋਏ ਆਥੀਆ ਨੇ ਲਿਖਿਆ, ਮੈਂ ਤੁਹਾਡੀ ਰੋਸ਼ਨੀ ‘ਚ ਪਿਆਰ ਕਰਨਾ ਸਿੱਖਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ