ਨਵੀਂ ਦਿੱਲੀ (New Delhi)। ਕਾਂਗਰਸ ਪ੍ਰਧਾਨ ਮਲਿਕਾਰੁਜਨ ਖੜਗੇ ਨੇ ਅਸਮ ’ਚ ਭਾਰਤ ਜੋੜੋ ਯਾਤਰਾ ਦੌਰਾਨ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਸੁਰੱਖਿਆ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖਿਆ ਹੈ ਅਤੇ ਇਸ ਮਾਮਲੇ ’ਚ ਦਖਲਅੰਦਾਜ਼ੀ ਕਰਨ ਦੀ ਅਪੀਲ ਵੀ ਕੀਤੀ ਹੈ। ਖੜਗੇ ਨੇ ਆਪਣੇ ਪੱਤਰ ’ਚ 14 ਜਨਵਰੀ ਨੂੰ ਮਣੀਪੁਰ ਤੋਂ ਸ਼ੁਰੂ ਹੋਈ ਭਾਂਰਤ ਜੋੜੋ ਨਿਆਂ ਯਾਤਰਾ ਦਾ ਜ਼ਿਕਰ ਕਰਦੇ ਹੋਏ ਦੱਸਿਆ ਕਿ ਇਹ ਯਾਤਰਾ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਹੁੰਦੇ ਹੋਏ ਮੁੰਬਈ ਤੱਕ ਜਾਵੇਗੀ। ਯਾਤਰਾ ਦਾ ਮਕਸਦ ਦੇਸ਼ ਦੀ ਜਨਤਾ ’ਚ ਨਿਆਂ ਤੇ ਸਦਭਾਵਨਾ ਨੂੰ ਉਤਸ਼ਾਹਿਤ ਕਰਨਾ ਹੈ।
ਉਨ੍ਹਾਂ ਅਸਮ ’ਚ ਯਾਤਰਾ ਦੌਰਾਨ ਆ ਰਹੀਆਂ ਦਿੱਕਤਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਕਈ ਮੌਕਿਆਂ ’ਤੇ ਅਸਮ ਪੁਲਿਸ ਸਹੀ ਤਰੀਕੇ ਨਾਲ ਖੜੀ ਰਹੀ ਅਤੇ ਉਸ ਨੇ ਹਲਚਲ ਕਰ ਰਹੇ ਭਾਜਪਾ ਵਰਕਰਾਂ ਨੂੰ ਗਾਂਧੀ ਦੇ ਨੇੜੇ ਪਹੁੰਚਣ ਤੋਂ ਰੋਕ ਦਿੱਤਾ। ਸੁਰੱਖਿਆ ਘੇਰੇ ਨੂੰ ਤੋੜਨ ਦੇ ਕਈ ਸਬੂਤ ਹੋਣ ਦੇ ਬਾਵਜ਼ੂਦ ਕਿਸੇ ਵੀ ਸ਼ਰਾਰਤੀ ਅਨਸਰ ਦੀ ਗ੍ਰਿਫ਼ਤਾਰੀ ਨਹੀਂ ਹੋਈ ਅਤੇ ਕਈ ਮਾਮਲਿਆਂ ਦੀ ਹੁਣ ਤੱਕ ਜਾਂਚ ਵੀ ਸ਼ੁਰੂ ਨਹੀਂ ਹੋਈ। (New Delhi)
ਉਨ੍ਹਾਂ ਸ਼ਾਹ ਨੂੰ ਮੁੱਖ ਮੰਤਰੀ ਹੇਮੰਤ ਬਿਸਵਾ ਸਰਮਾ ਅਤੇ ਡੀਜੀਪੀ ਨੂੰ ਇਹ ਯਕੀਨੀ ਕਰਨ ਦਾ ਨਿਰਦੇਸ਼ ਦੇਣ ਦੀ ਅਪੀਲ ਕੀਤੀ ਕਿ ਅਜਿਹੀ ਕੋਈ ਵੀ ਘਟਨਾ ਦੁਬਾਰਾ ਨਾ ਹੋਵੇ। ਉਨ੍ਹਾਂ ਗ੍ਰਹਿ ਮੰਤਰੀ ਨੂੰ ਇਸ ਮਾਮਲੇ ’ਚ ਦਖਲਅੰਦਾਜ਼ੀ ਕਰਨ ਅਤੇ ਗਾਂਧੀ ਤੇ ਉਨ੍ਹਾਂ ਦੇ ਨਾਲ ਯਾਤਰਾ ’ਚ ਸ਼ਾਮਲ ਲੋਕਾਂ ਨੂੰ ਸੁਰੱਖਿਆ ਦੇਣ ਦੀ ਅਪੀਲ ਕੀਤੀ ਹੈ। (New Delhi)
Also Read : ਸਮਾਜਿਕ ਤਰੱਕੀ ਲਈ ਧੀਆਂ ਨਾਲ ਦੋਇਮ ਦਰਜ਼ੇ ਦਾ ਵਿਹਾਰ ਬੰਦ ਹੋਵੇ