ਕੇਐਲ ਰਾਹੁਲ ਤੇ ਆਥੀਆ ਸ਼ੈੱਟੀ ਦੇ ਵਿਆਹ ਦੀਆਂ ਰਸਮਾਂ ਕੱਲ੍ਹ ਤੋਂ ਹੋਣਗੀਆਂ ਸ਼ੁਰੂ

23 ਜਨਵਰੀ ਨੂੰ ਵਿਆਹ ਬੰਧਨ ’ਚ ਬੱਝਣਗੇ ਰਾਹੁਲ ਤੇ ਆਥੀਆ

ਮੁੰਬਈ। ਭਾਰਤੀ ਟੀਮ ਦੇ ਓਪਨਰ ਬੱਲੇਬਾਜ਼ੀ ਕੇਐਲ ਰਾਹੁਲ ਅਤੇ ਫਿਲਮ ਅਦਾਕਾਰਾ ਆਥੀਆ ਸ਼ੈੱਟੀ ਛੇਤੀ ਹੀ ਵਿਆਹ ਦੇ ਬੰਧਨ ’ਚ ਬੱਝਣ ਜਾ ਰਹੇ ਹਨ। ਉਨਾਂ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ ਤੇ ਵਿਆਹ ਦੀ ਰਸਮਾਂ ਦੀ ਸ਼ੁਰੂਆਤ 21 ਜਨਵਰੀ ਤੋਂ ਸ਼ੁਰੂ ਹੋ ਰਹੀਆਂ ਹਨ, ਜੋ 23 ਜਨਵਰੀ ਤੱਕ ਜਾਰੀ ਰਹਿਣਗੀਆਂ। ਇਹ ਸਮਾਗਮ ਸੁਨੀਲ ਸ਼ੈੱਟੀ ਦੇ ਖੰਡਾਲਾ ਫਾਰਮ ਹਾਊਸ ‘ਤੇ ਹੋਵੇਗਾ।

ਮੁਤਾਬਕ 21 ਨੂੰ ਹਲਦੀ ਅਤੇ 22 ਨੂੰ ਮਹਿੰਦੀ ਦੀ ਰਸਮ ਹੋਵੇਗੀ। ਵਿਆਹ 23 ਜਨਵਰੀ ਨੂੰ ਦੱਖਣੀ ਭਾਰਤੀ ਰੀਤੀ-ਰਿਵਾਜਾਂ ਅਨੁਸਾਰ ਹੋਵੇਗਾ। ਵਿਆਹ ‘ਚ ਸਲਮਾਨ, ਅਕਸ਼ੇ, ਜੈਕੀ, ਅਨਿਲ ਕਪੂਰ, ਸ਼ਿਲਪਾ ਸ਼ੈੱਟੀ ਵਰਗੇ ਵੱਡੇ ਸਿਤਾਰਿਆਂ ਦੇ ਸ਼ਾਮਲ ਹੋਣਗੇ। ਜਿਕਰੋਯਗ ਹੈ ਕਿ ਕੇਐਲ ਰਾਹੁਲ ਅਤੇ ਆਥੀਆ ਸ਼ੈੱਟੀ ਲਗਭਗ 4 ਸਾਲਾਂ ਤੋਂ ਇਕ-ਦੂਜੇ ਨੂੰ ਜਾਣਦੇ ਹਨ।

ਕੈਐਲ ਰਾਹੁਲ ਨੇ ਭਾਰਤੀ ਟੀਮ ਲਈ 2014 ’ਚ ਕੀਤਾ ਸੀ ਡੈਬਿਊ

KL Rahul, IPL 2022

ਭਾਰਤ ਦੇ ਓਪਨਰ ਬੱਲੇਬਾਜ਼ ਕੇਐਲ ਰਾਹੁਲ ਨੇ 2014 ‘ਚ ਟੈਸਟ ਟੀਮ ‘ਚ ਡੈਬਿਊ ਕੀਤਾ ਸੀ। ਉਹ ਭਾਰਤੀ ਇੱਕ ਰੋਜ਼ਾ ਟੀਮ ਤੇ ਟੀ-20 ਮੈਚ ’ਚ ਵੀ ਟੀਮ ਦਾ ਹਿੱਸਾ ਹਨ। ਉਨਾਂ ਨੇ ਆਪਣੀ ਕਈ ਯਾਦਗਾਰ ਪਾਰੀਆਂ ਨਾਲ ਕਈ ਵਾਰ ਭਾਰਤੀ ਟੀਮ ਨੂੰ ਜਿੱਤ ਦਿਵਾਈ ਹੈ।

ਆਥੀਆ ਸ਼ੈਟੀ ਨੇ 2015 ’ਚ ਫਿਲਮਾਂ ’ਚ ਕੀਤਾ ਡੈਬਿਊ

ਸੁਨੀਲ ਸ਼ੈਟੀ ਦੀ ਬੇਟੀ ਆਥੀਆ ਸ਼ੈਟੀ ਨੇ 2015 ‘ਚ ਫਿਲਮ ‘ਹੀਰੋ’ ਨਾਲ ਬਾਲੀਵੁੱਡ ‘ਚ ਡੈਬਿਊ ਕੀਤਾ ਸੀ। ਆਥੀਆ ਨੇ ਆਪਣੇ ਕਰੀਅਰ ‘ਚ ਸਿਰਫ 4 ਫਿਲਮਾਂ ਕੀਤੀਆਂ ਹਨ। ਹਾਲਾਂਕਿ ਆਥੀਆਂ ਦੀ ਇਹ ਫਿਲਮਾਂ ਕੁਝ ਖਾਸ ਕਮਾਲ ਨਹੀਂ ਕਰ ਸਕੀਆਂ। ਆਥੀਆ ਸ਼ੈਟੀ ਦੀ ਕੁੱਲ ਜਾਇਦਾਦ 29 ਕਰੋੜ ਰੁਪਏ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ