ਖੁਸ਼ਦੀਪ ਕੌਰ ਦਾ ਮੈਰਿਟ ਸੂਚੀ ਵਿੱਚ ਸ਼ਾਮਲ ਹੋਣ ’ਤੇ ਵੱਖ-ਵੱਖ ਸੰਸਥਾਵਾਂ ਵੱਲੋਂ ਸਨਮਾਨ

Khushdeep Kaur Merit List

ਖੁਸ਼ਦੀਪ ਕੌਰ ਨੇ 489 ਅੰਕ ਪ੍ਰਾਪਤ ਕੀਤੇ

(ਸੁਭਾਸ਼ ਸ਼ਰਮਾ), ਕੋਟਕਪੂਰਾ । ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਜਮਾਤ ਦਾ ਨਤੀਜਿਆਂ ਵਿੱਚ ਡਾ. ਚੰਦਾ ਸਿੰਘ ਮਰਵਾਹਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਕੋਟਕਪੂਰਾ ਦੀ ਵਿਦਿਆਰਥਣ ਖੁਸ਼ਦੀਪ ਕੌਰ ਪੁੱਤਰੀ ਜਸਵਿੰਦਰ ਸਿੰਘ ਨੇ 489 ਅੰਕ ਪ੍ਰਾਪਤ ਕਰਕੇ ਮੈਰਿਟ ਸੂਚੀ ਵਿੱਚ ਆਪਣਾ ਨਾਂਅ ਸ਼ਾਮਲ ਕਰਵਾਇਆ।

ਇਸ ਮੌਕੇ ਸ਼ਿਵਰਾਜ ਕਪੂਰ ਜ਼ਿਲ੍ਹਾ ਸਿੱਖਿਆ ਅਫ਼ਸਰ ਫਰੀਦਕੋਟ, ਪ੍ਰਦੀਪ ਦਿਊੜਾ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ, ਗੁਰਿੰਦਰ ਸਿੰਘ ਮਹਿੰਦੀਰੱਤਾ, ਬਲਜੀਤ ਸਿੰਘ ਖੀਵਾ, ਉਦੈ ਰੰਦੇਵ ਸਾਰੇ ਸਮਾਜ ਸੇਵੀ ਸੰਸਥਾ ਦੇ ਨੁਮਾਇੰਦੇ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋ ਕੇ ਵਿਦਿਆਰਥਣ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।

ਸੰਸਥਾ ਦੇ ਮੁਖੀ ਪ੍ਰਭਜੋਤ ਸਿੰਘ ਪ੍ਰਿੰਸੀਪਲ ਨੇ ਖੁਸ਼ੀ ਜ਼ਾਹਰ ਕਰਦਿਆਂ ਬੱਚੀ ਦੀ ਪ੍ਰਾਪਤੀ ਤੇ ਵਧਾਈ ਦਿੱਤੀ ਅਤੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਸਾਰੇ ਮਹਿਮਾਨਾਂ ਨੇ ਵਿਦਿਆਰਥਣ ਦੇ ਚੰਗੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਚਮਕੌਰ ਸਿੰਘ, ਪ੍ਰੇਮ ਕੁਮਾਰ, ਮਨੋਹਰ ਲਾਲ, ਨਵਦੀਪ ਕੱਕੜ, ਵੀਨਾ ਸੁਦੰਰੀ, ਕੰਚਨ ਬਾਲਾ, ਬਲਜੀਤ ਰਾਣੀ ਤੋਂ ਇਲਾਵਾ ਨਰਿੰਦਰਜੀਤ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here