ਕਿਹਾ, ਖਸ਼ੋਗੀ ਦੀ ਹੱਤਿਆ ਘੋਰ ਅਪਰਾਧ
ਰਿਆਦ, ਏਜੰਸੀ। ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ Khasogi Killings ‘ਤੇ ਚੁੱਪੀ ਤੋੜਦੇ ਹੋਏ ਕਿਹਾ ਹੈ ਕਿ ‘ਵਾਸ਼ਿੰਗਟਨ ਪੋਸਟ’ ਲਈ ਲਿਖਣ ਵਾਲੇ ਪੱਤਰਕਾਰ ਜਮਾਲ ਖਸ਼ੋਗੀ ਦੀ ਹੱਤਿਆ ਘੋਰ ਅਪਰਾਧ ਹੈ ਅਤੇ ਇਸ ਨਾਲ ਪੂਰਾ ਦੇਸ਼ ਆਹਤ ਹੈ। ਉਹਨਾਂ ਨਾਲ ਹੀ ਕਿਹਾ ਕਿ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਤੁਰਕੀ ਦੇ ਨਾਲ ਜਾਂਚ ‘ਚ ਸਹਿਯੋਗ ਦੇਣ ਸਬੰਧੀ ਸਾਰੀਆਂ ਜਰੂਰੀ ਕਾਰਵਾਈ ਪੂਰੀਆਂ ਕਰ ਲਈਆਂ ਗਈਆਂ ਹਨ। ਸ੍ਰੀ ਸਲਮਾਨ ਨੇ ਇੱਥੇ ਚੱਲ ਰਹੇ ਬਿਜਨੈਸ ਫੋਰਮ ‘ਫਿਊਚਰ ਇਨਵੈਸਟਮੈਂਟ ਇਨੀਸ਼ੀਏਟਿਵ’ ਨੂੰ ਬੁੱਧਵਾਰ ਨੂੰ ਸੰਬੋਧਤ ਹੁੰਦਿਆਂ ਇਹ ਗੱਲ ਕਹੀ। ਉਹਨਾ ਕਿਹਾ ਕਿ ਖਸ਼ੋਗੀ ਦੀ ਹੱਤਿਆ ਅਪਰਾਧ ਹੈ ਅਤੇ ਇਸ ਨੂੰ ਕਦੇ ਵੀ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਇਸ ਘਟਨਾ ਨਾਲ ਪੂਰਾ ਦੇਸ਼ ਆਹਤ ਹੈ। ਤੁਰਕੀ ਸਰਕਾਰ ਦੇ ਨਾਲ ਜਾਂਚ ‘ਚ ਸਹਿਯੋਗ ਦੇਣ ਵਾਸਤੇ ਸਾਰੀ ਕਾਨੂੰਨੀ ਕਾਰਵਾਈ ਪੂਰੀ ਕਰ ਲਈ ਗਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।