ਦੋ ਭਰਾਵਾਂ ‘ਤੇ ਇੱਕ ਹੋਰ ਵਿਅਕਤੀ ‘ਤੇ ਵੀ ਕੀਤਾ ਹਮਲਾ
ਸੁਧੀਰ ਅਰੋੜਾ, ਅਬੋਹਰ
ਨੇੜਲੇ ਪਿੰਡ ਭੰਗਾਲਾ ਦੇ ਕੋਲ ਬਣੀ ਕਲੋਨੀ ਨਿਵਾਸੀ ਇੱਕ ਕਲਯੁਗੀ ਪੁੱਤਰ ਨੇ ਆਪਣੀ ਇੱਕ ਮਹਿਲਾ ਮਿੱਤਰ ਨਾਲ ਮਿਲ ਕੇ ਪਿਛਲੀ ਦੇਰ ਰਾਤ ਆਪਣੀ ਹੀ ਮਾਂ ਦਾ ਗਲਾ ਰੇਤ ਕੇ ਕਤਲ ਕਰ ਦਿੱਤਾ ਹੈ। ਇੰਨਾ ਹੀ ਨਹੀਂ ਉਸਨੇ ਆਪਣੇ ਦੋ ਭਰਾਵਾਂ ਅਤੇ ਇੱਕ ਹੋਰ ਵਿਅਕਤੀ ਤੇ ਹਮਲਾ ਕਰ ਦਿੱਤਾ, ਜਿਸ ਵਿੱਚ ਉਸਦਾ ਸਕਾ ਰਿਸ਼ਤੇਦਾਰ ਬੁਰੀ ਤਰ੍ਹਾਂ ਜਖ਼ਮੀ ਹੋ ਗਿਆ। ਜਾਣਕਾਰੀ ਦੇ ਅਨੁਸਾਰ ਭੰਗਾਲਾ ਕਲੋਨੀ ਨਿਵਾਸੀ 70 ਸਾਲ ਦੀ ਔਰਤ ਹਰਪਾਲ ਕੌਰ ਪਤਨੀ ਭੋਲੂ ਸਿੰਘ ਦੇ 4 ਬੇਟੇ ਰੇਸ਼ਮ ਸਿੰਘ, ਸਵਰਾਜ ਸਿੰਘ, ਸੁਖਜਿੰਦਰ ਸਿੰਘ ਅਤੇ ਬਲਕਾਰ ਸਿੰਘ ਉਰਫ ਕਾਲੀ ਹਨ। ਮ੍ਰਿਤਕਾ ਦੇ ਬੇਟੇ ਰੇਸ਼ਮ ਨੇ ਦੱਸਿਆ ਕਿ ਉਸਦਾ ਛੋਟਾ ਭਰਾ ਬਲਕਾਰ ਉਰਫ ਕਾਲੀ ਨਸ਼ੇੜੀ ਕਿਸਮ ਦਾ ਹੈ, ਜਿਸ ਦੇ ਚਲਦੇ ਕਰੀਬ 7 ਸਾਲ ਪਹਿਲਾਂ ਥੇਹੜੀ ਪਿੰਡ ਨਿਵਾਸੀ ਉਸ ਦੀ ਪਤਨੀ ਮਨਪ੍ਰੀਤ ਕੌਰ ਉਸਨੂੰ ਛੱਡ ਗਈ ਸੀ, ਜਿਸ ਤੋਂ ਬਾਅਦ ਬਲਕਾਰ ਸਿੰਘ ਦੇ ਬੱਲੂਆਨਾ ਨਿਵਾਸੀ ਔਰਤ ਅਮਰਜੀਤ ਕੌਰ ਨਾਲ ਗੈਰ ਸਮਾਜਿਕ ਸਬੰਧ ਬਣ ਗਏ
ਰੇਸ਼ਮ ਸਿੰਘ ਨੇ ਦੱਸਿਆ ਕਿ ਉਸਦੀ ਮਾਂ ਨੇ ਸਾਰਿਆਂ ਨੂੰ ਆਪਣਾ-ਆਪਣਾ ਹਿੱਸਾ ਵੰਡ ਕੇ ਦਿੱਤਾ ਹੋਇਆ ਹੈ ਪਰ ਬਲਕਾਰ ਸਿੰਘ ਅਮਰਜੀਤ ਕੌਰ ਨਾਲ ਮਿਲਕੇ ਮਾਂ ਨੂੰ ਆਪਣੇ ਹਿੱਸੇ ਦਾ ਵੀ ਕਰੀਬ 1 ਲੱਖ ਦਾ ਪਲਾਂਟ ਉਸਦੇ ਨਾਂਅ ਕਰਨ ਦਾ ਦਬਾਅ ਬਣਾਉਂਦੇ ਹੋਏ। ਪਰੇਸ਼ਾਨ ਕਰਦਾ ਸੀ ਜਦੋਂ ਕਿ ਉਸਦੀ ਮਾਂ ਹਰਪਾਲ ਕੌਰ ਦਾ ਕਹਿਣਾ ਸੀ ਕਿ ਉਹ ਆਪਣਾ ਹਿੱਸਾ ਉਸਦੀ ਪਹਿਲੀ ਪਤਨੀ ਮਨਪ੍ਰੀਤ ਦੇ ਬੇਟੇ ਦੇ ਨਾਂਅ ਕਰੇਗੀ। ਇਸ ਰੰਜਸ਼ ਦੇ ਚਲਦੇ ਪਿਛਲੀ ਰਾਤ ਉਸਨੇ ਅਮਰਜੀਤ ਕੌਰ ਦੇ ਨਾਲ ਯੋਜਨਾ ਬਣਾਈ ਅਤੇ ਦੇਰ ਰਾਤ ਕਸੀਏ ਨਾਲ ਹਮਲਾ ਕਰ ਮਾਂ ਹਰਪਾਲ ਕੌਰ ਦਾ ਗਲਾ ਰੇਤ ਦਿੱਤਾ। ਸਵੇਰੇ ਕਰੀਬ 4 ਵਜੇ ਉਨ੍ਹਾਂ ਦੀ ਪੜੋਸ਼ਨ ਵੀਰਪਾਲ ਕੌਰ ਨੇ ਇਹ ਘਟਨਾ ਵੇਖ ਉਨ੍ਹਾਂ ਨੂੰ ਸੂਚਨਾ ਦਿੱਤੀ
ਰੇਸ਼ਮ ਨੇ ਦੱਸਿਆ ਕਿ ਜਦੋਂ ਉਹ, ਉਸ ਦਾ ਭਰਾ ਸਵਰਾਜ ਅਤੇ ਪਿੰਡ ਦਾ ਹੀ ਜਗਸੀਰ ਪੁੱਤਰ ਮਿਠੂ ਬਾਈਕ ਤੇ ਸਵਾਰ ਹੋ ਕੇ ਪਿੰਡ ਦੇ ਸਰਪੰਚ ਨੂੰ ਮਿਲਣ ਜਾ ਰਹੇ ਸਨ ਤਾਂ ਰਸਤੇ ਵਿੱਚ ਬਲਕਾਰ ਸਿੰਘ ਉਨਾਂਨੂੰ ਮਿਲਿਆ ਜਿਨੇ ਉਨ੍ਹਾਂ ਦੇ ਬਾਈਕ ਤੇ ਇੱਟਾਂ ਨਾਲ ਪੱਥਰਾਵ ਕੀਤਾ ਜਿਸਦੇ ਨਾਲ ਉਹ ਡਿੱਗ ਗਏ ਜਦੋਂ ਜਗਸੀਰ ਨੇ ਬਲਕਾਰ ਨੂੰ ਫੜਣ ਦਾ ਯਤਨ ਕੀਤਾ ਤਾਂ ਉਸਨੇ ਜਗਸੀਰ ਤੇ ਤੇਜਧਾਰ ਹਥਿਆਰ ਨਾਲ ਹਮਲਾ ਕਰ ਉਸਨੂੰ ਵੀ ਲਹੁਲੁਹਾਨ ਕਰ ਦਿੱਤਾ। ਜਿਸਦੇ ਬਾਅਦ ਉਨ੍ਹਾਂ ਨੇ ਕਿਸੇ ਤਰ੍ਹਾਂ ਬਲਕਾਰ ਨੂੰ ਕਾਬੂ ਕਰ ਬੰਨ੍ਹ ਕੇ ਘਰ ਲੈ ਆਏ ਇੱਧਰ ਸੂਚਨਾ ਮਿਲਣ ਤੇ ਪਿੰਡ ਦਾ ਸਰਪੰਚ ਲਾਭ ਸਿੰਘ ਅਤੇ ਹੋਰ ਪਿੰਡਵਾਸੀ ਵੀ ਉਨਾਂ ਦੇ ਘਰ ਪਹੁਚੇਂ ਅਤੇ ਸਦਰ ਪੁਲਿਸ ਨੂੰ ਸੂਚਨਾ ਦਿੱਤੀ,
ਜਿਸ ਤੇ ਥਾਨਾ ਪ੍ਰਭਾਰੀ ਰਣਜੀਤ ਸਿੰਘ ਅਤੇ ਏਐੱਸਆਈ ਦਿਆਲ ਸਿੰਘ ਮੌਕੇ ਤੇ ਪਹੁਚੇਂ ਅਤੇ ਔਰਤ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਉਂਦੇ ਹੋਏ ਅੱਗੇ ਦੀ ਕਾਨੂੰਨੀ ਕਾੱਰਵਾਈ ਸ਼ੁਰੂ ਕੀਤੀ ਵਾਰਸਾਂ ਨੇ ਦੱਸਿਆ ਕਿ ਉਨਾਂਨੇ ਬਲਕਾਰ ਸਿੰਘ ਅਤੇ ਔਰਤ ਅਮਰਜੀਤ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਥਾਨਾ ਪ੍ਰਭਾਰੀ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਘਟਨਾ ਸਥਾਨ ‘ਤੇ ਜਾਕੇ ਵੇਖਿਆ ਤਾਂ ਪਾਇਆ ਕਿ ਮ੍ਰਤਕਾ ਘਰ ਵਿੱਚ ਮ੍ਰਿਤ ਪਈ ਸੀ। ਉਨ੍ਹਾਂ ਨੇ ਰੇਸ਼ਮ ਸਿੰਘ ਦੇ ਬਿਆਨ ਤੇ ਉਸ ਦੇ ਭਰਾ ਬਲਕਾਰ ਅਤੇ ਅਮਰਜੀਤ ਕੌਰ ਦੇ ਖਿਲਾਫ ਭਾਂਦਸ ਦੀ ਧਾਰਾ 302,34 ਆਈਪੀਸੀ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।