ਕਿਸਾਨ ਯੁਨੀਅਨ ਨੇ ਚਿੱਪ ਵਾਲੇ ਮੀਟਰ ਪੱਟੇ

Chip Smart Meters

ਮਾਲੇਰਕੋਟਲਾ (ਗੁਰਤੇਜ ਜੋਸੀ)। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਮਲੇਰਕੋਟਲਾ ਦੇ ਪ੍ਰਧਾਨ ਚਰਨਜੀਤ ਸਿੰਘ ਹਥਨ ਅਤੇ ਬਲਾਕ ਆਗੂ ਗੁਰਪ੍ਰੀਤ ਸਿੰਘ ਹਥਨ ਨੇ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਜੋ ਸਰਕਾਰ ਵੱਲੋਂ ਚਿੱਪ ਵਾਲੇ ਮੀਟਰ (Chip Smart Meters) ਲਾਏ ਜਾ ਰਹੇ ਹਨ, ਜਥੇਬੰਦੀ ਉਨ੍ਹਾਂ ਦਾ ਵਿਰੋਧ ਕਰਦੀ ਹੈ।

ਜ਼ਿਕਰਯੋਗ ਹੈ ਕਿ ਪਿੰਡ ਕਲੇਰਾਂ ਅਤੇ ਰੂੜਗੜ (ਰੜ) ਪਿੰਡਾਂ ‘ਚ ਜੋ ਚਿੱਪ ਵਾਲੇ ਮੀਟਰ ਲਾਏ ਗਏ ਸਨ ਜੋ ਜਥੇਬੰਦੀ ਵੱਲੋਂ ਪੁੱਟ ਦਿੱਤੇ ਗਏ ਹਨ ਅਤੇ ਬਿਜਲੀ ਚਾਲੂ ਕਰ ਦਿੱਤੀ ਹੈ ਅਤੇ ਬਿਜਲੀ ਮਹਿਕਮੇ ਨੂੰ ਹਦਾਇਤ ਕੀਤੀ ਜਾਂਦੀ ਹੈ ਅੱਗੇ ਤੋਂ ਕਿਸੇ ਵੀ ਜਗ੍ਹਾ ਚਿੱਪ ਵਾਲੇ ਮੀਟਰ (Chip Smart Meters) ਨਾ ਲਾਏ ਜਾਣ। ਜੇਕਰ ਬਿਜਲੀ ਮਹਿਕਮਾ ਜ਼ਬਰਦਸਤੀ ਕਰਦਾ ਹੈ ਤਾਂ ਉਸਦਾ ਘਿਰਾਓ ਕੀਤਾ ਜਾਵੇਗਾ। ਅੱਜ ਦੇ ਐਕਸ਼ਨ ‘ਚ ਮੇਜਰ ਸਿੰਘ ਕਲੇਰਾਂ, ਰਸ਼ਪਾਲ ਸਿੰਘ ਰੜ, ਤੇਜਵੰਤ ਸਿੰਘ ਕੁਠਾਲਾ ਅਤੇ ਦੋਵਾਂ ਪਿੰਡ ਇਕਾਈਆਂ ਦੇ ਆਗੂ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here