ਬ੍ਰਿਜਭੂਸ਼ਣ ਨੂੰ 11 ਮਈ ਤੋਂ ਪਹਿਲਾਂ ਗ੍ਰਿਫਤਾਰ ਨਾ ਕੀਤਾ ਤਾਂ 16 ਮਈ ਤੋਂ ਦਿੱਲੀ ਜਾਣਗੇ
ਹਾਂਸੀ। ਰੈਸਲਿੰਗ ਫੈਡਰੇਸ਼ਨ ਆਫ ਇੰਡੀਆ (ਡਬਲਿਊ.ਐੱਫ.ਆਈ.) ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ (Bridge Bhushan Sharan Singh) ਦੀ ਗ੍ਰਿਫਤਾਰੀ ਲਈ ਦਿੱਲੀ ਦੇ ਜੰਤਰ-ਮੰਤਰ ‘ਤੇ ਪਹਿਲਵਾਨਾਂ ਦੀ ਹੜਤਾਲ ਅੱਜ 15ਵੇਂ ਦਿਨ ਵੀ ਜਾਰੀ ਰਹੀ। ਜੰਤਰ-ਮੰਤਰ ‘ਤੇ ਦੇਸ਼ ਭਰ ਦੀਆਂ ਖਾਪਾਂ ਦੀਆਂ ਪੰਚਾਇਤਾਂ ਦੀ ਮਹਾਪੰਚਾਇਤ ਹੋਈ, ਜਿਸ ‘ਚ WFI ਦੇ ਪ੍ਰਧਾਨ ਬ੍ਰਿਜ ਭੂਸ਼ਣ ਦੀ ਗ੍ਰਿਫਤਾਰੀ ਲਈ 11 ਮਈ ਦਾ ਅਲਟੀਮੇਟਮ ਦਿੱਤਾ ਗਿਆ।
ਇਹ ਵੀ ਪੜ੍ਹੋ : ਜੈ ਬਜਰੰਗ ਬਲੀ ਦੇ ਨਾਅਰਿਆਂ ਵਿਚਾਲੇ ਮੋਦੀ ਨੇ ਬੈਂਗਲੁਰੂ ‘ਚ ਦੂਜੇ ਦਿਨ ਕੀਤਾ ਵਿਸ਼ਾਲ ਰੋਡ ਸ਼ੋਅ
16 ਮਈ ਤੋਂ ਅੰਦੋਲਨ ਹੋਰ ਤਿੱਖਾ ਕੀਤਾ ਜਾਵੇਗਾ
ਜੇਕਰ ਗ੍ਰਿਫਤਾਰੀ ਨਾ ਹੋਈ ਤਾਂ 11 ਮਈ ਤੋਂ ਸਮੂਹ ਖਾਪ ਹਾਂਸੀ ਦੇ ਲਾਲ ਸਦਨ ਤੋਂ ਜਥਾ ਸ਼ੁਰੂ ਕਰਨਗੇ। ਸਾਰੇ ਜਥੇ ਤਿਰੰਗਾ ਲੈ ਕੇ 5 ਦਿਨ ਪੈਦਲ ਚੱਲ ਕੇ 16 ਮਈ ਨੂੰ ਬਹਾਦਰਗੜ੍ਹ ਪੁੱਜਣਗੇ। ਖਾਪ ਆਗੂ ਸੁਰੇਸ਼ ਕੋਠ ਨੇ ਦੱਸਿਆ ਕਿ ਇਸੇ ਤਰ੍ਹਾਂ ਉੱਤਰ ਪ੍ਰਦੇਸ਼ ਦੇ ਕਿਸਾਨਾਂ ਅਤੇ ਭੀਮ ਆਰਮੀ ਨੂੰ ਵੀ 16 ਮਈ ਨੂੰ ਪੈਦਲ ਜਥੇ ਲੈ ਕੇ ਗਾਜ਼ੀਪੁਰ ਸਰਹੱਦ ’ਤੇ ਪਹੁੰਚਣ ਦੀ ਅਪੀਲ ਕੀਤੀ ਗਈ ਹੈ। 16 ਮਈ ਨੂੰ ਲੱਖਾਂ ਲੋਕ ਦਿੱਲੀ ਵਿੱਚ ਦਾਖ਼ਲ ਹੋਣਗੇ। ਜੇਕਰ ਬ੍ਰਿਜ ਭੂਸ਼ਣ ਦੀ ਗ੍ਰਿਫਤਾਰੀ ਨਾ ਕੀਤੀ ਤਾਂ 16 ਮਈ ਤੋਂ ਅੰਦੋਲਨ ਹੋਰ ਤਿੱਖਾ ਕੀਤਾ ਜਾਵੇਗਾ।
ਪਹਿਲਵਾਨਾਂ ਦੀ ਹਮਾਇਤ ’ਚ ਕਿਸਾਨ (Bridge Bhushan Sharan Singh)
ਪਹਿਲਵਾਨਾਂ ਦੀ ਹਮਾਇਤ ’ਚ ਵੱਡੀ ਗਿਣਤੀ ’ਚ ਕਿਸਾਨ ਹਮਾਇਤ ’ਚ ਉੱਤਰ ਆਏ ਹਨ। ਕਿਸਾਨ ਜੰਤਰ-ਮੰਤਰ ਵੀ ਪਹੁੰਚ ਗਏ ਹਨ। ਉਹ ਲੰਬੀ ਹੜਤਾਲ ਦੀ ਤਿਆਰੀ ਕਰ ਰਹੇ ਹਨ। ਐਤਵਾਰ ਸਵੇਰੇ ਟਿੱਕਰੀ ਸਰਹੱਦ ‘ਤੇ ਕਿਸਾਨ ਆਗੂਆਂ ਦੇ ਨਾਲ ਆਈਆਂ ਔਰਤਾਂ ਵੱਲੋਂ ਬੈਰੀਕੇਡ ਹਟਾ ਦਿੱਤੇ ਗਏ। ਇਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਅੰਦਰ ਜਾਣ ਦੀ ਇਜਾਜ਼ਤ ਦੇ ਦਿੱਤੀ। ਇਸ ਤੋਂ ਬਾਅਦ ਕਿਸਾਨ ਬੱਸਾਂ ਅਤੇ ਛੋਟੇ ਵਾਹਨਾਂ ਰਾਹੀਂ ਜੰਤਰ-ਮੰਤਰ ਪੁੱਜੇ।
ਪਹਿਲਵਾਨ 23 ਅਪ੍ਰੈਲ ਤੋਂ ਹੜਤਾਲ ‘ਤੇ ਹਨ
ਰੈਸਲਿੰਗ ਫੈਡਰੇਸ਼ਨ ਆਫ ਇੰਡੀਆ (ਡਬਲਯੂ.ਐੱਫ.ਆਈ.) ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਖਿਲਾਫ ਪਿਛਲੇ ਮਹੀਨੇ 23 ਅਪ੍ਰੈਲ ਤੋਂ ਪਹਿਲਵਾਨ ਹੜਤਾਲ ‘ਤੇ ਹਨ। ਪਹਿਲਵਾਨਾਂ ਨੇ ਬ੍ਰਿਜ ਭੂਸ਼ਣ ‘ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਹੈ ਅਤੇ ਉਸ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਹਨ। ਹਾਲਾਂਕਿ ਦਿੱਲੀ ਪੁਲਿਸ ਨੇ ਉਸਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।