ਸਕੂਲ ਬਸ ‘ਚੋਂ ਅਗਵਾ ਕੀਤੇ ਕਾਰੋਬਾਰੀ ਦੇ ਦੋ ਬੱਚੇ

kidnapped, Business, Children, School

ਸਤਨਾ। ਬਦਮਾਸ਼ਾਂ ਨੇ ਬੰਦੂਕ ਦਾ ਡਰ ਦਿਖਾ ਕੇ ਸਕੂਲ ਬੱਸ ‘ਚੋਂ ਕਾਰੋਬਾਰੀ ਦੇ 2 ਪੁੱਤਰਾਂ ਨੂੰ ਅਗਵਾ ਕਰ ਲਿਆ ਹੈ। ਬਦਮਾਸ਼ਾਂ ਨੇ ਸਕੂਲ ਬੱਸ ਨੂੰ ਰੋਕ ਕੇ ਦੋਹਾਂ ਬੱਚਿਆਂ ਨੂੰ ਅਗਵਾ ਕਰਨ ਦੀ ਘਟਨਾ ਨੂੰ ਅੰਜ਼ਾਮ ਦਿੱਤਾ। ਸੂਚਨਾ ਮਿਲਣ ਤੋਂ ਬਾਅਦ ਮੌਕੇ ‘ਤੇ ਪੁੱਜੀ ਪੁਲਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਗਵਾ ਕੀਤੇ ਗਏ ਦੋਹਾਂ ਬੱਚਿਆਂ ਦੀ ਉਮਰ 5 ਸਾਲ ਦੱਸੀ ਜਾ ਰਹੀ ਹੈ। ਇਸ ਘਟਨਾ ਦੇ ਬਾਬਤ ਸਤਨਾ ਦੇ ਪੁਲਸ ਅਧਿਕਾਰੀ ਦਾ ਕਹਿਣਾ ਹੈ ਕਿ ਬਹੁਤ ਜਲਦ ਅਸੀਂ ਬੱਚਿਆਂ ਨੂੰ ਲੱਭ ਲਵਾਂਗੇ,। ਦਿਨ-ਦਿਹਾੜੇ ਹੋਈ ਇਸ ਵਾਰਦਾਤ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ। ਜਾਣਕਾਰੀ ਮੁਤਾਬਕ ਬਦਮਾਸ਼ਾਂ ਨੇ ਕੱਪੜੇ ਨਾਲ ਮੂੰਹ ਬੰਨ੍ਹੇ ਹੋਏ ਸਨ ਅਤੇ ਬੱਸ ਨੂੰ ਜ਼ਬਰਦਸਤੀ ਰੁਕਵਾਉਣ ਤੋਂ ਬਾਅਦ ਉਹ ਉਸ ‘ਚ ਚੜ੍ਹੇ,। ਜਿਸ ਤੋਂ ਬਾਅਦ ਡਰਾਈਵਰ ਅਤੇ ਕੰਡਕਟਰ ਨੂੰ ਬੰਦੂਕ ਦਾ ਡਰ ਦਿਖਾ ਕੇ ਧਮਕਾਇਆ ਤੇ ਫਿਰ ਦੋਹਾਂ ਬੱਚਿਆਂ ਨੂੰ ਬੱਸ ਤੋਂ ਹੇਠਾਂ ਉਤਾਰ ਅਗਵਾ ਕਰ ਕੇ ਲੈ ਗਏ। ਸਕੂਲ ਬੱਸ ਵਿਚ ਸੀ. ਸੀ. ਟੀ. ਵੀ. ਕੈਮਰਾ ਲੱਗਿਆ ਹੋਇਆ ਸੀ, ਜਿਸ ‘ਚ ਪੂਰੀ ਵਾਰਦਾਤ ਕੈਦ ਹੋ ਗਈ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here