ਸਾਡੇ ਨਾਲ ਸ਼ਾਮਲ

Follow us

22.5 C
Chandigarh
Saturday, February 7, 2026
More
    Home Breaking News Farmers Prote...

    Farmers Protest: ਕਿਰਤੀ ਕਿਸਾਨ ਯੂਨੀਅਨ ਵੱਲੋਂ ਕਿਸਾਨਾਂ ’ਤੇ ਜ਼ਬਰ ਢਾਹੁਣ ਖਿਲਾਫ ਅਰਥੀ ਫੂਕ ਪ੍ਰਦਰਸ਼ਨ

    Farmers Protest
    Farmers Protest: ਕਿਰਤੀ ਕਿਸਾਨ ਯੂਨੀਅਨ ਵੱਲੋਂ ਕਿਸਾਨਾਂ ’ਤੇ ਜ਼ਬਰ ਢਾਹੁਣ ਖਿਲਾਫ ਅਰਥੀ ਫੂਕ ਪ੍ਰਦਰਸ਼ਨ

    ਜੇਲ੍ਹ ’ਚ ਬੰਦ ਕਿਸਾਨ ਆਗੂਆਂ ਨੂੰ ਫੌਰੀ ਰਿਹਾ ਕਰਨ ਦੀ ਮੰਗ

    Farmers Protest: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਕਿਰਤੀ ਕਿਸਾਨ ਯੂਨੀਅਨ ਵੱਲੋਂ ਅੱਜ ਫਰੀਦਕੋਟ ਵਿਖੇ ਮਾਨ ਸਰਕਾਰ ਦੀ ਅਰਥੀ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ। ਜ਼ਿਕਰਯੋਗ ਹੈ ਕਿ ਕੱਲ ਬੀਕੇਯੂ ਉਗਰਾਹਾਂ ਦੇ ਕਾਰਕੁਨਾਂ ਤੇ ਆਗੂਆਂ ’ਤੇ ਪੰਜਾਬ ਪੁਲਿਸ ਵੱਲੋਂ ਅੰਨ੍ਹੇਵਾਹ ਤਸ਼ੱਦਦ ਕੀਤਾ ਗਿਆ ਤੇ ਬਠਿੰਡੇ ਵਿੱਚ ਉਹਨਾਂ ਨੂੰ ਰੋਸ ਪ੍ਰਦਰਸ਼ਨ ਨਹੀਂ ਕਰਨ ਦਿੱਤਾ ਗਿਆ।

    ਕਿਰਤੀ ਕਿਸਾਨ ਯੂਨੀਅਨ ਦੇ ਰਜਿੰਦਰ ਕਿੰਗਰਾ, ਗੁਰਮੀਤ ਸੰਗਰਾਹੂਰ, ਗੁਰਜੀਤ ਬਰਾੜ, ਨਿਸ਼ਾਨ ਭੁੱਲਰ ਤੇ ਪੀ ਐਸ ਯੂ ਆਗੂ ਹਰਵੀਰ ਗੰਧੜ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੇ ਨਕਸ਼ੇ ਕਦਮ ’ਤੇ ਚੱਲਦਿਆਂ ਪੰਜਾਬ ਵਿੱਚ ਜਮਹੂਰੀਅਤ ਦਾ ਗਲ ਘੁੱਟਣ ਦਾ ਕੰਮ ਭਗਵੰਤ ਮਾਨ ਸਰਕਾਰ ਕਰ ਰਹੀ ਹੈ। ਉਹਨਾਂ ਕਿਹਾ ਕਿ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਨਾ ਹਰੇਕ ਵਿਅਕਤੀ ਦਾ ਸੰਵਿਧਾਨਿਕ ਹੱਕ ਹੈ ਅਤੇ ਉਸੇ ਹੱਕ ਤਹਿਤ ਹੀ ਬੀਕੇਯੂ ਉਗਰਾਹਾਂ ਬਠਿੰਡਾ ਵਿੱਚ ਰੋਸ ਪ੍ਰਦਰਸ਼ਨ ਕਰਨ ਜਾ ਰਹੀ ਸੀ।

    ਉਹਨਾਂ ਕਿਹਾ ਕਿ ਡੀਐਸਪੀ ਦੀ ਬਾਂਹ ਟੁੱਟਣ ਦੇ ਮਾਮਲੇ ਵਿੱਚ ਕਿਸਾਨ ਆਗੂਆਂ ’ਤੇ 307 ਦਾ ਝੂਠਾ ਮੁਕਦਮਾ ਦਰਜ ਕਰਕੇ ਉਹਨਾਂ ਨੂੰ ਕਰੀਬਨ 10 ਮਹੀਨਿਆਂ ਤੋਂ ਜੇਲ੍ਹ ਵਿੱਚ ਬੰਦ ਕੀਤਾ ਹੋਇਆ ਹੈ। ਉਹਨਾਂ ਕਿਹਾ ਹੈ ਕਿ ਕਾਨੂੰਨ ਤੌਰ ’ਤੇ ਡਾਂਗ ਨਾਲ ਬਾਂਹ ਟੁੱਟਣ ’ਤੇ ਇਰਾਦਾ ਕਤਲ ਦਾ ਪਰਚਾ ਨਹੀਂ ਬਣਦਾ ਪਰ ਪੁਲਿਸ ਅੰਦੋਲਨਕਾਰੀਆਂ ਨਾਲ ਖੂੰਦਕ ਰੱਖਦਿਆਂ ਹੋਇਆਂ ਇਸ ਤਰ੍ਹਾਂ ਦੀਆਂ ਸੰਗੀਨ ਧਰਾਵਾਂ ਲਾ ਕੇ ਉਹਨਾਂ ਨੂੰ ਮਹੀਨਿਆਂ ਵੱਧੀ ਜੇਲ੍ਹਾਂ ਵਿੱਚ ਸੜਨ ਵਾਸਤੇ ਮਜ਼ਬੂਰ ਕਰ ਰਹੀ ਹੈ ਅਤੇ ਉੱਪਰੋਂ ਜ਼ਮਹੂਰੀ ਤਰੀਕੇ ਨਾਲ ਇਸ ਬੇਇਨਸਾਫੀ ਖਿਲਾਫ ਆਵਾਜ਼ ਚੁੱਕਣ ’ਤੇ ਡਾਂਗਾਂ ਵਰ੍ਹਾਈਆਂ ਜਾ ਰਹੀਆਂ  ਹਨ।

    ਇਹ ਵੀ ਪੜ੍ਹੋ: U-19 World Cup Win: ਅੰਡਰ-19 ਵਿਸ਼ਵ ਕੱਪ ਦੀ ਜਿੱਤ ‘ਤੇ ਕਨਿਸ਼ਕ ਚੌਹਾਨ ਦੀ ਮਾਂ ਨੇ ਕਿਹਾ, ਪੁੱਤ ਦਾ ਵੱਖਰੇ ਅ…

    ਉਹਨਾਂ ਕਿਹਾ ਕਿ ਕਿਸਾਨ ਲਹਿਰ ਨੂੰ ਕੁਚਲਣ ਦੇ ਪਿੱਛੇ ਮਨਸ਼ਾ ਇਹ ਹੈ ਕਿ ਬਿਜਲੀ ਬਿੱਲ, ਬੀਜ ਬਿੱਲ ਅਤੇ ਮੁਕਤ ਵਪਾਰ ਸਮਝੌਤਿਆਂ ਨੂੰ ਲਾਗੂ ਕਰਨ ਦੇ ਵਿੱਚ ਕਿਸਾਨ ਲਹਿਰ ਅੜਿੱਕਾ ਬਣੀ ਹੋਈ ਆ ਜਿਸ ਦੇ ਚੱਲਦਿਆਂ ਹੀ ਲਗਾਤਾਰ ਪੰਜਾਬ ਸਰਕਾਰ ਕੇਂਦਰ ਸਰਕਾਰ ਦੇ ਨਕਸ਼ੇ ਕਦਮ ’ਤੇ ਚੱਲਦਿਆਂ ਕਿਸਾਨਾਂ ’ਤੇ ਜਬਰ ਢਾਹ ਰਹੀ ਹੈ! ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਇਸ ਜਬਰ ਨੂੰ ਬੰਦ ਕਰਨਾ ਚਾਹੀਦਾ ਹੈ ਅਤੇ ਜੇਲ੍ਹ ਵਿੱਚ ਬੰਦ ਕਿਸਾਨ ਆਗੂਆਂ ਨੂੰ ਤੁਰੰਤ ਰਿਹਾ ਕਰਨਾ ਚਾਹੀਦਾ ਹੈ ਨਹੀਂ ਤਾਂ ਇੱਕ ਵੱਡੇ ਕਿਸਾਨ ਅੰਦੋਲਨ ਦਾ ਸਾਹਮਣਾ ਕਰਨ ਵਾਸਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਤਿਆਰ ਰਹਿਣਾ ਚਾਹੀਦਾ ਹੈ। Farmers Protest