One Day ਰੈਂਕਿੰਗ ’ਚ ‘King Kohli’ ਦਾ ਦਬਦਬਾ, ਪਹੁੰਚੇ ਨੰਬਰ-1 ਬੱਲੇਬਾਜ਼ ਬਣਨ ਦੇ ਕਰੀਬ

ICC Rankings

ਨੰਬਰ-1 ’ਤੇ ਭਾਰਤ ਦੇ ਹੀ ਬੱਲੇਬਾਜ਼ ਸ਼ੁਭਮਨ ਗਿੱਲ | ICC Rankings

  • ਅਸਟਰੇਆਈ ਟ੍ਰੈਵਿਸ ਹੈਡ ਨੂੰ ਵੀ ਹੋਇਆ ਹੈ ਫਾਇਦਾ
  • ਦੂਜੇ ਨੰਬਰ ’ਤੇ ਮੌਜ਼ੂਦ ਹਨ ਪਾਕਿਸਤਾਨ ਦੇ ਬਾਬਰ ਆਜ਼ਮ

ਆਈਸੀਸੀ ਕ੍ਰਿਕੇਟ ਵਿਸ਼ਵ ਕੱਪ 2023 ਦੀ ਸਮਾਪਤੀ ਹੋ ਗਈ ਹੈ ਅਤੇ ਆਈਸੀਸੀ ਨੇ ਪਹਿਲੀ ਇੱਕਰੋਜ਼ਾ ਰੈਂਕਿੰਗ ਜਾਰੀ ਕਰ ਦਿੱਤੀ ਹੈ। ਇਸ ਦਾ ਭਾਰਤੀ ਖਿਡਾਰੀਆਂ ਨੂੰ ਜ਼ਬਰਦਸਤ ਫਾਇਦਾ ਹੋਇਆ ਹੈ। ਭਾਰਤੀ ਟੀਮ ਦੇ ਤਿੰਨ ਬੱਲੇਬਾਜ਼ ਸਿਖਰ-4 ’ਚ ਸ਼ਾਮਲ ਹਨ। ਭਾਰਤ ਦੇ ਮਹਾਨ ਬੱਲੇਬਾਜ਼ ਅਤੇ ਸਾਬਕਾ ਕਪਤਾਨ ਵਿਰਾਟ ਕੋਹਲੀ ਸਿਖਰ ’ਤੇ ਪਹੁੰਚਣ ਦੇ ਕਰੀਬ ਪਹੁੰਚ ਗਏ ਹਨ। ਇਸ ਦੇ ਨਾਲ ਹੀ ਕਪਤਾਨ ਰੋਹਿਤ ਸ਼ਰਮਾ ਨੇ ਚੌਥੇ ਸਥਾਨ ’ਤੇ ਆਪਣੀ ਸਥਿਤੀ ਮਜ਼ਬੂਤ ​​ਕਰ ਲਈ ਹੈ। ਭਾਰਤੀ ਟੀਮ ਦੇ ਸਲਾਮੀ ਅਤੇ ਓਪਨਰ ਬੱਲੇਬਾਜ਼ ਸ਼ੁਭਮਨ ਗਿੱਲ ਪਹਿਲੇ ਸਥਾਨ ’ਤੇ ਪਹਿਲਾਂ ਹੀ ਕਾਬਿਜ਼ ਹਨ ਅਤੇ ਪਾਕਿਸਤਾਨ ਦੇ ਬੱਲੇਬਾਜ਼ ਬਾਬਰ ਆਜ਼ਮ ਦੂਜੇ ਸਥਾਨ ’ਤੇ ਹਨ। ਗਿੱਲ ਬਾਬਰ ਨੂੰ ਪਿੱਛੇ ਛੱਡ ਪਹਿਲੇ ਸਥਾਨ ’ਤੇ ਪਹੁੰਚ ਸਨ। ਜਦਕਿ ਵਿਰਾਟ ਕੋਹਲੀ ਤੀਜੇ ਸਥਾਨ ’ਤੇ ਹਨ। (ICC Rankings)

ICC Rankings

ਵਿਰਾਟ ਕੋਹਲੀ ਨੇ ਇਸ ਵਿਸ਼ਵ ਕੱਪ ’ਚ 765 ਦੌੜਾਂ ਬਣਾਈਆਂ। ਉਨ੍ਹਾਂ ਦੀਆਂ 765 ਦੌੜਾਂ ’ਚ 3 ਸੈਂਕੜੇ ਵੀ ਸ਼ਾਮਲ ਰਹੇ। ਇਸ ਕਾਰਨ ਉਨ੍ਹਾਂ ਨੂੰ ਇੱਕ ਸਥਾਨ ਦਾ ਫਾਇਦਾ ਹੋਇਆ ਹੈ। ਉਹ ਹੁਣ ਸਿਖਰ ਰੈਂਕਿੰਗ ’ਤੇ ਕਾਬਜ਼ ਸ਼ੁਭਮਨ ਗਿੱਲ ਤੋਂ ਸਿਰਫ 35 ਰੇਟਿੰਗ ਅੰਕ ਪਿੱਛੇ ਹਨ। ਸ਼ੁਭਮਨ ਗਿੱਲ ਦੇ 826 ਰੇਟਿੰਗ ਅੰਕ ਹਨ। ਪਾਕਿਸਤਾਨ ਦੇ ਸਾਬਕਾ ਕਪਤਾਨ ਦੇ ਖਾਤੇ ’ਚ 824 ਰੇਟਿੰਗ ਅੰਕ ਹਨ। ਕੋਹਲੀ ਦੇ 791 ਅਤੇ ਜਦਕਿ ਕਪਤਾਨ ਰੋਹਿਤ ਸ਼ਰਮਾ ਦੇ 769 ਰੇਟਿੰਗ ਅੰਕ ਹਨ। ਕੋਹਲੀ ਨੇ ਇਸ ਵਿਸ਼ਵ ਕੱਪ ’ਚ ਤਿੰਨ ਸੈਂਕੜੇ ਲਾਏ। ਉਨ੍ਹਾਂ ਇੱਕਰੋਜ਼ਾ ’ਚ ਸਚਿਨ ਤੇਂਦੁਲਕਰ ਦੇ ਸਭ ਤੋਂ ਜ਼ਿਆਦਾ 49 ਸੈਂਕੜਿਆਂ ਦਾ ਰਿਕਾਰਡ ਵੀ ਤੋੜਿਆ। ਇਸ ਦੇ ਨਾਲ ਹੀ ਰੋਹਿਤ ਸ਼ਰਮਾ ਨੇ ਟੂਰਨਾਮੈਂਟ ’ਚ ਟੀਮ ਲਈ 597 ਦੌੜਾਂ ਬਣਾਈਆਂ। ਸ਼ੁਭਮਨ ਗਿੱਲ ਨੇ 354 ਅਤੇ ਬਾਬਰ ਆਜ਼ਮ ਨੇ 320 ਦੌੜਾਂ ਬਣਾਈਆਂ। ਪਾਕਿਸਤਾਨ ਦੀ ਟੀਮ ਸੈਮੀਫਾਈਨਲ ਤੱਕ ਵੀ ਨਹੀਂ ਪਹੁੰਚ ਸਕੀ ਸੀ। (ICC Rankings)

ਕੋਹਲੀ 1258 ਦਿਨ ਰਹੇ ਹਨ ਸਿਖਰ ’ਤੇ | ICC Rankings

ਭਾਰਤ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ 2017 ਤੋਂ 2021 ਦਰਮਿਆਨ 1258 ਦਿਨ ਪਹਿਲੇ ਨੰਬਰ ’ਤੇ ਰਹੇ। ਹਾਲ ਹੀ ਦੇ ਸਾਲਾਂ ’ਚ, ਬਾਬਰ ਨੇ ਆਪਣਾ ਜ਼ਿਆਦਾਤਰ ਸਮਾਂ ਸਿਖਰ ’ਤੇ ਬਿਤਾਇਆ ਹੈ। ਉਨ੍ਹਾਂ ਨੂੰ ਸ਼ੁਭਮਨ ਗਿੱਲ ਨੇ ਪਹਿਲੇ ਸਥਾਨ ਤੋਂ ਹਟਾ ਦਿੱਤਾ। ਦੱਖਣੀ ਅਫਰੀਕਾ ਦੇ ਸਲਾਮੀ ਬੱਲੇਬਾਜ਼ ਕਵਿੰਟਨ ਡੀ ਕਾਕ ਇੱਕਰੋਜ਼ਾ ਰੈਂਕਿੰਗ ’ਚ ਦੋ ਸਥਾਨ ਹੇਠਾਂ ਪੰਜਵੇਂ ਸਥਾਨ ’ਤੇ ਆ ਗਏ ਹਨ। ਇਸ ਦੇ ਨਾਲ ਹੀ ਨਿਊਜ਼ੀਲੈਂਡ ਦਾ ਸੱਜੇ ਹੱਥ ਦੇ ਬੱਲੇਬਾਜ਼ ਡੇਰਿਲ ਮਿਸ਼ੇਲ ਵਿਸ਼ਵ ਕੱਪ ’ਚ 552 ਦੌੜਾਂ ਬਣਾ ਪੰਜ ਸਥਾਨ ਦੇ ਫਾਇਦੇ ਨਾਲ ਛੇਵੇਂ ਸਥਾਨ ’ਤੇ ਪਹੁੰਚ ਗਏ ਹਨ। (ICC Rankings)

ਅਸਟਰੇਲੀਆਈ ਟ੍ਰੈਵਿਸ ਹੈੱਡ ਨੂੰ ਹੋਇਆ ਵੱਡਾ ਫਾਇਦਾ | ICC Rankings

ਭਾਰਤ ਖਿਲਾਫ ਫਾਈਨਲ ਮੁਕਾਬਲੇ ’ਚ ਸੈਂਕੜੇ ਜੜਨ ਵਾਲੇ ਅਸਟਰੇਲੀਆਈ ਓਪਨਰ ਬੱਲੇਬਾਜ਼ ਟ੍ਰੈਵਿਸ ਹੈਡ ਨੇ ਇੱਕਰੋਜ਼ਾ ਬੱਲੇਬਾਜ਼ਾਂ ਦੀ ਰੈਂਕਿੰਗ ’ਚ ਲੰਬੀ ਛਾਲ ਮਾਰੀ ਹੈ। ਉਨ੍ਹਾਂ ਨੂੰ 28 ਸਥਾਨਾਂ ਦੀ ਛਾਲ ਲਾ 15ਵੇਂ ਸਥਾਨ ’ਤੇ ਪਹੁੰਚ ਗਏ ਹਨ। (ICC Rankings)

ਦੱਖਣੀ ਅਫਰੀਕੀ ਕੇਸ਼ਵ ਮਹਾਰਾਜ ਰਹੇ ਪਹਿਲੇ ਸਥਾਨ ’ਤੇ

ਗੇਂਦਬਾਜ਼ਾਂ ਦੀ ਰੈਂਕਿੰਗ ’ਚ ਦੱਖਣੀ ਅਫਰੀਕਾ ਦੇ ਸਪਿਨਰ ਕੇਸ਼ਵ ਮਹਾਰਾਜ ਸਿਖਰ ’ਤੇ ਬਰਕਰਾਰ ਹਨ। ਅਸਟਰੇਲੀਆਈ ਦੇ ਕਈ ਖਿਡਾਰੀਆਂ ਨੇ ਆਪਣੀ ਸਫਲ ਵਿਸ਼ਵ ਕੱਪ ਮੁਹਿੰਮ ਤੋਂ ਬਾਅਦ ਕੁਝ ਚੰਗੀ ਕਿਸਮਤ ਬਣਾਈ ਹੈ। ਤਜਰਬੇਕਾਰ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਡ ਚਾਰ ਸਥਾਨਾਂ ਦੇ ਫਾਇਦੇ ਨਾਲ ਦੂਜੇ ਸਥਾਨ ’ਤੇ ਪਹੁੰਚ ਗਏ ਹਨ, ਉਨ੍ਹਾਂ ਦੇ ਸਾਥੀ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਅੱਠ ਸਥਾਨਾਂ ਦੇ ਫਾਇਦੇ ਨਾਲ 12ਵੇਂ ਸਥਾਨ ’ਤੇ ਪਹੁੰਚ ਗਏ ਹਨ, ਜਦਕਿ ਕਪਤਾਨ ਪੈਟ ਕਮਿੰਸ ਨੂੰ 7 ਸਥਾਨਾਂ ਦਾ ਫਾਇਦਾ ਹੋਇਆ ਹੈ, ਅਤੇ ਉਹ 27ਵੇਂ ਸਥਾਨ ’ਤੇ ਪਹੁੰਚ ਗਏ ਹਨ। (ICC Rankings)

ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਨੂੰ ਹੋਇਆ ਨੁਕਸਾਨ

ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਤੀਜੇ ਸਥਾਨ ਅਤੇ ਜਸਪ੍ਰੀਤ ਬੁਮਰਾਹ ਚੌਥੇ ਸਥਾਨ ’ਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦੇ ਸਾਥੀ ਗੇਂਦਬਾਜ਼ ਕੁਲਦੀਪ ਯਾਦਵ ਇੱਕ ਸਥਾਨ ਹੇਠਾਂ ਆ ਛੇਵੇਂ ਸਥਾਨ ’ਤੇ ਆ ਗਏ ਹਨ। ਵਿਸ਼ਵ ਕੱਪ ਦੀ ਸਮਾਪਤੀ ’ਤੇ ਆਲਰਾਊਂਡਰਾਂ ਦੀ ਇੱਕਰੋਜ਼ਾ ਰੈਂਕਿੰਗ ਦੇ ਸਿਖਰਲੇ 10 ’ਚ ਜ਼ਿਆਦਾ ਬਦਲਾਅ ਨਹੀਂ ਹੋਇਆ ਹੈ। ਬੰਗਲਾਦੇਸ਼ ਦੇ ਤਜਰਬੇਕਾਰ ਸ਼ਾਕਿਬ ਅਲ ਹਸਨ ਕੋਲ ਸਿਖਰ ’ਤੇ ਚੰਗੀ ਲੀੜ ਹੈ। ਨਿਊਜ਼ੀਲੈਂਡ ਦੇ ਮਿਸ਼ੇਲ ਸੈਂਟਨਰ ਦੋ ਸਥਾਨ ਹੇਠਾਂ ਸੱਤਵੇਂ ਸਥਾਨ ’ਤੇ ਅਤੇ ਬੰਗਲਾਦੇਸ਼ ਦੇ ਮੇਹਦੀ ਹਸਨ ਮਿਰਾਜ ਦੋ ਸਥਾਨ ਹੇਠਾਂ ਨੌਵੇਂ ਸਥਾਨ ’ਤੇ ਆ ਗਏ ਹਨ। (ICC Rankings)

ਇਹ ਵੀ ਪੜ੍ਹੋ : ICC ਦਾ ਵੱਡਾ ਐਲਾਨ, ਕ੍ਰਿਕੇਟ ’ਚ ਆਇਆ ਇਹ ਨਵਾਂ ਨਿਯਮ