ਹਮਲਾਵਰ ਯਾਸਿਰ ਭੱਟ ਗ੍ਰਿਫ਼ਤਾਰ
ਜੰਮੂ | ਜੰਮੂ-ਕਸ਼ਮੀਰ ‘ਚ ਜੰਮੂ ਦੇ ਮੇਨ ਬੱਸ ਅੱਡੇ ‘ਤੇ ਅੱਜ ਦੁਪਹਿਰ ਗ੍ਰੇਨੇਡ ਹਮਲੇ ਨਾਲ ਧਮਾਕੇ ‘ਚ ਇੱਕ ਵਿਅਕਤੀ ਦੀ ਮੌਤ ਤੇ 32 ਵਿਅਕਤੀ ਜ਼ਖਮੀ ਹੋ ਗਏ ਹਨ ਜ਼ਖਮੀਆਂ ‘ਚ ਕੁਝ ਦੀ ਹਾਲਤ ਗੰਭੀਰ ਹੈ ਹਮਲੇ ਦੇ ਪਿੱਛੇ ਅੱਤਵਾਦੀ ਸੰਗਠਨ ਹਿਜਬੁਲ ਮੁਜਾਹਿਦੀਨ ਦਾ ਹੱਥ ਸੀ ਜੰਮੂ-ਕਸ਼ਮੀਰ ਪੁਲਿਸ ਨੇ ਇਸ ਦਾ ਖੁਲਾਸਾ ਕੀਤਾ ਹੈ ਪੁਲਿਸ ਨੇ ਦੱਸਿਆ ਕਿ ਬੱਸ ‘ਚ ਗ੍ਰੇਨੇਡ ਹਮਲਾ ਕਰਨ ਵਾਲੇ ਯਾਸਿਰ ਭੱਟ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਉਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ
ਮੁਲਜ਼ਮ ਯਾਸਿਰ ਭੱਟ ਨੇ ਹਿਜਬੁਲ ਕਮਾਂਡਰ ਦੇ ਕਹਿਣ ‘ਤੇ ਜੰਮੂ ਅੱਡੇ ‘ਤੇ ਬੱਸ ‘ਚ ਗ੍ਰੇਨੇਡ ਸੁੱਟਿਆ ਸੀ ਜ਼ਿਕਰਯੋਗ ਹੈ ਕਿ ਅੱਜ ਜੰਮੂ ‘ਚ ਬੱਸ ਸਟੈਂਡ ‘ਤੇ ਖੜ੍ਹੀ ਇੱਕ ਬੱਸ ‘ਤੇ ਗ੍ਰੇਨੇਡ ਸੁੱਟਿਆ ਗਿਆ, ਜਿਸ ਤੋਂ ਬਾਅਦ ਇੱਕ ਵੱਡਾ ਧਮਾਕਾ ਹੋਇਆ ਇਸ ਹਮਲੇ ‘ਚ ਇੱਕ ਦੀ ਮੌਤ ਹੋ ਤੇ 32 ਵਿਅਕਤੀ ਜ਼ਖਮੀ ਹੋ ਗਏੇ
ਪੁਲਿਸ ਸੂਤਰਾਂ ਨੇ ਦੱਸਿਆ ਕਿ ਸੂਬੇ ਦੀ ਸ਼ੀਤਕਾਲੀਨ ਰਾਜਧਾਨੀ ‘ਚ ਰਾਜ ਆਵਜਾਈ ਟਰਾਂਸਪੋਰਟ ਨਿਗਮ ਦੇ ਬਾਹਰ ਬੱਸ ਸਟੈਂਡ ‘ਤੇ ਗ੍ਰੇਨੇਡ ਸੁੱਟ ਕੇ ਵਿਸਫੋਟ ਕੀਤਾ ਗਿਆ ਨਿਗਮ ਦੇ ਬਾਹਰ ਬੱਸ ‘ਚ ਹੋਏ ਹਮਲੇ ਤੋਂ ਬਾਅਦ ਚਾਰ ਹੋਰ ਲੋਕ ਦਹਿਸ਼ਤ ‘ਚ ਆਪਣੀ ਸੁਰੱਖਿਆ ਲਈ ਇੱਧਰ-ਓਧਰ ਭੱਜਣ ਲੱਗੇ, ਜਿਸ ਨਾਲ ਭਾਜੜ ਮਚ ਗਈ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਹਮਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ‘ਚ 32 ਵਿਅਕਤੀ ਜ਼ਖਮੀ ਹੋਏ ਹਨ, ਜਿਸ ‘ਚੋਂ ਕੁਝ ਦੀ ਹਾਲਤ ਗੰਭੀਰ ਹੈ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ
ਇਸ ਦਰਮਿਆਨ ਮੁੱਖ ਸਕੱਤਰ ਬੀਵੀਆਰ ਸਬੁਰਮਣੀਅਮ, ਰਾਜਪਾਲ ਦੇ ਸਲਾਹਕਾਰ ਦੇ ਵਿਜੈ ਕੁਮਾਰ, ਜੰਮੂ ਦੇ ਮੰਡਲਾਯੁਕਤ ਸੰਜੀਵ ਵਰਮਾ, ਪੁਲਿਸ ਜਨਰਲ ਡਾਇਰੈਕਟਰ ਮਨੀਸ਼ ਕੁਮਾਰ ਸਿਨਹਾ ਘਟਨਾ ਸਥਾਨ ਲਈ ਰਵਾਨਾ ਹੋ ਗਏ ਹਨ ਹਾਦਸੇ ਵਾਲੇ ਖੇਤਰ ਨੂੰ ਚਾਰੇ ਪਾਸਿਓਂ ਘੇਰ ਲਿਆ ਗਿਆ ਹੈ ਹਮਲਾਵਰਾਂ ਦਾ ਪਤਾ ਲਾਉਣ ਲਈ ਖੋਜੀ ਕੁੱਤਿਆਂ ਦੀ ਮੱਦਦ ਲਈ ਜਾ ਰਹੀ ਹੈ ਸੁਰੱਖਿਆ ਵਿਵਸਥਾ ਵਧਾਉਣ ਦੇ ਨਾਲ ਹੀ ਥਾਂ-ਥਾਂ ਤਲਾਸ਼ੀ ਲਈ ਜਾ ਰਹੀ ਹੈ ਜ਼ਿਕਰਯੋਗ ਹੈ ਕਿ ਜੇਕੇਐਲਐਫ ਮੁਖੀ ਯਾਸੀਨ ਮਲਿਕ ‘ਤੇ ਪੀਐਸਏ ਲਾਏ ਜਾਣ ਤੋਂ ਬਾਅਦ ਉਨ੍ਹਾਂ ਵੀਰਵਾਰ ਨੂੰ ਜੰਮੂ ਦੀ ਕੇਂਦਰੀ ਜੇਲ੍ਹ ਟਰਾਂਸਫਰ ਕੀਤਾ ਜਾਣਾ ਸੀ ਪਿਛਲੇ ਸਾਲ ਵੀ 29 ਦਸੰਬਰ ਨੂੰ ਜਨਰਲ ਬੱਸ ਸਟੈਂਡ ‘ਤੇ ਗ੍ਰੇਨੇਡ ਧਮਾਕੇ ਦੀ ਘਟਨਾ ਹੋਈ ਸੀ, ਜਿਸ ‘ਚ ਕੋਈ ਜ਼ਖਮੀ ਨਹੀਂ ਹੋਇਆ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।