ਸਾਡੇ ਨਾਲ ਸ਼ਾਮਲ

Follow us

12.3 C
Chandigarh
Tuesday, January 20, 2026
More
    Home Breaking News ਖੁੁਸ਼ਵਿੰਦਰ ਸਿੰ...

    ਖੁੁਸ਼ਵਿੰਦਰ ਸਿੰਘ ਪੰਚਾਇਤ ਸਕੱਤਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਣੇ

    Panchayat Secretary Union
    ਫ਼ਤਹਿਗੜ੍ਹ ਸਾਹਿਬ: ਨਵ-ਨਿਯੁੁਕਤ ਪ੍ਰਧਾਨ ਖੁੁਸ਼ਵਿੰਦਰ ਸਿੰਘ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕਰਦੇ ਹੋਏ ਪੰਚਾਇਤ ਸਕੱਤਰ ਅਤੇ ਹੋਰ।ਤਸਵੀਰ : ਅਨਿਲ ਲੁਟਾਵਾ

    (ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਪੰਚਾਇਤ ਸਕੱਤਰ ਅਤੇ ਗਰਾਮ ਸੇਵਕ ਯੂਨੀਅਨ ਦੀ ਇਕ ਮੀਟਿੰਗ ਬਲਾਕ ਵਿਕਾਸ ਪੰਚਾਇਤ ਦਫਤਰ ਸਰਹਿੰਦ ਵਿਖੇ ਹੋਈ, ਜਿਸ ਵਿਚ ਖੁੁਸ਼ਵਿੰਦਰ ਸਿੰਘ ਨੂੰ ਸਰਬਸੰਮਤੀ ਨਾਲ ਜਿਲ੍ਹਾ ਪ੍ਰਧਾਨ ਅਤੇ ਮਨਵੀਰ ਸਿੰਘ ਢੀਂਡਸਾ ਨੂੰ ਸੀਨੀਅਰ ਮੀਤ ਪ੍ਰਧਾਨ ਚੁਣਿਆ ਗਿਆ। ਯੂਨੀਅਨ ਦੇ ਸਾਬਕਾ ਪ੍ਰਧਾਨ ਮੰਗਤ ਸਿੰਘ ਅਤੇ ਸਮਾਜ ਸੇਵਕ ਇੰਦਰਦੀਪ ਸਿੰਘ ਰੰਧਾਵਾ ਸਾਨੀਪੁੁਰ ਨੇ ਕਿਹਾ ਕਿ ਪੰਚਾਇਤ ਸਕੱਤਰ ਖੁੁਸ਼ਵਿੰਦਰ ਸਿੰਘ ਦੀ ਮਿਹਨਤ ਅਤੇ ਪਿੰਡਾਂ ਦੇ ਵਿਕਾਸ ਕਾਰਜਾਂ ਦੀ ਲਗਨ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਜ਼ਿਲ੍ਹਾ ਪ੍ਰਧਾਨ ਚੁਣਿਆ ਗਿਆ ਹੈ ਤਾਂ ਜੋ ਉਹ ਪਿੰਡਾਂ ਦਾ ਵਿਕਾਸ ਅਤੇ ਪੰਚਾਇਤ ਸਕੱਤਰਾਂ ਦੀਆਂ ਲਟਕ ਰਹੀਆ ਮੰਗਾਂ ਨੂੰ ਹੱਲ ਕਰਵਾਉਣ ਦੇ ਯਤਨ ਕਰਨ। Panchayat Secretary Union

    Panchayat Secretary Union
    ਫ਼ਤਹਿਗੜ੍ਹ ਸਾਹਿਬ: ਨਵ-ਨਿਯੁੁਕਤ ਪ੍ਰਧਾਨ ਖੁੁਸ਼ਵਿੰਦਰ ਸਿੰਘ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕਰਦੇ ਹੋਏ ਪੰਚਾਇਤ ਸਕੱਤਰ ਅਤੇ ਹੋਰ।ਤਸਵੀਰ : ਅਨਿਲ ਲੁਟਾਵਾ

     ਖੁੁਸ਼ਵਿੰਦਰ ਸਿੰਘ ਨੇ ਕਿਹਾ ਕਿ ਯੂਨੀਅਨ ਦੇ ਅਹੁੁਦੇਦਾਰਾਂ ਵੱਲੋਂ ਜੋ ਉਨ੍ਹਾਂ ਦੀ ਡਿਊਟੀ ਲਗਾਈ ਹੈ ਉਹ ਉਸ ਨੂੰ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ ਅਤੇ ਪੰਚਾਇਤ ਸਕੱਤਰਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣਗੇ। ਇਸ ਮੌਕੇ ਮਨਮੋਹਨ ਸਿੰਘ ਨੂੰ ਮੀਤ ਪ੍ਰਧਾਨ, ਸਰਵਿੰਦਰ ਸਿੰਘ ਨੂੰ ਜਨਰਲ ਸਕੱਤਰ, ਸੰਜੀਵ ਕੁੁਮਾਰ ਰਾਣਾ ਨੂੰ ਖਜਾਨਚੀ, ਪੁੁਖਰਾਜ ਸਿੰਘ ਨੂੰ ਪ੍ਰੈਸ ਸਕੱਤਰ, ਨਰਿੰਦਰਜੀਤ ਸਿੰਘ ਨੂੰ ਮੀਤ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਨਵ-ਨਿਯੁੁਕਤ ਅਹੁੁਦੇਦਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ।

    ਇਹ ਵੀ ਪੜ੍ਹੋ: ਸਹਾਰਾ-ਏ-ਇੰਸਾਂ ਮੁਹਿੰਮ ਤਹਿਤ ਸਾਧ-ਸੰਗਤ ਵੱਲੋਂ ਇੱਕ ਪਰਿਵਾਰ ਨੂੰ ਰਾਸ਼ਨ ਤੇ ਗਰਮ ਕੱਪੜੇ ਦਿੱਤੇ

    ਇਸ ਮੌਕੇ ਸਕੱਤਰ ਤੇਜਿੰਦਰ ਸਿੰਘ, ਰਾਜਵੀਰ ਸਿੰਘ, ਭੁੁਪਿੰਦਰ ਸਿੰਘ, ਤੇਜਿੰਦਰ ਸਿੰਘ ਲਾਡੀ, ਮਨਵੀਰ ਸਿੰਘ, ਰਾਜਿੰਦਰ ਕੁੁਮਾਰ ਟੋਨਾ, ਮਨਮੋਹਨ ਸਿੰਘ, ਪਵਿੱਤਰ ਸਿੰਘ, ਦਲਵੀਰ ਸਿੰਘ, ਜਸਵੰਤ ਸਿੰਘ, ਰਜਿੰਦਰ ਸਿੰਘ ਬਸੀ, ਹਰਵਿੰਦਰ ਸਿੰਘ ਬਸੀ, ਹਤਿੰਦਰ ਕੁੁਮਾਰ ਹਨੀ ਅਤੇ ਰਜਿੰਦਰ ਸਿੰਘ ਸਰਹਿੰਦ ਆਦਿ ਹਾਜ਼ਰ ਸਨ।  Panchayat Secretary Union

    LEAVE A REPLY

    Please enter your comment!
    Please enter your name here