ਖਾਲਸਾ ਕਾਲਜ ਸੁਧਾਰ ਬਣਿਆ ਪੰਜਾਬ ਯੂਨੀਵਰਸਿਟੀ ਹਾਕੀ ਚੈਂਪੀਅਨ

Khalsa College,  Punjab University, Hockey, Champion

ਰਾਮ ਗੋਪਾਲ ਰਾਏਕੋਟੀ/ਰਾਏਕੋਟ। ਵਿੱਦਿਅਕ ਅਤੇ ਖੇਡ ਖੇਤਰ ਵਿਚ ਵਿਸ਼ੇਸ਼ ਨਾਮਣਾ ਖੱਟਣ ਵਾਲੀ ਪ੍ਰਸਿੱਧ ਵਿੱਦਿਅਕ ਸੰਸਥਾ ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ, ਗੁਰੂਸਰ ਸਧਾਰ ਇਸ ਵਾਰ ਫਿਰ ਪੰਜਾਬ ਯੂਨੀਵਰਸਿਟੀ ਹਾਕੀ ਚੈਂਪੀਅਨਸ਼ਿਪ ਜਿੱਤ ਕੇ ਯੂਨੀਵਰਸਿਟੀ ਚੈਂਪੀਅਨ ਬਣਿਆ। ਪਿਛਲੇ ਲਗਾਤਾਰ 12 ਸਾਲਾਂ ਵਿਚੋਂ 11 ਸਾਲ ਇਹ ਚੈਂਪੀਅਨਸ਼ਿਪ ਸਧਾਰ ਕਾਲਜ ਦੇ ਨਾਂਅ ਹੀ ਰਹੀ ਹੈ।

ਇਸ ਵਾਰ ਖ਼ਾਲਸਾ ਕਾਲਜ ਸੁਧਾਰ ਨੇ ਪੰਜਾਬ ਯੂਨੀਵਰਸਿਟੀ ਕੈਂਪਸ ਚੰਡੀਗੜ੍ਹ ਨੂੰ 12-0, ਜੀ.ਐਨ.ਕਾਲਜ, ਨਾਰੰਗਵਾਲ 16-1 ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ, ਸੈਕਟਰ-26 ਨੂੰ 2-1 ਦੇ ਫ਼ਰਕ ਨਾਲ ਮਾਤ ਦੇ ਕੇ ਇਹ ਚੈਂਪੀਅਨਸ਼ਿਪ ਆਪਣੇ ਨਾਂਅ ਕੀਤੀ।

ਖੇਡ ਵਿਭਾਗ ਦੀ ਇਸ ਸ਼ਾਨਦਾਰ ਪ੍ਰਾਪਤੀ ‘ਤੇ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਮਨਜੀਤ ਸਿੰਘ ਗਿੱਲ, ਪ੍ਰਿੰਸੀਪਲ ਜਸਵੰਤ ਸਿੰਘ ਨੇ ਹਾਕੀ ਕੋਚ ਮਲਕੀਤ ਸਿੰਘ ਗਿੱਲ, ਵਿਭਾਗ ਮੁਖੀ ਪ੍ਰੋ. ਤੇਜਿੰਦਰ ਸਿੰਘ ਸਮੇਤ ਸਮੂਹ ਖਿਡਾਰੀਆਂ ਅਤੇ ਵਿਭਾਗ ਨੂੰ ਮੁਬਾਰਕਬਾਦ ਦਿੱਤੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

 

LEAVE A REPLY

Please enter your comment!
Please enter your name here