ਬੈਂਗਲੁਰੂ ਨੂੰ ਮੱਧ ਕ੍ਰਮ ਤੋਂ ਚੰਗੇ ਪ੍ਰਦਰਸ਼ਨ ਦੀ ਉਮੀਦ
(ਏਜੰਸੀ) ਲਖਨਊ। ਇੰਡੀਅਨ ਪ੍ਰੀਮੀਅਰ ਲੀਗ (IPL) ਵਿੱਚ ਅੱਜ ਦਾ ਮੁਕਾਬਲਾ ਲਖਨਊ ਸੁਪਰ ਜਾਇੰਟਸ (LSG) ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ (RCB) ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਲਖਨਊ ਦੇ ਏਕਾਨਾ ਕ੍ਰਿਕਟ ਸਟੇਡੀਅਮ ‘ਚ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ। ( LSG Vs RCB)
ਰਾਇਲ ਚੈਂਲੇਂਜਰਸ ਬੈਂਗਲੁਰੂ (ਆਰਸੀਬੀ) ਨੂੰ ਸੋਮਵਾਰ ਨੂੰ?ਇੱਥੇ ਲਖਨਊ ਸੁਪਰ ਜਾਇੰਟਸ ਖਿਲਾਫ ਹੋਣ ਵਾਲੇ ਇੰਡੀਅਨ ਪ੍ਰੀਮੀਅਰ ਲੀਗ ਮੁਕਾਬਲੇ ’ਚ ਆਪਣੀ ਮੱਧ ਲੜੀ ਤੋਂ ਚੰਗੇ ਪ੍ਰਦਰਸ਼ਨ ਦੀ ਉਮੀਦ ਹੋਵੇਗੀ ਵਿਰਾਟ ਕੋਹਲੀ, ਫਾਫ ਡੂ ਪਲੇਸੀ ਅਤੇ ਗਲੇਨ ਮੈਕਸਵੇਲ ਦੀ ਮੌਜ਼ੂਦੀਗ ’ਚ ਆਰਸੀਬੀ ਦੀ ਚੋਟੀ ਦੇ ਬੱਲੇਬਾਜ਼ਾਂ ਨੇ ਹੁਣ ਤੱਕ ਅੱਠ ਮੁਕਾਬਲਿਆਂ ’ਚ ਚੰਗਾ ਪ੍ਰਦਰਸ਼ਨ ਕੀਤਾ ਹੈ ਪਰ ਮੱਧ ਕ੍ਰਮ ਦੇ ਬੱਲੇਬਾਜ਼ਾਂ ਨੇ ਨਿਰਾਸ਼ ਕੀਤਾ ਹੈ। ਕੋਹਲੀ ਡੁਪਲੇਸਿਸ ਅਤੇ ਮੈਕਸਵੇਲ ਤੋਂ ਹਰ ਮੈਚ ’ਚ ਟੀਮ ਨੂੰ ਜਿੱਤਾਉਣ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਅਤੇ ਸਮਾਂ ਆ ਗਿਆ ਹੈ ਕਿ ਮਹਿਪਾਲ ਲੋਮਰੋਰ, ਸ਼ਾਹਬਾਜ਼ ਅਹਿਮਦ ਅਤੇ ਦਿਨੇਸ਼ ਕਾਰਤਿਕ ਵਰਗੇ ਬੱਲੇਬਾਜ ਵੀ ਪ੍ਰਭਾਵੀ ਪ੍ਰਰਦਸ਼ਨ ਕਰਨ।
ਬੈਂਗਲੁਰੂ ਨੂੰ ਫੀਲ਼ਡਿੰਗ ’ਚ ਕਰਨਾ ਪਵੇਗਾ ਸੁਧਾਰ ( LSG Vs RCB)
ਉਮੀਦ ਹੈ ਕਿ ਫੀਲਡਿੰਗ ’ਚ ਵੀ ਸੁਧਾਰ ਦੀ ਜ਼ਰੂਰਤ ਹੈ ਅਤੇ ਕੋਲਕਾਤਾ ਨਾਈਟ ਰਾਇਡਰਸ ਖਿਲਾਫ ਹਾਰ ਤੋਂ ਬਾਅਦ ਕੋਹਲੀ ਵੀ ਇਸ ਵੱਲ ਇਸ਼ਾਰਾ ਕਰ ਚੁਕੇ ਹਨ ਡੁਪਲੇਸਿਸ ਦੇ ਸਾਬਕਾ ਫਿਟਨੈਸ ਹਾਸਲ ਨਹੀਂ ਕਰਨ ਤੱਕ ਸਾਬਕਾ ਭਾਰਤੀ ਕਪਤਾਨ ਕੋਹਲੀ ਟੀਮ ਦੀ ਅਗਵਾਈ ਕਰਦੇ ਰਹਿਣਗੇ ਆਰਸੀਬੀ ਦੀ ਟੀਮ ਡੁਪਲੇਸਿਸ ਦੀ ਵਰਤੋਂ ‘ਇੰਪੈਕਟ ਪਲੇਅਰ’ ਦੇ ਰੂਪ ’ਚ ਕਰ ਰਹੀ ਹੈ ਆਰਸੀਬੀ ਲਈ ਮੁਹੰਮਦ ਸਿਰਾਜ ਨੇ ਸ਼ਾਨਦਾਰ ਗੇਂਦਬਾਜੀ ਕੀਤੀ ਹੈ ਅਤੇ ਉਨ੍ਹਾਂ ਨੂੰ ਹੋਰ ਤੇਜ਼ ਗੇਂਦਬਾਜ਼ਾਂ ਤੋਂ ਸਮੱਰਥਨ ਦੀ ਜ਼ਰੂਰਤ ਹੈ।
ਹਰਸ਼ਲ ਪਟੇਲ ਨੂੰ ਮੁਸ਼ਕਲ ਸਮੇਂ ਦੌਰਾਨ ਗੇਂਦਬਾਜ਼ੀ ਦੀ ਜਿੰਮੇਵਾਰੀ ਦਿੱਤੀ ਜਾ ਰਹੀ ਹੈ ਪਰ ਉਨ੍ਹਾਂ ਨੂੰ 9.94 ਦੇ ਆਪਣੇ ਇਕੋਨੌਮੀ ਰੇਟ ’ਚ ਸੁਧਾਰ ਕਰਨਾ ਹੋਵੇਗਾ ਦੂਜੇ ਪਾਸੇ ਲਖਨਊ ਦੀ ਟੀਮ ਪੰਜਾਬ ਕਿੰਗਸ ਖਿਲਾਫ ਵੱਡੀ ਜਿੱਤ ਤੋਂ?ਬਾਅਦ ਇਸ ਮੁਕਾਬਲੇ ’ਚ ਉਤਰੇਗੀ ਪੰਜਾਬ ਖਿਲਾਫ ਬੱਲੇਬਾਜ਼ੀ ਪ੍ਰਦਰਸ਼ਨ ਦਰਸ਼ਾਉਂਦਾ ਹੈ?ਕਿ ਜਦੋਂ ਕਾਇਲ ਮਾਇਰਸ, ਮਾਕਰਸ ਸਟੋਇਨਿਸ ਅਤੇ ਨਿਕੋਲਸ ਪੂਰਨ ਵਰਗੇ ਬੱਲੇਬਾਜ਼ ਲੈਅ ’ਚ ਹੋਣ ਤਾਂ ਕੋਈ ਵੀ ਸਕੋਰ ਹਾਸਲ ਕੀਤਾ ਜਾ ਸਕਦਾ ਹੈ ਕਪਤਾਨ ਲੋਕੇਸ਼ ਰਾਹੁਲ ਹਾਲਾਂਕਿ ਦਬਾਅ ’ਚ ਹਨ ਅਤੇ ਲਖਨਊ ਦੇ ਘਰੇਲੂ ਮੈਦਾਨ ’ਤੇ ਛਾਪ ਛੱਡਣਾ ਚਾਹੁੰਣਗੇ ਲਖਨਊ ਦੀ ਪਿੱਚ ਨੇ ਹਾਲਾਂਕਿ ਨਿਰਾਸ਼ ਕੀਤਾ ਹੈ ਅਤੇ ਉਹ ਘਰੇਲੂ ਟੀਮ ਦੇ ਮਜ਼ਬੂਤ ਪੱਖਾਂ ਮੁਤਾਬਿਕ ਨਹੀਂ?ਹੈ ਮੋਹਾਲੀ ’ਚ ਬੱਲੇਬਾਜ਼ੀ ਦੀ ਅਨੁਕੂਲ ਪਿੱਚ ’ਤੇ ਸੁਪਰ ਜਾਇੰਟਸ ਦੇ ਬੱਲੇਬਾਜ਼ਾਂ ਨੇ ਢੇਰਾਂ ਦੌੜਾਂ ਬਟੋਰਿਆਂ ਪਰ ਇੱਥੇ ਹੌਲੀ ਪਿੱਚ ’ਤੇ ਉਨ੍ਹਾਂ ਨੂੰ ਜੂਝਣਾ ਪੈ ਰਿਹਾ ਹੈ।
ਰਾਹੁਲ ਨੂੰ ਟੀਮ ਤੋਂ ਚੰਗੇ ਪ੍ਰਦਰਸ਼ਨ ਦੀ ਉਮੀਦ
ਰਾਹੁਲ ਅਤੇ ਉਨ੍ਹਾਂ ਦੀ ਟੀਮ ਨੂੰ ਹਾਲਾਂਕਿ ਪਿਛਲੇ ਘਰੇਲੂ ਮੈਚ ਦੀ ਤੁਲਨਾ ’ਚ ਚੰਗੇ ਪ੍ਰਦਰਸ਼ਨ ਦੀ ਉਮੀਦ ਹੋਵੇਗੀ ਜਦੋਂ ਟੀਮ ਚੰਗੀ ਸਥਿਤੀ ’ਚ ਹੋਣ ਦੇ ਬਾਵਜੂਦ 136 ਦੌੜਾਂ ਦੇ ਟੀਚੇ ਨੂੰ ਹਾਸਲ ਕਰਨ ’ਚ ਨਾਕਾਮ ਰਹੀ ਸੀ ਸਪਿਨਰਾਂ ਨੇ ਲਖਨਊ ਦੀ ਪਿੱਚ ’ਤੇ ਗੇਂਦਬਾਜ਼ੀ ਦਾ ਲੁਫਤ ਚੁੱਕਿਆ ਹੈ ਅਤੇ ਰਵਿ ਬਿਸ਼ਨੋਈ ਨੇ ਤਜ਼ੁਰਬੇਕਾਰ ਅਮਿਤ ਮਿਸ਼ਰਾ ਨਾਲ ਮਿਲ ਕੇ ਟੀਮ ਲਈ ਜਿੰਮੇਵਾਰੀ ਚੁੱਕੀ ਹੈ ਮਾਰਕ ਵੁੱਡ ਦੀ ਗੈਰਹਾਜ਼ਰੀ ’ਚ ਅਫਗਾਨਿਸਤਾਨ ਤੇ ਤੇਜ਼ ਗੇਂਦਬਾਜ਼ ਨਵੀਨ ਉਲ ਹੱਕ ਨੇ ਪ੍ਰਭਾਵਿਤ ਕੀਤਾ ਆਵੇਸ਼ ਖਾਨ ਨੇ ਸੱਤ ਮੈਚਾਂ ’ਚ ਲਗਭਗ 10 ਦੌੜਾਂ ਪਰ ਓਵਰ ਦੀ ਦਰ ਨਾਲ ਦੌੜਾਂ ਦਿੱਤੀਆਂ ਹਨ ਅਤੇ ਉਹ ਇਸ ਵਿੱਚ ਸੁਧਾਰ ਕਰਨਾ ਚਾਹੁੰਣਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ