ਪੀਏਯੂ ਦੇ ਉੱਪ ਕੁਲਪਤੀ ਦੀ ਨਿਯੁਕਤੀ ਰੱਦ ਕਰਨ ਵਾਰੇ ਉਨਾਂ ਦੀ ਹਾਲੇ ਕਿਸੇ ਨਾਲ ਕੋਈ ਗੱਲਬਾਤ ਨਹੀਂ ਹੋਈ- ਸੰਧਵਾਂ
- ਤਹਿਤ ਰਾਜ ਪੱਧਰੀ ਮੁੰਡਿਆਂ ਦੇ ਮੁਕਾਬਲਿਆਂ ਦੀ ਸ਼ੁਰੂਆਤ ਲਈ ਪਹੁੰਚੇ ਬਰਨਾਲਾ
(ਜਸਵੀਰ ਸਿੰਘ ਗਹਿਲ) ਬਰਨਾਲਾ। ਉੱਪ ਕੁਲਪਤੀ ਦਾ ਅਹੁਦਾ ਮੁਕੱਦਸ ਚੇਅਰ ਹੈ, ਜਿਸ ਬਾਰੇ ਉਨਾਂ ਦੀ ਰਾਜਪਾਲ ਨਾਲ ਨਿੱਜੀ ਤੌਰ ’ਤੇ ਜਾਂ ਕਿਸੇ ਹੋਰ ਅਥਾਰਟੀ ਨਾਲ ਹਾਲੇ ਕੋਈ ਗੱਲਬਾਤ ਨਹੀਂ ਹੋਈ। ਸੋ ਉਨਾਂ ਮੁਤਾਬਕ ਉਨਾਂ ਦਾ ਇਸ ਬਾਰੇ ਕੋਈ ਕੁਮੈਂਟ ਬਣਦਾ ਨਹੀਂ। ਇਹ ਗੱਲ ਇੱਥੇ ‘ਖੇਡਾਂ ਵਤਨ ਪੰਜਾਬ ਦੀਆਂ’ (Kheda Vatan Punjab Diyan) ਤਹਿਤ ਮੁੰਡਿਆਂ ਦੇ ਮੁਕਾਬਲਿਆਂ ਦੀ ਸ਼ੁਰੂਆਤ ਕਰਵਾਉਣ ਪੁੱਜੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਆਖੀ।
ਉਨਾਂ ਪੰਜਾਬ ’ਚ ਕੋਚਾਂ ਦੀਆਂ ਵੱਡੀ ਗਿਣਤੀ ਖਾਲੀ ਪਈਆਂ ਅਸਾਮੀਆਂ ਸਬੰਧੀ ਸਵਾਲ ਦਾ ਜਵਾਬ ਦੇਣ ਦੀ ਬਜਾਇ ਹੱਸ ਕੇ ਟਾਲਦਿਆਂ ਕਿਹਾ ਕਿ ‘ਇਹਦੇ ਬਾਰੇ ਤੁਹਾਡੇ ਮੰਤਰੀ ਸਾਬ ਨਾਲ ਗੱਲ ਕਰਾਂਗੇ ਆਪਾਂ, ਆਪਣੇ ਇੱਥੋਂ ਦੇ ਮੰਤਰੀ ਸਾਬ ਨੇ’। ਉਨਾਂ ਕਿਹਾ ਕਿ ਚਿੱਟੇ ਦੇ ਪੰਜਾਬ ’ਚੋਂ ਖਾਤਮੇ ਲਈ ਹਰੇਕ ਪੱਧਰ ’ਤੇ ਵਿਚਾਰਾਂ ਕੀਤੀਆਂ ਜਾ ਰਹੀਆਂ ਹਨ। ਜਿਸ ਤਹਿਤ ਜਲਦ ਹੀ ਪੰਜਾਬ ਦੇ ਲੋਕਾਂ ਨੂੰ ਚਿੱਟੇ ਦੀ ਬਿਮਾਰੀ ਤੋਂ ਨਿਜ਼ਾਤ ਮਿਲੇਗੀ।
ਡਾਂ ਵਤਨ ਪੰਜਾਬ ਦੀਆਂ ਨਾਲ ਨੌਜਵਾਨਾਂ ’ਚ ਹੋਰ ਉਤਸ਼ਾਹ ਵਧਿਆ
ਉਨਾਂ ਕਿਹਾ ਕਿ ਵਿਰੋਧੀ ਪਾਰਟੀਆਂ ਦਾ ਧਰਮ ਲੋਕਾਂ ਦੀ ਗੱਲ ਨੂੰ ਵਿਧਾਨ ਸਭਾ ’ਚ ਰੱਖਣਾ ਹੁੰਦਾ ਹੈ। ਜਿਸ ਦੇ ਲਈ ਵਿਰੋਧੀ ਪਾਰਟੀ ਦੇ ਲੀਡਰਾਂ ਨੂੰ ਬਣਦੇ ਸਮੇਂ ਤੋਂ ਵੀ ਵੱਧ ਸਮਾਂ ਦਿੱਤਾ ਗਿਆ ਹੈ ਜੋ ਰਿਕਾਰਡ ’ਚ ਦਰਜ ਹਨ। ਉਨਾਂ ਕਿਹਾ ਕਿ ਉਹ ਉਚੇਚੇ ਤੌਰ ’ਤੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਇੰਨਾਂ ਦੁਆਰਾ ਖੇਡਾਂ ਵਤਨ ਪੰਜਾਬ ਦੀਆਂ ਕਰਵਾਉਣ ਦੇ ਲਏ ਗਏ ਫੈਸਲੇ ਨਾਲ ਨੌਜਵਾਨਾਂ ’ਚ ਹੋਰ ਉਤਸ਼ਾਹ ਵਧਿਆ ਹੈ।
ਇਹ ਪੜ੍ਹੋ : ਸੱਟ ਕਾਰਨ ਟੀ-20 ਵਿਸ਼ਵ ਕੱਪ ਤੋਂ ਬਾਹਰ ਹੋਏ ਚਮੀਰਾ
ਉਨਾਂ ਕਿਹਾ ਕਿ ਖੇਡ ਵਿਭਾਗ ਕਿਵੇਂ ਕੰਮ ਕਰਦਾ ਹੈ ਇਹ ਹੁਣ ਲੋਕਾਂ ਨੂੰ ਪਤਾ ਲੱਗਿਆ ਹੈ। ਜਿਸ ਦੀ ਉਹ ਸਰਕਾਰ ਨੂੰ ਦੂਹਰੀ ਵਧਾਈ ਦਿੰਦੇ ਹਨ। ਉਨਾਂ ਅੱਗੇ ਕਿਹਾ ਕਿ ਬਰਨਾਲਾ ਨੈੱਟਬਾਲ ਦੀ ਰਾਜਧਾਨੀ ਹੈ, ਜਿੱਥੇ ਪੁੱਜ ਕੇ ਉਨਾਂ ਨੂੰ ਬੜੀ ਖੁਸ਼ੀ ਮਿਲੀ ਹੈ। ਦੱਸ ਦਈਏ ਕਿ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਇੱਥੇ ਐਸਡੀ ਕਾਲਜ ਵਿਖੇ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਚੱਲ ਰਹੀਆਂ ਖੇਡਾਂ ਦੌਰਾਨ ਮੁੰਡਿਆਂ ਦੇ ਮੁਕਾਬਲਿਆਂ ਦੀ ਸ਼ੁਰੂਆਤ ਸਮੇਂ ਪਹੁੰਚੇ ਸਨ।
Kheda Vatan Punjab Diyan
ਜਿਕਰਯੋਗ ਹੈ ਕਿ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਰਾਜ ਪੱਧਰੀ ਮੁਕਾਬਲੇ ਜ਼ਿਲਾ ਬਰਨਾਲਾ ਦੀਆਂ ਵੱਖ ਵੱਖ ਥਾਵਾਂ ’ਤੇ ਹੋ ਰਹੇ ਹਨ। ਜਿਸ ਤਹਿਤ ਕੁੜੀਆਂ ਦੇ ਮੁਕਾਬਲਿਆਂ ਦੀ ਸ਼ੁਰੂਆਤ 16 ਅਕਤੂਬਰ ਨੂੰ ਖੇਡ ਮੰਤਰੀ ਪੰਜਾਬ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਉਚੇਚੇ ਤੌਰ ’ਤੇ ਕੀਤੀ ਗਈ ਸੀ। ਕੁੜੀਆਂ ਦੇ 18 ਅਕਤੂਬਰ ਤੱਕ ਹੋਏ ਵੱਖ ਵੱਖ ਮੁਕਾਬਲਿਆਂ ਦੀ ਲੰਘੇ ਕੱਲ੍ਹ ਸਮਾਪਤੀ ਹੋਈ ਹੈ। ਜਦਕਿ ਅੱਜ 19 ਅਕਤੂਬਰ ਨੂੰ ਮੁੰਡਿਆਂ ਦੇ ਮੁਕਾਬਲਿਆਂ ਦੀ ਮੁੜ ਸ਼ੁਰੂਆਤ ਕੀਤੀ ਗਈ ਹੈ। ਜਿਸ ਮੌਕੇ ਸਪੀਕਰ ਪੰਜਾਬ ਕੁਲਤਾਰ ਸਿੰਘ ਸੰਧਵਾਂ ਵਿਸ਼ੇਸ਼ ਤੌਰ ’ਤੇ ਬਰਨਾਲਾ ਪਹੁੰਚੇ ਹਨ। ਇਸ ਮੌਕੇ ਉਨਾਂ ਨਾਲ ਹਲਕਾ ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਆਮ ਆਦਮੀ ਪਾਰਟੀ ਦੇ ਜ਼ਿਲਾ ਪ੍ਰਧਾਨ ਗੁਰਦੀਪ ਸਿੰਘ ਬਾਠ, ਡਿਪਟੀ ਕਮਿਸ਼ਨਰ ਡਾ. ਹਰੀਸ਼ ਨਈਅਰ, ਜ਼ਿਲਾ ਪੁਲਿਸ ਮੁਖੀ ਸੰਦੀਪ ਮਲਿਕ ਆਦਿ ਤੇ ਕਾਲਜ ਸਟਾਫ਼ ਤੇ ਵਿਦਿਆਰਥੀ ਹਾਜਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ