ਕਿਸਾਨ ਯੂਨੀਅਨ ਦਾ ਭਾਰਤ ਬੰਦ, ਅਸੀਂ ਕੋਈ ਰਸਤਾ ਸੀਲ ਨਹੀਂ ਕੀਤਾ : ਟਿਕੈਤ
(ਏਜੰਸੀ) ਨਵੀਂ ਦਿੱਲੀ। ਕੇਂਦਰ ਸਰਕਾਰ ਦੇ ਤਿੰਨ ਨਵੇਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨ ਸੰਗਠਨਾਂ ਦਾ ਭਾਰਤ ਬੰਦ ਅਭਿਆਨ ਸਵੇਰੇ 6:00 ਵਜੇ ਸ਼ੁਰੂ ਹੋਇਆ, ਜਿਸ ਦੇ ਚੱਲਦੇ ਕਈ ਜਗ੍ਹਾ ਤੋਂ ਆਵਾਜਾਈ ’ਚ ਰੁਕਾਵਟ ਦੀ ਸੂਚਨਾ ਮਿਲ ਰਹੀ ਹੈ ਕਿਸਾਨ ਸੰਗਠਨਾਂ ਦੇ ਭਾਰਤ ਬੰਦ ਦੇ ਮੱਦੇਨਜ਼ਰ ਉੱਤਰ ਪ੍ਰਦੇਸ਼ ਤੋਂ ਦਿੱਲੀ ’ਚ ਗਾਜੀਪੁਰ ਬਾਰਡਰ ਵੱਲ ਦਾਖਲ ਹੋਣ ਵਾਲੇ ਸਾਧਨ ਰੋਕੇ ਗਏ ਹਨ ਕੌਮੀ ਰਾਜਧਾਨੀ ਦਿੱਲੀ ’ਚ ਲਾਲ ਕਿਲ੍ਹਾ ਖੇਤਰ ਦੇ ਆਸ-ਪਾਸ ਚੌਕਸੀ ਵਘਾ ਦਿੱਤੀ ਗਈ ਹੈ ਤੇ ਓਧਰ ਜਾਣ ਵਾਲੇ ਕੁਝ ਰਸਤਿਆਂ ਨੂੰ ਬੰਦ ਕਰ ਦਿੱਤਾ ਗਿਆ ਹੈ ।
ਇਸ ਦਰਮਿਆਨ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਇੱਕ ਬਿਆਨ ’ਚ ਕਿਹਾ ਕਿ ਐਂਬੂਲੈਂਸ, ਡਾਕਟਰ ਤੇ ਐਮਰਜੰਸੀ ਕਾਰਨ ਸਫ਼ਰ ਕਰਨ ਵਾਲਿਆਂ ਲੰਘਣ ਦਿੱਤਾ ਜਾਵੇਗਾ ਅਸੀਂ ਕੋਈ ਰਸਤਾ ਸੀਲ ਨਹੀਂ ਕੀਤਾ ਹੈ ਅਸੀਂ ਸਿਰਫ਼ ਇੱਕ ਸੰਦੇਸ਼ ਦੇਣਾ ਚਾਹੁੰਦੇ ਹਾਂ ਅਸੀਂ ਦੁਕਾਨਦਾਰਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਹਾਲੇ ਆਪਣੀਆਂ ਦੁਕਾਨਾਂ ਬੰਦ ਰੱਖਣ ਤੇ 4 ਵਜੇ ਤੋਂ ਬਾਦਅ ਖੋਲ੍ਹਣ।
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਸਾਨਾ ਦੇ ਅੰਦੋਲਨ ਦੀ ਹਮਾਇਤ ’ਚ ਟਵਿੱਟਰ ’ਤੇ ਲਿਖਿਆ ਕਿ ਕਿਸਾਨਾਂ ਦਾ ਅਹਿਸੰਕ ਸੱਤਿਆਗ੍ਰਹਿ ਅੱਜ ਵੀ ਅਖੰਡ ਹੈ, ਪਰ ਸੋਸ਼ਣ ਕਾਰ ਸਰਕਾਰ ਨੂੰ ਇਹ ਨਹੀਂ ਪਸੰਦ ਹੈ ਜ਼ਿਕਰਯੋਗ ਹੈ ਕਿ ਕਰੀਬ 40 ਕਿਸਾਨ ਜਥੇਬੰਦੀਆਂ ਨੇ ਸੋਮਵਾਰ ਸਵੇਰੇ 6 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਦਾ ਐਲਾਨ ਕੀਤਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ